ਆਈ ਤਾਜਾ ਵੱਡੀ ਖਬਰ
ਹੁਣ ‘ਨਿੱਕਰ ਤੇ ਚੱਪਲ’ ਪਾ ਕੇ ਡਰਾਈਵਿੰਗ ਕਰਨ ‘ਤੇ ਵੀ ਹੋਵੇਗਾ ਏਨੇ ਹਜਾਰ ਦਾ ਚਲਾਨ..
ਚੰਡੀਗੜ੍ਹ: ਨਵੇਂ ਟ੍ਰੈਫਿਕ ਨਿਯਮਾਂ ਦੇ ਤਹਿਤ ਕੀਤੇ ਜਾ ਰਹੇ ਭਾਰੀ ਚਲਾਨ ਇਨ੍ਹੀਂ ਦਿਨੀਂ ਸੁਰਖੀਆਂ ‘ਚ ਹਨ ਪਰ ਟ੍ਰੈਫਿਕ ਦੇ ਨਿਯਮ ਅਜਿਹੇ ਵੀ ਹਨ, ਜੋ ਪਹਿਲਾਂ ਤੋਂ ਮੌਜੂਦ ਹਨ ਪਰ ਘੱਟ ਹੀ ਲੋਕਾਂ ਨੂੰ ਇਸ ਦੀ ਜਾਣਕਾਰੀ ਹੈ। ਅਜਿਹਾ ਹੀ ਇਕ ਨਿਯਮ ਇਹ ਹੈ ਕਿ ਚੱਪਲ ਜਾਂ ਸੈਂਡਲ ਪਾ ਕੇ ਬਾਈਕ ਚਲਾਉਣ ‘ਤੇ ਵੀ ਚਲਾਨ ਕੀਤਾ ਜਾ ਸਕਦਾ ਹੈ। ਹੁਣ ਚੰਡੀਗੜ੍ਹ ਦੇ ਐੱਸ. ਪੀ. ਟ੍ਰੈਫਿਕ ਨੇ ਨਵੇਂ ਨਿਰਦੇਸ਼ ਜਾਰੀ ਕੀਤੇ ਹਨ ਕਿ ਜੇਕਰ ਕੋਈ ਪੈਂਟ-ਸ਼ਰਟ ਅਤੇ ਜੁੱਤੇ ਨਾ ਪਾ ਕੇ ਬਰਮੂਡਾ, ਸ਼ਾਰਟਸ, ਲੁੰਗੀ ਜਾਂ ਹੋਰ ਕੱਪੜਿਆਂ ‘ਚ ਡਰਾਈਵਿੰਗ ਕਰਦਾ ਹੈ ਤਾਂ 2000 ਰੁਪਏ ਦਾ ਚਲਾਨ ਹੋਵੇਗਾ ।
ਐੱਸ. ਪੀ. ਟ੍ਰੈਫਿਕ ਮੁਤਾਬਕ ਵੱਡੇ ਅਤੇ ਹੈਵੀ ਵ੍ਹੀਕਲ ਚਲਾਉਣ ਵਾਲੇ ਜੇਕਰ ਟ੍ਰੈਫਿਕ ਐਕਟ ਦੇ ਨਿਯਮਾਂ ਮੁਤਾਬਕ ਕੱਪੜੇ ਨਹੀਂ ਪਾਉਣਗੇ ਤਾਂ ਨਵੀਆਂ ਦਰਾਂ ਨਾਲ ਉਨ੍ਹਾਂ ਤੋਂ ਵੀ ਜ਼ੁਰਮਾਨਾ ਵਸੂਲਿਆ ਜਾਵੇਗਾ। ਐੱਸ. ਪੀ. ਟ੍ਰੈਫਿਕ ਨੇ ਕਿਹਾ ਕਿ ਸਾਰੀਆਂ ਮੋਟਰ ਗੱਡੀਆਂ ਚਲਾਉਣ ਵਾਲਿਆਂ ਲਈ ਖਾਸ ਤੌਰ ‘ਤੇ ਡਰੈਸ ਕੋਡ ਹੋਵੇਗਾ, ਜਿਸ ‘ਚ ਪੈਂਟ, ਸ਼ਰਟ ਅਤੇ ਜੁੱਤੇ ਸ਼ਾਮਲ ਹਨ।
ਚੰਡੀਗੜ੍ਹ ‘ਚ ਗੁਜਰਾਤ ਦੀ ਤਰਜ਼ ‘ਤੇ ਚਲਾਨ ਦੇ ਰੇਟਾਂ ਨੂੰ ਘਟਾਉਣ ਦੇ ਮੁੱਦੇ ‘ਤੇ ਐਡਵਾਈਜ਼ਰ ਮਨੋਜ ਪਰਿਦਾ ਦਾ ਕਹਿਣਾ ਹੈ ਕਿ ਯੂ. ਟੀ. ਸਿੱਧਾ ਕੇਂਦਰ ਸਰਕਾਰ ਦੇ ਅੰਡਰ ਆਉਂਦਾ ਹੈ। ਜਿਹੜੀ ਵੀ ਨੋਟੀਫਿਕੇਸ਼ਨ ਕੇਂਦਰ ਵਲੋਂ ਲਾਗੂ ਕੀਤੀ ਜਾਵੇਗੀ, ਉਸ ਨੂੰ ਲਾਗੂ ਕਰਨਾ ਸਾਡਾ ਫਰਜ਼ ਹੈ।
ਉਨ੍ਹਾਂ ਕਿਹਾ ਕਿ ਚੰਡੀਗੜ੍ਹ ‘ਚ ਚਲਾਨ ਦੇ ਰੇਟ ਘੱਟ ਕਰਨ ਦਾ ਨਾ ਤਾਂ ਕੋਈ ਪ੍ਰਸਤਾਵ ਹੈ ਅਤੇ ਨਾ ਹੀ ਇਸ ਵਿਸ਼ੇ ‘ਤੇ ਕਿਸੇ ਮੰਗ ਨੂੰ ਮੰਨਿਆ ਜਾਵੇਗਾ। ਨਵੇਂ ਮੋਟਰ ਵ੍ਹੀਕਲ ਐਕਟ ਨੂੰ ਨਾਲ ਲਾਗੂ ਕੀਤਾ ਜਾਵੇਗਾ, ਅਤੇ ਜਿਹੜੇ ਵੀ ਨਿਯਮ ਹੋਣਗੇ, ਉਸ ਤਹਿਤ ਚਲਾਨ ਕੀਤੇ ਜਾਣਗੇ
ਤਾਜਾ ਜਾਣਕਾਰੀ