BREAKING NEWS
Search

ਹੁਣੇ ਹੁਣੇ ਆਈ ਤਾਜਾ ਵੱਡੀ ਖਬਰ – ਚਾਕੂ ਲੈ ਕੇ ਰਾਮ ਰਹੀਮ ਦਾ..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਚਾਕੂ ਲੈ ਕੇ ਰਾਮ ਰਹੀਮ ਦਾ ਨਾਅਰਾ ਲਗਾਉਂਦੇ ਹੋਏ ਸੰਸਦ ’ਚ ਜਾ ਰਿਹਾ ਸੀ ਨੌਜਵਾਨ, ਫੜਿਆ

ਨਵੀਂ ਦਿੱਲੀ— ਸੰਸਦ ਕੰਪਲੈਕਸ ’ਚ ਚਾਕੂ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਇਕ ਸ਼ੱਕੀ ਨੌਜਵਾਨ ਨੂੰ ਪੁਲਸ ਕਰਮਚਾਰੀਆਂ ਨੇ ਗਿ੍ਰਫਤਾਰ ਕਰ ਲਿਆ ਹੈ। ਸ਼ੱਕੀ ਸ਼ਖਸ ਕੋਲੋਂ ਚਾਕੂ ਬਰਾਮਦ ਕੀਤਾ ਗਿਆ ਹੈ। ਕੈਂਪਸ ’ਚ ਜਾਣ ਦੀ ਕੋਸ਼ਿਸ਼ ਕਰ ਰਹੇ ਨੌਜਵਾਨ ਨੂੰ ਸੁਰੱਖਿਆ ਕਰਮਚਾਰੀਆਂ ਨੇ ਗੇਟ ਕੋਲੋਂ ਫੜਿਆ।

ਸੂਤਰਾਂ ਅਨੁਸਾਰ ਸ਼ੱਕੀ ਵਿਅਕਤੀ ਜੇਲ ’ਚ ਬੰਦ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦਾ ਸਮਰਥਕ ਹੈ। ਦਿੱਲੀ ਪੁਲਸ ਨੌਜਵਾਨ ਨੂੰ ਥਾਣੇ ਲੈ ਕੇ ਗਈ ਹੈ ਅਤੇ ਉਸ ਤੋਂ ਪੁੱਛ-ਗਿੱਛ ਕਰ ਰਹੀ ਹੈ।

ਟੀ.ਵੀ. ਰਿਪੋਰਟਸ ਅਨੁਸਾਰ ਨੌਜਵਾਨ ਦਾ ਨਾਂ ਸਾਗਰ ਇੰਸਾਂ ਹੈ, ਜੋ ਦਿੱਲੀ ਦੇ ਲਕਸ਼ਮੀ ਨਗਰ ਇਲਾਕੇ ’ਚ ਰਹਿੰਦਾ ਹੈ। ਰਿਪੋਰਟਸ ਅਨੁਸਾਰ ਦੋਸ਼ੀ ਰਾਮ ਰਹੀਮ ਦੇ ਸਮਰਥਨ ’ਚ ਨਾਅਰੇ ਲੱਗਾ ਰਿਹਾ ਸੀ। ਫਿਲਹਾਲ ਪੁਲਸ ਨੇ ਉਸ ਨੂੰ ਹਿਰਾਸਤ ’ਚ ਲੈ ਕੇ ਪੁੱਛ-ਗਿੱਛ ਸ਼ੁਰੂ ਕਰ ਦਿੱਤੀ ਹੈ।

ਨੌਜਵਾਨ ਸਪਲੈਂਡਰ ਬਾਈਕ ’ਤੇ ਸੰਸਦ ਭਵਨ ਤੱਕ ਪਹੁੰਚਿਆ ਸੀ। ਉਸ ਦੀ ਬਾਈਕ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ। ਸੰਸਦ ’ਚ ਇਹ ਕਿਸ ਲਈ ਆਇਆ ਸੀ ਅਤੇ ਕੈਂਪਸ ਦੇ ਅੰਦਰ ਜਾਣ ਦਾ ਕੀ ਮਕਸਦ ਸੀ, ਇਸ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ।



error: Content is protected !!