ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਹੁਣੇ ਹੁਣੇ ਆਹ ਦੇਖੋ ਬੀਬਾ ਸਿੱਧੂ ਨੇ ਕੀ ਕੀ ਕਹਿ ਦਿੱਤਾ ਕੈਪਟਨ ਨੂੰ ਕਹਿੰਦੀ ਕੈਪਟਨ ਦਾ ਤਾ

ਅੰਮ੍ਰਿਤਸਰ: ਪੰਜਾਬ ਵਿੱਚ ਕਾਂਗਰਸ ਤੇ ਸਿੱਧੂ ਜੋੜੇ ਦੀ ਤਕਰਾਰ ਲਗਾਤਾਰ ਵਧਦੀ ਜਾ ਰਹੀ ਹੈ। ਹੁਣ ਨਵਜੋਤ ਕੌਰ ਸਿੱਧੂ ਨੇ ਕਿਹਾ ਹੈ ਕਿ ਲੋਕਸਭਾ ਚੋਣਾਂ ਵਿੱਚ ਕਾਂਗਰਸ ਨੂੰ 13 ਵਿੱਚੋਂ 8 ਸੀਟਾਂ ਇਸ ਲਈ ਮਿਲੀਆਂ ਕਿਉਂਕਿ ਲੋਕਾਂ ਕੋਲ ਹੋਰ ਕੋਈ ਵਿਕਲਪ ਨਹੀਂ ਸੀ। ਇਹ ਗੱਲ ਉਨ੍ਹਾਂ ਹਾਲ ਹੀ ਵਿੱਚ ਕੰਪਨੀ ਬਾਗ ਵਿੱਚ ਕੀਤੇ ਦੌਰੇ ਦੌਰਾਨ ਆਖੀ।

ਨਵਜੋਤ ਕੌਰ ਸਿੱਧੂ ਨੇ ਪੰਜਾਬ ਵਿੱਚ ਕਾਂਗਰਸ ਦੀ ਜਿੱਤ ਦਾ ਸਿਹਰਾ ਕੈਪਟਨ ਨੂੰ ਨਹੀਂ ਦਿੱਤਾ, ਬਲਕਿ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਤੋਂ ਖ਼ਫ਼ਾ ਸਨ, ਇਸ ਲਈ ਉਨ੍ਹਾਂ ਕਾਂਗਰਸ ਨੂੰ ਚੁਣਿਆ। ਮੈਦਾਨ ਵਿੱਚ ਦੂਜਾ ਕੋਈ ਉਮੀਦਵਾਰ ਨਹੀਂ ਸੀ ਇਸ ਕਰਕੇ ਜ਼ਿਆਦਾਤਰ ਲੋਕਾਂ ਨੇ ਨੋਟਾ ਨੱਪਿਆ। ਖਹਿਰਾ ਦੀ ਅਗਵਾਈ ਵਿੱਚ ਪੰਜਾਬ ਜਮਹੂਰੀ ਗਠਜੋੜ 10.7 ਫੀਸਦ ਵੋਟਾਂ ਲੈ ਗਿਆ ਜਿਸ ਦੀ ਸ਼ਲਾਘਾ ਕਰਨੀ ਬਣਦੀ ਹੈ।

ਚੰਡੀਗੜ੍ਹ ਵਿੱਚ ਮੁੱਖ ਮੰਤਰੀ ਦੀ ਸਮੀਖਿਆ ਬੈਠਕ ਵਿੱਚ ਸਿੱਧੂ ਦੇ ਨਾ ਪਹੁੰਚਣ ‘ਤੇ ਡਾ. ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਨੇ ਬੈਠਕ ਬੁਲਾਈ ਸੀ ਪਰ ਸਿੱਧੂ ਨੂੰ ਸੱਦਾ ਨਹੀਂ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਕਾਂਗਰਸ ਵਿੱਚ ਲੈ ਕੇ ਆਏ ਸੀ ਇਸ ਲਈ ਸੁਭਾਵਿਕ ਤੌਰ ‘ਤੇ ਉਹ ਉਨ੍ਹਾਂ ਨੂੰ ਹੀ ਵੱਡੇ ਕੈਪਟਨ ਮੰਨਦੇ ਹਨ।


ਤਾਜਾ ਜਾਣਕਾਰੀ
ਹੁਣੇ ਹੁਣੇ ਆਹ ਦੇਖੋ ਬੀਬਾ ਸਿੱਧੂ ਨੇ ਕੀ ਕੀ ਕਹਿ ਦਿੱਤਾ ਕੈਪਟਨ ਨੂੰ ਕਹਿੰਦੀ ਕੈਪਟਨ ਦਾ ਤਾ
ByadminJune 5, 2019Comments Off on ਹੁਣੇ ਹੁਣੇ ਆਹ ਦੇਖੋ ਬੀਬਾ ਸਿੱਧੂ ਨੇ ਕੀ ਕੀ ਕਹਿ ਦਿੱਤਾ ਕੈਪਟਨ ਨੂੰ ਕਹਿੰਦੀ ਕੈਪਟਨ ਦਾ ਤਾ
Previous Postਤਾਜ਼ਾ ਵੱਡੀ ਖ਼ਬਰ: ਹੁਣੇ-ਹੁਣੇ ਚੱਪੇ-ਚੱਪੇ ਤੇ ਵੱਡੀ ਗਿਣਤੀ ਚ’ ਪੁਲਿਸ ਹੋਈ ਤਾਇਨਾਤ,ਦੇਖੋ ਪੂਰੀ ਖ਼ਬਰ ਤੇ ਸ਼ੇਅਰ ਕਰੋ
Next Postਖੁਸ਼ਖਬਰੀ ਵਿਦਿਆਰਥੀਆਂ ਨੂੰ ਲਗਣਗੀਆਂ ਮੌਜਾਂ ਆਉਣਗੇ ਖਾਤਿਆਂ ਚ ਪੈਸੇ -ਦੇਖੋ ਤਾਜਾ ਵੱਡੀ ਖਬਰ