ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਹੁਣੇ ਹੁਣੇ ਅਮਰੀਕਾ ਤੋਂ ਪੰਜਾਬ ਲਈ ਆਈ ਅੱਤ ਮਾੜੀ ਖਬਰ
ਫਰਿਜ਼ਨੋ —ਅਮਰੀਕਾ ਦੇ ਸ਼ਹਿਰ ਫਰਿਜ਼ਨੋ ਕੋਲੋਂ 54 ਸਾਲਾ ਟਰੱਕ ਡਰਾਈਵਰ ਸਤਵੰਤ ਸਿੰਘ ਬੈਂਸ ਦੀ ਲਾਸ਼ ਮਿਲੀ ਹੈ, ਬੈਂਸ ਕੁੱਝ ਦਿਨਾਂ ਤੋਂ ਲਾਪਤਾ ਸੀ। ਜਾਣਕਾਰੀ ਮੁਤਾਬਕ ਫੌਲਰ ਸ਼ਹਿਰ ‘ਚ ਰਹਿਣ ਵਾਲੇ ਬੈਂਸ ਦੀ ਮ੍ਰਿਤਕ ਦੇਹ ਡੈਲਟਾ-ਮੈਨਡੋਟਾ ਨਹਿਰ ‘ਚੋਂ ਬਰਾਮਦ ਹੋਈ ਹੈ। ਇਸ ਗੱਲ ਦੀ ਪੁਸ਼ਟੀ ਮਰਸਿੱਡ ਕਾਉਂਟੀ ਸ਼ੈਰਫ ਆਫ਼ਿਸ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜਿੱਥੇ ਬੈਂਸ ਦਾ ਟਰੱਕ ਖੜ੍ਹਾ ਸੀ, ਇਸ ਦੇ ਨੇੜੇ ਹੀ ਇਕ ਨਹਿਰ ਹੈ।
ਜ਼ਿਕਰਯੋਗ ਹੈ ਕਿ 15 ਮਈ ਨੂੰ ਸਵੇਰੇ 5 ਵਜੇ ਦੇ ਕਰੀਬ ਕੈਲੇਫੋਰਨੀਆ ਹਾਈਵੇਅ ਪਟਰੋਲ ਵਿਭਾਗ ਨੂੰ ਫਰੀਵੇਅ 5 ਅਤੇ ਵਿੱਟਵਰਥ ਰੋਡ ਏਰੀਏ ਤੋਂ ਫੋਨ ‘ਤੇ ਦੱਸਿਆ ਗਿਆ ਸੀ ਕਿ ਇੱਕ ਟਰੱਕ ਰਸਤਾ ਬਲਾਕ ਕਰਕੇ ਖੜ੍ਹਾ ਹੈ ਅਤੇ ਇਸ ਦਾ ਇੰਜਣ ਚੱਲ ਰਿਹਾ ਹੈ। ਜਦੋਂ ਪੁਲਸ ਨੇ ਆ ਕੇ ਵੇਖਿਆ ਤਾਂ ਟਰੱਕ ਸਟਾਰਟ ਸੀ, ਦਰਵਾਜ਼ੇ ਵੀ ਖੁੱਲ੍ਹੇ ਸਨ ਪਰ ਅੰਦਰ ਕੋਈ ਨਹੀਂ ਸੀ। ਡਰਾਈਵਰ ਸਤਵੰਤ ਸਿੰਘ ਬੈਂਸ ਦਾ ਪਰਸ ਤੇ ਫ਼ੋਨ ਵੀ ਟਰੱਕ ਵਿੱਚ ਹੀ ਪਿਆ ਸੀ। ਪੁਲਸ ਮੁਤਾਬਕ ਉਨ੍ਹਾਂ ਨੇ ਏਰੀਏ ਦੀ ਸਰਚ ਕੀਤੀ ਪਰ ਬੈਂਸ ਨੂੰ ਲੱਭਣ ਵਿੱਚ ਨਾਕਾਮਯਾਬ ਰਹੇ।
