ਲੁਧਿਆਣਾ: ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਝ ਨੌਜਵਾਨ ਆਪਸ ‘ਚ ਬੁਰੀ ਤਰ੍ਹਾਂ ਝਗੜਦੇ ਨਜ਼ਰ ਆ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਲੁਧਿਆਣਾ ਬੱਸ ਅੱਡੇ ਨੇੜੇ ਅਬਦੁੱਲਾਪੁਰ ਬਸਤੀ ਦੀ ਹੈ, ਜਿੱਥੇ ਵਿਆਹ ਸਮਾਗਮ ਦੌਰਾਨ ਆਈ ਜੰਞ ਵਿੱਚ ਕੁਝ ਬਾਰਾਤੀ ਡੀਜੇ ‘ਤੇ ਨੱਚਣ ਲੱਗਿਆਂ ਆਪਸ ਵਿੱਚ ਉਲਝ ਗਏ ਤੇ ਮਗਰੋਂ ਹੱਥੋ-ਪਾਈ ਹੋ ਗਏ।
ਵੀਡੀਓ ਵਿੱਚ ਕੁਝ ਨੌਜਵਾਨ ਲਹੂ-ਲੁਹਾਨ ਹੋਏ ਵੀ ਦਿਖਾਈ ਦੇ ਰਹੇ ਹਨ। ਇਸ ਸਬੰਧੀ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮਾਮਲਾ ਅਬਦੁੱਲਾਪੁਰ ਬਸਤੀ ਦਾ ਹੈ ਜਿੱਥੇ ਬਾਰਾਤ ਵਿੱਚ ਆਏ ਕੁਝ ਨੌਜਵਾਨ ਆਪਸ ‘ਚ ਭਿੜ ਗਏ। ਉਨ੍ਹਾਂ ਦੱਸਿਆ ਕਿ ਜਿਵੇਂ ਹੀ ਪੁਲਿਸ ਨੂੰ ਇਸ ਬਾਰੇ ਕੋਈ ਸ਼ਿਕਾਇਤ ਮਿਲੇਗੀ, ਉਹ ਤੁਰੰਤ ਉਸ ਮੁਤਾਬਕ ਕਾਰਵਾਈ ਕਰਨਗੇ।
ਉੱਧਰ ਜ਼ਖ਼ਮੀ ਨੌਜਵਾਨ ਨੇ ਦੱਸਿਆ ਕਿ ਡੀਜੇ ਤੇ ਨੱਚਦਿਆਂ ਉਸ ਦੇ ਜੀਜੇ ਦੀ ਪੱਗ ਲੱਥ ਗਈ, ਜਿਸ ਤੋਂ ਬਾਅਦ ਇਹ ਪੂਰਾ ਵਿਵਾਦ ਸ਼ੁਰੂ ਹੋਇਆ। ਕੁਝ ਨੌਜਵਾਨਾਂ ਨੇ ਉਨ੍ਹਾਂ ਤੇ ਅਚਾਨਕ ਹਮਲਾ ਕਰ ਦਿੱਤਾ ਸੀ। ਇਸੇ ਲੜਾਈ ਵਿੱਚ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ।
ਵਾਇਰਲ