ਏਨੀਆਂ ਹੋ ਗਈਆਂ ਮੌਤਾਂ ਦੁਨੀਆਂ ਤੇ ਮਚੀ ਹਾਹਾਕਾਰ
ਰੋਮ – ਕੋਰੋਨਾਵਾਇਰਸ ਨੇ ਮਹਾਮਾਰੀ ਦਾ ਰੂਪ ਧਾਰਣ ਕਰ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿਚ ਲੈ ਰੱਖਿਆ ਹੈ। ਉਥੇ ਹੀ ਇਟਲੀ ਵਿਚ ਲਗਾਤਾਰ ਮੌਤਾਂ ਦੀ ਵੱਧਦੀ ਗਿਣਤੀ ਰੁਕਣ ਦਾ ਨਾਂ ਹੀ ਨਹੀਂ ਲੈ ਰਹੀ ਅਤੇ ਅੱਜ ਇਟਲੀ ਵਿਚ 793 ਮੌਤਾਂ ਦਰਜ ਕੀਤੀਆਂ ਗਈਆਂ ਹਨ। ਦੱਸ ਦਈਏ ਕਿ ਪਿਛਲੇ 7 ਦਿਨਾਂ ਤੋਂ ਇਟਲੀ ਵਿਚ ਲਗਾਤਾਰ 400 ਤੋਂ ਜ਼ਿਆਦਾ ਮੌਤਾਂ ਦਾ ਪਾਰ ਹੁੰਦਾ ਦੇਖਿਆ ਜਾ ਸਕਦਾ ਹੈ ਅਤੇ ਇਸ ਤੋਂ ਇਲਾਵਾ ਬੀਤੇ ਦਿਨ ਇਟਲੀ ਵਿਚ 627 ਲੋਕਾਂ ਦੀ ਮੌਤ ਹੋ ਗਈ ਸੀ, ਜਿਸ ਨਾਲ ਮੌਤਾਂ ਦਾ ਅੰਕਡ਼ਾ 4000 ਤੋਂ ਪਾਰ ਪਹੁੰਚ ਗਿਆ ਸੀ। ਪਰ ਅੱਜ ਵੱਡੇ ਅੰਕਡ਼ੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਦੀ ਨੀਂਦ ਉਡਾ ਦਿੱਤੀ ਹੈ। ਉਥੇ ਹੀ ਅੱਜ ਹੋਈਆਂ ਮੌਤਾਂ ਕਾਰਨ ਇਹ ਅੰਕਡ਼ਾ 4825 ਪਹੁੰਚ ਗਿਆ ਹੈ। ਦੱਸ ਦਈਏ ਕਿ ਬੀਤੇ ਦਿਨੀਂ 627 ਲੋਕਾਂ ਦੀ ਮੌਤ ਕਾਰਨ ਇਟਲੀ ਦੇ ਰਾਸ਼ਟਰਪਤੀ ਨੇ ਫੌਜ ਨੂੰ ਵੀ ਕੋਰੋਨਾਵਾਇਰਸ ਦੇ ਜੰਗ ਦੇ ਮੈਦਾਨ ਵਿਚ ਉਤਾਰ ਦਿੱਤਾ ਹੈ।
ਇਟਲੀ ਸਰਕਾਰ ਵੱਲੋਂ ਲਾਏ ਲਾਕਡਾਊਨ ਦੇ ਬਾਵਜੂਦ ਇੰਨੀ ਵੱਡੀ ਗਿਣਤੀ ਵਿਚ ਮੌਤਾਂ ਦਾ ਅੰਕਡ਼ਾ ਸਾਮਹਣੇ ਆ ਰਿਹਾ ਹੈ। ਉਥੇ ਹੀ ਹੁਣ ਤੱਕ ਪੂਰੇ ਯੂਰਪ ਵਿਚ ਕੋਰੋਨਾਵਾਇਰਸ ਕਾਰਨ ਸਭ ਤੋਂ ਜ਼ਿਆਦਾ ਮੌਤਾਂ ਹੋਈਆਂ ਹਨ। ਯੂਰਪ ਦੇ ਦੇਸ਼ ਸਪੇਨ ਵਿਚ ਵੀ ਕੋਰੋਨਾ ਲਗਾਤਾਰ ਆਪਣਾ ਕਹਿਰ ਦਿਖਾ ਰਿਹਾ ਹੈ, ਜਿਸ ਨਾਲ ਅੱਜ ਉਥੇ 285 ਲੋਕਾਂ ਦੀ ਮੌਤ ਹੋਣ ਨਾਲ ਇਹ ਅੰਕਡ਼ਾ 1378 ਤੱਕ ਪਹੁੰਚ ਗਿਆ ਹੈ। ਉਥੇ ਪੂਰੇ ਵਿਸ਼ਵ ਵਿਚ ਕੋਰੋਨਾ ਨਾਲ 12773 ਦੀ ਮੌਤ ਹੋ ਚੁੱਕੀ ਹੈ ਅਤੇ 297400 ਲੋਕ ਪ੍ਰਭਾਵਿਤ ਹੋ ਚੁੱਕੇ ਹਨ, ਜਿਨ੍ਹਾਂ ਵਿਚੋਂ 94584 ਲੋਕਾਂ ਨੂੰ ਰੀ-ਕਵਰ ਵੀ ਕੀਤਾ ਗਿਆ ਹੈ।