ਇਸ ਉਪਰੰਤ ਟਰੱਕ ਟ੍ਰੇਲਰ ਨੂੰ ਇੱਥੋਂ ਹਟਾ ਦਿੱਤਾ ਗਿਆ ਤੇ ਫੌਲਰ ਸ਼ਹਿਰ ‘ਚ ਵੱਸਦੇ ਬੈਂਸ ਪਰਿਵਾਰ ਨੂੰ ਇਸ ਘਟਨਾ ਬਾਰੇ ਦੱਸਿਆ ਗਿਆ। ਪਰਿਵਾਰ ਵੱਲੋਂ ਗੁਆਚੇ ਦੀ ਭਾਲ ਲਈ ਰਿਪੋਰਟ ਫਰਿਜ਼ਨੋ ਸ਼ੈਰਫ ਦਫਤਰ ਵਿੱਚ ਦਰਜ ਕਰਵਾਈ ਗਈ। ਪਰਿਵਾਰ ਮੁਤਾਬਕ ਬੈਂਸ ਲੋਡ ਲੈ ਕੇ ਫੇਅਰਫੀਲਡ ਨੂੰ ਜਾ ਰਿਹਾ ਸੀ। ਬੈਂਸ ਹਸਮੁੱਖ ਸੁਭਾਅ ਦਾ ਬੰਦਾ ਸੀ, ਬੱਚੇ ਆਪੋ-ਆਪਣੀ ਥਾਂਈਂ ਸੈੱਟ ਹਨ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਕਦੇ ਨਹੀਂ ਹੋਇਆ ਸੀ ਕਿ ਉਹ ਬਿਨਾਂ ਦੱਸੇ ਕਿਸੇ ਪਾਸੇ ਚਲੇ ਗਏ ਹੋਣ।
ਪਰਿਵਾਰ ਮੁਤਾਬਕ ਉਹ ਸ਼ੂਗਰ ਦੇ ਮਰੀਜ਼ ਸਨ। ਜ਼ਰੂਰ ਉਨ੍ਹਾਂ ਨਾਲ ਕੋਈ ਹਾਦਸਾ ਵਾਪਰਿਆ ਹੋਵੇਗਾ। ਏਜੰਸੀਆਂ ਨੇ ਵੱਡੇ ਪੱਧਰ ‘ਤੇ ਸਰਚ ਆਪ੍ਰੇਸ਼ਨ ਚਲਾਇਆ ਪਰ ਸਤਵੰਤ ਬੈਂਸ ਨੂੰ ਲੱਭਣ ਵਿੱਚ ਅਸਫਲ ਰਹੇ। ਅੱਜ ਮਰਸਿੱਡ ਕਾਉਂਟੀ ਸ਼ੈਰਫ ਨੇ ਡੈਲਟਾ-ਮੈਨਡੋਟਾ ਕੈਨਾਲ ਵਿੱਚ ਬਾਡੀ ਮਿਲਣ ਉਪਰੰਤ ਐਲਾਨ ਕੀਤਾ ਕਿ ਇਹ ਮ੍ਰਿਤਕ ਦੇਹ ਫੌਲਰ ਨਿਵਾਸੀ ਸਤਵੰਤ ਸਿੰਘ ਬੈਂਸ ਦੀ ਹੈ। ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਕਿ ਮੌਤ ਕਿਨ੍ਹਾਂ ਹਾਲਤਾਂ ਵਿੱਚ ਹੋਈ। ਪੁਲਸ ਨੇ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਵੀ ਇਸ ਘਟਨਾ ਬਾਰੇ ਪਤਾ ਹੋਵੇ ਤਾਂ ਉਹ ਉਨ੍ਹਾਂ ਨਾਲ ਸੰਪਰਕ ਕਰਕੇ ਇਸ ਸਬੰਧੀ ਜਾਣਕਾਰੀ ਦੇ ਸਕਦਾ ਹੈ।
ਤਾਜਾ ਜਾਣਕਾਰੀ