ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਕਪਿਲ ਸ਼ਰਮਾ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। ਦੀਪਿਕਾ ਪਾਦੁਕੋਣ-ਰਣਵੀਰ ਸਿੰਘ ਅਤੇ ਪ੍ਰਿਯੰਕਾ ਚੋਪੜਾ-ਨਿਕ ਜੋਨਸ ਵਰਗੀਆਂ ਮਸ਼ਹੂਰ ਹਸਤੀਆਂ ਨੇ ਆਪਣੇ ਵਿਆਹ ਦੇ ਜਸ਼ਨਾਂ ਨੂੰ ਜਿੱਥੇ ਗੁਪਤ ਰੱਖਣ ਲਈ ਵੱਡੀ ਰਕਮ ਖਰਚ ਕੀਤੀ ਉੱਥੇ ਹੀ ਪੰਜਾਬੀ ਸਟਾਰ ਕਪਿਲ ਸ਼ਰਮਾ ਨੇ ਆਪਣੇ ਵਿਆਹ ਨੂੰ ਲਾਈਵ ਕਰਨ ਦਾ ਫੈਸਲਾ ਕੀਤਾ ਹੈ। ਕਪਿਲ ਸ਼ਰਮਾ ਨੇ ਆਪਣੇ ਯੂ-ਟਿਊਬ ਚੈਨਲ ‘ਤੇ ਵਿਆਹ ਨੂੰ ਪ੍ਰਸਾਰਿਤ ਕਰਨ ਦੀ ਯੋਜਨਾ ਬਣਾਈ ਹੈ। ਜਾਣਕਾਰੀ ਮੁਤਾਬਕ, ਕਪਿਲ ਸ਼ਰਮਾ ਅਤੇ ਗਿੰਨੀ ਦੇ ਵਿਆਹ ਦੇ ਲਾਈਵ ਪ੍ਰਸਾਰਣ ਦੇ ਤਮਾਮ ਅਧਿਕਾਰ ਯੂ-ਟਿਊਬ ਨੇ ਲੈ ਲਏ ਹਨ।
12 ਦਸੰਬਰ ਨੂੰ ਕਲੱਬ ਕੁਬਾਨਾ ‘ਚ ਵਿਆਹ ਲਈ ਮੁੰਬਈ ਤੋਂ ਖਾਸ ਤੌਰ ‘ਤੇ ਯੂ-ਟਿਊਬ ਦੀ ਟੀਮ ਆ ਰਹੀ ਹੈ, ਜੋ ਲਾਈਵ ਪ੍ਰਸਾਰਣ ਕਰੇਗੀ। ਯੂ-ਟਿਊਬ ਵੱਲੋਂ ਲਾਈਵ ਪ੍ਰਸਾਰਣ ਨੂੰ ਸਕਿਓਰ ਵੀ ਰੱਖੇ ਜਾਣ ਦੀ ਤਿਆਰ ਕੀਤੀ ਗਈ ਹੈ, ਤਾਂ ਕਿ ਵੀਡੀਓ ਡਾਊਨਲੋਡ ਨਾ ਕੀਤੀ ਜਾ ਸਕੇ। ਇਹ ਜਾਣਕਾਰੀ ਕਪਿਲ ਦੇ ਦੋਸਤ ਜ਼ੋਰਾ ਰੰਧਾਵਾ ਨੇ ਇਕ ਵੀਡੀਓ ਜ਼ਰੀਏ ਦਿੱਤੀ। ਵੀਡੀਓ ‘ਚ ਰੰਧਾਵਾ ਕਹਿੰਦੇ ਹਨ ਕਿ ਵਿਆਹ ਦੀ ਸਾਰੀ ਕਵਰੇਜ ਉਨ੍ਹਾਂ ਦੇ ਯੂ-ਟਿਊਬ ਚੈਨਲ ‘ਤੇ ਦਿੱਤੀ ਜਾਵੇਗੀ। ਯੂ-ਟਿਊਬ ਵੱਲੋਂ ਕਲੱਬ ਕੁਬਾਨਾ ‘ਚ ਇਕ ਟੀਮ ਭੇਜ ਕੇ ਪੂਰਾ ਸਰਵੇ ਕਰਵਾ ਲਿਆ ਗਿਆ ਹੈ ਅਤੇ ਹਾਈ ਸਪੀਡ ਇੰਟਰਨੈੱਟ ਦੀ ਵਿਵਸਥਾ ਵੀ ਕੀਤੀ ਗਈ ਹੈ, ਤਾਂ ਕਿ ਲਾਈਵ ਪ੍ਰਸਾਰਣ ‘ਚ ਕੋਈ ਰੁਕਾਵਟ ਨਾ ਆਵੇ।
ਇਸ ਦੇ ਇਲਾਵਾ ਦੀਪਿਕਾ ਸਿੰਘ ਦੀਪ ਕਲਿਕਸ ਨਾਮਕ ਕੰਪਨੀ ਹੀ ਕਪਿਲ ਅਤੇ ਗਿੰਨੀ ਦੇ ਵਿਆਹ ਦੇ ਸਾਰੇ ਪ੍ਰੋਗਰਾਮ ਦੀ ਫੋਟੋਗ੍ਰਾਫੀ ਕਰੇਗੀ। ਕਪਿਲ ਨੇ ਸਾਰੇ ਅਧਿਕਾਰ ਇਸ ਕੰਪਨੀ ਨੂੰ ਦੇ ਦਿੱਤੇ ਹਨ। ਇਹ ਕੰਪਨੀ ਇਕ ਸੈਲੇਬ੍ਰਿਟੀ ਫੋਟੋਗ੍ਰਾਫੀ ਕੰਪਨੀ ਹੈ, ਜਿਸ ਦੀ ਮਾਲਕ ਦੀਪਿਕਾ ਸ਼ਰਮਾ ਹੈ ਅਤੇ ਉਨ੍ਹਾਂ ਨੇ ਨਿਊਯਾਰਕ ਤੋਂ ਫੋਟੋਗ੍ਰਾਫੀ ਦੀ ਪੜ੍ਹਾਈ ਕੀਤੀ ਹੋਈ ਹੈ। ਉਨ੍ਹਾਂ ਦੀ ਟੀਮ ਐਤਵਾਰ ਨੂੰ ਜਲੰਧਰ ਪਹੁੰਚ ਰਹੀ ਹੈ। ਵਿਆਹ ‘ਚ ਕਿਸੇ ਨੂੰ ਮੋਬਾਇਲ ‘ਤੇ ਫੋਟੋ ਖਿੱਚਣ ਦੀ ਮਨਜ਼ੂਰੀ ਨਹੀਂ ਹੋਵੇਗੀ।