ਹੁਣੇ ਆਈ ਤਾਜਾ ਵੱਡੀ ਖਬਰ
ਹੁਣੇ ਹੁਣੇ ਅਮਰੀਕਾ ਚ ਵਾਪਰਿਆ ਕਹਿਰ ਪੰਜਾਬ ਚ ਛਾਇਆ ਸੋਗ
ਮੋਗਾ— ਅਮਰੀਕਾ ’ਚ ਸੜਕ ਹਾਦਸਾ ਵਾਪਰਨ ਕਰਕੇ ਪੰਜਾਬੀ ਨੌਜਵਾਨ ਕਿਰਨਜੋਤ ਦੀ ਮੌਤ ਹੋ ਗਈ। ਇਸ ਹਾਦਸੇ ਨਾਲ ਪੰਜਾਬੀ ਭਾਈਚਾਰੇ ’ਚ ਸੋਗ ਦੀ ਲਹਿਰ ਫੈਲ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦਾ ਸ਼ਿਕਾਰ ਹੋਇਆ ਕਿਰਨਜੋਤ ਫੇਸਬੁੱਕ ’ਚ ਸਾਫਟਵੇਅਰ ਇੰਜੀਨੀਅਰ ਸੀ।
ਇਹ ਹਾਦਸਾ ਕੈਲੀਫੋਰਨੀਆ ਦੇ ਫਰੀਮੌਂਟ ਵਿਖੇ 29 ਅਗਸਤ ਨੂੰ ਉਸ ਸਮੇਂ ਵਾਪਰਿਆ ਜਦੋਂ ਕਿਰਨਜੋਤ ਸਾਈਕਲ ’ਤੇ ਸਵਾਰ ਹੋ ਕੇ ਕੰਮ ’ਤੇ ਜਾ ਰਿਹਾ ਸੀ। ਕਿਰਨਜੋਤ ਵਿਆਹੁਤਾ ਸੀ। ਉਹ ਅਤੇ ਉਸ ਦੀ ਪਤਨੀ ਦੋਵੇਂ ਹੀ ਸਾਈਕਲਾਂ ’ਤੇ ਸਵਾਰ ਹੋ ਕੇ ਦਫਤਰ ਜਾਂਦੇ ਸਨ ਪਰ ਕੁਝ ਦਿਨਾਂ ਤੋਂ ਉਸ ਦੀ ਪਤਨੀ ਕਾਰ ’ਚ ਦਫਤਰ ਜਾ ਰਹੀ ਸੀ।
ਦੱਸਣਯੋਗ ਹੈ ਕਿ ਕਿਰਨਜੋਤ ਜਦੋਂ ਦਫਤਰ ਜਾ ਰਿਹਾ ਸੀ ਤਾਂ ਇਕ ਕਾਰ ਨੇ ਸਵੇਰੇ 5.10 ਵਜੇ ਦੇ ਕਰੀਬ ਉਸ ਨੂੰ ਟੱਕਰ ਮਾਰ ਦਿੱਤੀ। ਮੌਕੇ ’ਤੇ ਉਸ ਨੂੰ ਸਹਾਇਤਾ ਦੇਣ ਦੀ ਕੋਸ਼ਿਸ ਕੀਤੀ ਗਈ ਪਰ ਉਸ ਦੀ ਮੌਤ ਹੋ ਚੁੱਕੀ ਸੀ।
ਇਹ ਫਰੀਮੌਂਟ ’ਚ ਇਸ ਸਾਲ ਵਾਪਰਿਆ ਪੰਜਵਾਂ ਹਾਦਸਾ ਹੈ। ਕਿਰਨਜੋਤ ਫੇਸਬੁੱਕ ’ਚ 2013 ਤੋਂ ਕੰਮ ਕਰ ਰਿਹਾ ਸੀ। ਕੰਪਨੀ ਨੇ ਕਿਰਨਜੋਤ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਤਿੰਨ ਸਾਲ ਪਹਿਲਾਂ ਕਿਰਨਜੋਤ ਦਾ ਹੋਇਆ ਸੀ ਵਿਆਹ
ਜ਼ਿਕਰਯੋਗ ਹੈ ਕਿ ਤਿੰਨ ਸਾਲ ਪਹਿਲਾਂ ਕਿਰਨਜੋਤ ਦਾ ਵਿਆਹ ਹੋਇਆ ਸੀ। ਮੋਗਾ ਦੇ ਰਹਿਣ ਵਾਲੇ ਕਿਰਨਜੋਤ ਨੇ ਆਪਣੀ ਮੁੱਢਲੀ ਪੜ੍ਹਾਈ ਮੋਗਾ ਦੇ ਹੀ ਇਕ ਸਕੂਲ ਤੋਂ ਹੀ ਪੂਰੀ ਕੀਤੀ ਸੀ।
ਉਸ ਤੋਂ ਬਾਅਦ ਉਸ ਨੇ ਵਾਰਾਣਸੀ ਦੇ ਆਈ. ਆਈ. ਟੀ. ਕਾਲਜ ’ਚ ਦਾਖਲਾ ਲਿਆ।
2013 ’ਚ ਉਸ ਨੇ ਫੇਸਬੁੱਕ ਜੁਆਇਨ ਕੀਤੀ ਅਤੇ ਸਾਫਟਵੇਅਰ ਇੰਜੀਨੀਅਰ ਦੀ ਨੌਕਰੀ ਕੀਤੀ। ਕਿਰਨਜੋਤ ਇਕ ਬੇਹੱਦ ਕਾਬਿਲ ਨੌਜਵਾਨ ਸੀ,
ਜਿਸ ਨੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਪਰ ਇਸ ਹਾਦਸੇ ਨੇ ਇਸ ਚਮਕਦੇ ਹੋਏ ਸਿਤਾਰੇ ਨੂੰ ਸਦਾ ਲਈ ਮਿਟਾ ਦਿੱਤਾ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਤਾਜਾ ਜਾਣਕਾਰੀ