ਹੁਣੇ ਆਈ ਤਾਜਾ ਵੱਡੀ ਖਬਰ
ਵਾਸ਼ਿੰਗਟਨ : ਅਮਰੀਕਾ ਦੇ ਓਕਲਾਹੋਮਾ ਦੇ ਡੇਵਿਸ ਵਿੱਚ ਦੋ ਭਾਰਤੀ ਵਿਦਿਆਰਥੀ ਟਰਨਰ ਫਾਲ ਵਿੱਚ ਡੁੱਬ ਗਏ। ਦੋਵੇਂ ਭਾਰਤੀ ਵਿਦਿਆਰਥੀ ਟੈਕਸਾਸ ਯੂਨੀਵਰਸਿਟੀ ਵਿੱਚ ਪੜ੍ਹਦੇ ਸਨ। ਦਰਅਸਲ ਇੱਕ ਵਿਦਿਆਰਥੀ ਝੀਲ ਦੇ ਹੇਠਾਂ ਤਲਾਬ ‘ਚ ਡੁੱਬ ਰਿਹਾ ਸੀ ਅਤੇ ਦੂਜਾ ਵਿਦਿਆਰਥੀ ਉਸ ਨੂੰ ਬਚਾਉਣ ਲਈ ਤਲਾਬ ‘ਚ ਵੜਿਆ। ਡੇਵਿਸ ਪੁਲਿਸ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਪਛਾਣ 23 ਸਾਲਾ ਅਜੇ ਕੁਮਾਰ ਕੋਯਾਲਾਮੁਦੀ ਅਤੇ 22 ਸਾਲਾ ਤੇਜਾ ਕੌਸ਼ਿਕ ਵਜੋਂ ਹੋਈ ਹੈ। ਦੱਸ ਦਈਏ ਕਿ ਜੁਲਾਈ ‘ਚ ਵੀ ਇੱਥੇ ਦੋ ਭਾਰਤੀਆਂ ਦੀ ਡੁੱਬਣ ਕਾਰਨ ਮੌਤ ਹੋ ਗਈ ਸੀ।
ਪੁਲਿਸ ਨੇ ਦੱਸਿਆ ਕਿ ਟਰਨਰ ਫਾਲ ਵਿੱਚ ਮੰਗਲਵਾਰ ਨੂੰ ਡੁੱਬਣ ਵਾਲੇ ਦੋਵੇਂ ਭਾਰਤੀ ਵਿਦਿਆਰਥੀਆਂ ਨੇ ਲਾਈਫ ਜੈਕਟ ਪਾਈ ਹੋਈ ਸੀ। ਪੁਲਿਸ ਮੁਤਾਬਕ ਹੈਦਰਾਬਾਦ ਦਾ ਤੇਜਾ ਕੌਸ਼ਿਕ ਤਲਾਬ ਵਿੱਚ ਡੁੱਬ ਰਿਹਾ ਸੀ। ਇਸ ਨੂੰ ਵੇਖਦਿਆਂ ਕਰਨਾਟਕ ਦੇ ਰਾਇਚੂਰ ਜ਼ਿਲ੍ਹੇ ਦੇ ਅਜੇ ਨੇ ਤੇਜਾ ਨੂੰ ਬਚਾਉਣ ਲਈ ਤਲਾਬ ਵਿੱਚ ਛਾਲ ਮਾਰ ਦਿੱਤੀ। ਇਸ ਦੌਰਾਨ ਦੋਵਾਂ ਦੀ ਡੁੱਬਣ ਨਾਲ ਮੌਤ ਹੋ ਗਈ। ਦੋਵੇਂ ਹਫ਼ਤੇ ਦੇ ਅੰਤ ਵਿੱਚ ਘੁੰਮਣ ਲਈ ਓਕਲਾਹੋਮਾ ਨਦੀ ਘਾਟੀ ਵਿੱਚ ਆਏ ਸਨ। ਬੋਸਟਨ ‘ਚ ਰਹਿਣ ਵਾਲੀ ਅਜੇ ਦੀ ਭੈਣ ਅਮਰੀਕੀ ਅਧਿਕਾਰੀਆਂ ਨਾਲ ਸੰਪਰਕ ‘ਚ ਹੈ। ਉਨ੍ਹਾਂ ਨੇ ਦੱਸਿਆ ਕਿ ਸ਼ਨੀਵਾਰ ਤੱਕ ਅਜੇ ਦੀ ਲੋਥ ਨੂੰ ਉਸਦੇ ਜੱਦੀ ਪਿੰਡ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਅਜੇ ਦੇ ਭਰਾ ਰਾਘਵੇਂਦਰ ਰਾਓ ਨੇ ਦੱਸਿਆ ਕਿ ਉਹ ਆਸਟਿਨ ਵਿੱਚ ਟੈਕਸਾਸ ਯੂਨੀਵਰਸਿਟੀ ਵਿੱਚ ਕੰਸਟ੍ਰਕਸ਼ਨ ਐਂਡ ਮੈਨੇਜਮੈਂਟ ਵਿੱਚ ਐਮ.