BREAKING NEWS
Search

ਹੁਣੇ ਹੁਣੇ ਅੰਮ੍ਰਿਤਸਰ ਏਅਰਪੋਰਟ ਤੋਂ ਆਈ ਇਹ ਵੱਡੀ ਖਬਰ – ਸਾਰੇ ਪਾਸੇ ਹੋ ਗਈ ਚਰਚਾ

ਆਈ ਤਾਜਾ ਵੱਡੀ ਖਬਰ

ਕਰੋਨਾ ਦੇ ਕਹਿਰ ਦੇ ਦੌਰਾਨ ਹੀ ਦੇਸ਼ ਅੰਦਰ ਆਏ ਦਿਨੀਂ ਹੀ ਲੁੱਟ ਖੋਹ ਤੇ ਚੋਰੀਆਂ ਦੀਆਂ ਘਟਨਾਵਾਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਦੇਸ਼ ਕਰੋਨਾ ਦੇ ਕਾਰਨ ਪਹਿਲਾਂ ਹੀ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਿਹਾ ਹੈ ਅਜਿਹੀਆਂ ਸਾਹਮਣੇ ਆਉਣ ਵਾਲੀਆਂ ਘਟਨਾਵਾਂ ਲੋਕਾਂ ਨੂੰ ਹੋਰ ਝੰਜੋੜ ਕੇ ਰੱਖ ਦਿੰਦੀਆਂ ਹਨ। ਸਿਆਣਿਆਂ ਵੱਲੋਂ ਕਿਹਾ ਜਾਂਦਾ ਹੈ ਕਿ ਲਾਲਚ ਬੁਰੀ ਬਲਾ ਹੁੰਦੀ ਹੈ। ਜੋ ਵੀ ਇਨਸਾਨ ਇਸ ਦੇ ਮਾਇਆ ਜਾਲ ਵਿੱਚ ਫਸ ਜਾਂਦਾ ਹੈ ਉਸ ਨੂੰ ਬੁਰੇ ਦਿਨਾਂ ਦਾ ਅੰਜਾਮ ਭੁਗਤਣਾ ਹੀ ਪੈਂਦਾ ਹੈ। ਲਾਲਚ ਵਿੱਚ ਫਸਿਆ ਹੋਇਆ ਇਨਸਾਨ ਕਈ ਤਰ੍ਹਾਂ ਦੀਆਂ ਸਮਾਜ ਵਿਰੋਧੀ ਗਤੀਵਿਧੀਆਂ ਨੂੰ ਅੰਜ਼ਾਮ ਦਿੰਦਾ ਹੈ।

ਇਨ੍ਹਾਂ ਗਤੀਵਿਧੀਆਂ ਦੇ ਜ਼ਰੀਏ ਉਹ ਖੁਦ ਨੂੰ ਜਲਦੀ ਅਮੀਰ ਹੋਣ ਦੇ ਸੁਪਨੇ ਵਿੱਚ ਸੰਜੋਅ ਲੈਂਦਾ ਹੈ ਅਤੇ ਇਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਉਸ ਵੱਲੋਂ ਚੁੱਕੇ ਗਏ ਕਦਮ ਉਸ ਇਨਸਾਨ ਨੂੰ ਜੇਲ੍ਹ ਦਾ ਰਸਤਾ ਦਿਖਾ ਦਿੰਦੇ। ਜਲਦੀ ਅਮੀਰ ਹੋਣ ਦੇ ਚੱਕਰ ਵਿਚ ਲੋਕਾਂ ਵੱਲੋਂ ਮਹਿੰਗੀਆਂ ਚੀਜ਼ਾਂ ਦੀ ਸਮੱਗਲਿੰਗ ਵੀ ਕੀਤੀ ਜਾਂਦੀ ਹੈ। ਪਰ ਇਨ੍ਹਾਂ ਵਿਚੋਂ ਜ਼ਿਆਦਾਤਰ ਲੋਕ ਫੜੇ ਜਾਂਦੇ ਹਨ ਤੇ ਹੁਣ ਇੱਕ ਅਜਿਹੀ ਹੀ ਘਟਨਾ ਪੰਜਾਬ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਰਾਜਾਸਾਂਸੀ ਉਪਰ ਵਾਪਰੀ। ਜਿੱਥੇ ਇਕ ਦੁਬਈ ਤੋਂ ਅੰਮ੍ਰਿਤਸਰ ਆਣ ਪੁੱਜੀ ਫਲਾਈਟ ਦੇ ਵਿੱਚੋਂ ਇਕ ਯਾਤਰੀ ਕੋਲੋਂ ਸੋਨਾ ਬਰਾਮਦ ਕੀਤਾ ਗਿਆ ਜਿਸ ਦੀ ਕੀਮਤ 56 ਲੱਖ ਰੁਪਏ ਦੱਸੀ ਜਾ ਰਹੀ ਹੈ।

ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਉਪਰ ਆਪਣੀ ਸੇਵਾ ਨਿਭਾਅ ਰਹੇ ਕਸਟਮ ਵਿਭਾਗ ਦੇ ਇੱਕ ਉੱਚ ਅਧਿਕਾਰੀ ਨੇ ਦੱਸਿਆ ਕਿ ਦੁਬਈ ਤੋਂ ਅੰਮ੍ਰਿਤਸਰ ਦੀ ਇਕ ਫਲਾਈਟ ਵਿੱਚ ਇੱਥੇ ਪੁੱਜੇ ਯਾਤਰੀ ਕੋਲੋ ਸੂਚਨਾ ਦੇ ਆਧਾਰ ਤੇ ਤਲਾਸ਼ੀ ਦੌਰਾਨ ਉਸ ਦੇ ਬੂਟਾਂ ਵਿੱਚੋਂ ਕਸਟਮ ਵਿਭਾਗ ਦੀ ਟੀਮ ਵੱਲੋਂ ਸੋਨਾ ਉਸ ਯਾਤਰੀ ਕੋਲੋਂ ਬਰਾਮਦ ਕੀਤਾ ਗਿਆ ਹੈ। ਰੋਜ਼ਾਨਾ ਰੁਟੀਨ ਦੇ ਆਧਾਰ ‘ਤੇ ਜਦੋਂ ਉਹ ਯਾਤਰੀਆਂ ਦੀ ਤਲਾਸ਼ੀ ਲੈ ਰਹੇ ਸਨ ਤਾਂ ਉਨ੍ਹਾਂ ਵਲੋਂ ਇੱਕ ਯਾਤਰੀ ਦੇ ਕੋਲੋਂ ਬੂਟਾਂ ਵਿਚ ਲਕੋਇਆ ਹੋਇਆ ਸੋਨਾ ਬਰਾਮਦ ਕੀਤਾ ਗਿਆ।

ਦੇਖਣ ਤੋਂ ਇਹ ਆਮ ਬੂਟ ਹੀ ਲੱਗ ਰਹੇ ਸਨ। ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਸਮੱਗਲਿੰਗ ਕੀਤੇ ਜਾ ਰਹੇ ਸੋਨੇ ਨੂੰ ਬਰਾਮਦ ਕਰ ਲਿਆ। ਉੱਥੇ ਹੀ ਉਸ ਵਿਅਕਤੀ ਖਿਲਾਫ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ।



error: Content is protected !!