ਐਸ. ਕਰ ਰਿਹਾ ਸੀ। ਉਸਨੇ ਅੱਠ ਮਹੀਨੇ ਪਹਿਲਾਂ ਹੀ ਯੂਨੀਵਰਸਿਟੀ ਵਿੱਚ ਦਾਖਲਾ ਲਿਆ ਸੀ। ਇਸ ਤੋਂ ਪਹਿਲਾਂ ਅਜੇ ਨੇ ਬੈਂਗਲੁਰੂ ਵਿੱਚ ਸਿਵਲ ਇੰਜੀਨੀਅਰਿੰਗ ਵਿੱਚ ਬੀ.ਈ. ਕੀਤੀ ਸੀ। ਰਾਘਵੇਂਦਰ ਮੁਤਾਬਕ ਟੈਕਸਾਸ ਯੂਨੀਵਰਸਿਟੀ ਵਿੱਚ ਐਮ.ਐਸ. ਦੇ ਪਹਿਲੇ ਸਮੈਸਟਰ ‘ਚ ਉਸ ਦੀ ਕਾਰਗੁਜ਼ਾਰੀ ਬਹੁਤ ਵਧੀਆ ਰਹੀ। ਉਸ ਨੂੰ ਸਕਾਲਰਸ਼ਿਪ ਮਿਲਣ ਵਾਲੀ ਸੀ ਅਤੇ ਉਹ ਅਮਰੀਕਾ ‘ਚ ਰਹਿਣ ਵਾਲਾ ਸੀ। ਉਸ ਨੇ ਦੱਸਿਆ ਕਿ ਕੌਸ਼ਿਕ ਟਰਨਰ ਨਦੀ ਦੇ ਨਜ਼ਦੀਕ ਇੱਕ ਤਲਾਬ ਵਿੱਚ ਨਹਾਉਣ ਗਿਆ ਸੀ, ਪਰ ਉਹ ਫਿਸਲ ਗਿਆ ਅਤੇ ਪਾਣੀ ਵਿੱਚ ਡੁੱਬਣ ਲੱਗ ਪਿਆ।
ਰਾਘਵੇਂਦਰ ਮੁਤਾਬਕ ਕੌਸ਼ਿਕ ਨੂੰ ਬਚਾਉਣ ਲਈ ਅਜੇ ਨੇ ਤਲਾਬ ਵਿੱਚ ਛਾਲ ਮਾਰੀ, ਕਿਉਂਕਿ ਉਹ ਤੈਰਨਾ ਨਹੀਂ ਜਾਣਦਾ ਸੀ ਅਤੇ ਦੋਵਾਂ ਦੀ ਡੁੱਬਣ ਕਾਰਨ ਮੌਤ ਹੋ ਗਈ। ਉਸ ਨੇ ਦੱਸਿਆ ਕਿ ਅਧਿਕਾਰੀਆਂ ਨੂੰ 30 ਮਿੰਟਾਂ ਵਿੱਚ ਦੋਵਾਂ ਦੀਆਂ ਲੋਥਾਂ ਮਿਲੀਆਂ। ਅਜੇ ਦੇ ਪਿਤਾ ਸ਼੍ਰੀਨਿਵਾਸ ਰਾਓ ਨੇ ਕਿਹਾ ਕਿ ਉਹ ਸਕੂਲ ਦੇ ਦਿਨਾਂ ‘ਚ ਹਮੇਸ਼ਾ ਟਾਪ ਕਰਦਾ ਸੀ। ਅਜੇ ਦੀ ਮਾਂ ਵਾਰਾਲਕਸ਼ਮੀ ਨੇ ਕਿਹਾ ਕਿ ਉਹ ਲੋਕਾਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦਾ ਸੀ। ਇਸ ਕਰਕੇ ਹੀ ਉਸਦੀ ਜਾਨ ਗਈ ਹੈ।
ਤਾਜਾ ਜਾਣਕਾਰੀ