ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਪਠਾਨਕੋਟ ਦੇ ਖੱਤਰੀ ਸਭਾ ਭਵਨ ਨੇੜੇ ਪੈਂਦੇ ਮੰਦਰ ਵਿਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਮੰਦਿਰ ਵਿਚ ਬਾਊਲੀ ਦੀ ਖੁਦਾਈ ਦੌਰਾਨ ਕਾਰ ਸੇਵਾ ਕਰ ਰਹੇ ਲੋਕਾਂ ਨੇ ਬੰਬਨੁਮਾ ਚੀਜ ਮਿਲੀ।
ਜਿਸ ਨੂੰ ਪਹਿਲਾਂ ਲੋਹੇ ਦਾ ਧਾਤੂ ਸਮਝਿਆ ਪਰ ਬਾਅਦ ਵਿਚ ਇਕ ਤੋਂ ਬਾਅਦ ਇਕ ਨਿਕਲਦੇ ਗਏ। ਜਦੋਂ ਇਨ੍ਹਾਂ ਨੂੰ ਸਾਫ ਕੀਤਾ ਗਿਆ ਤਾਂ ਇਹ ਬੰਬਨੁਮਾ ਚੀਜ ਸੀ।
ਇਨ੍ਹਾਂ ਦੀ ਗਿਣਤੀ 22 ਹੈ। ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਹਾਲਾਂਕਿ, ਪੁਲਿਸ ਨੇ ਇਨ੍ਹਾਂ ਦੇ ਬੰਬ ਹੋਣ ਦੀ ਪੁਸ਼ਟੀ ਨਹੀਂ ਕੀਤੀ ਹੈ।
ਮਿੱਟੀ ਵਿੱਚ ਦੱਬੇ ਹੋਣ ਕਾਰਨ ਇਨ੍ਹਾਂ ਚੀਜ਼ਾਂ ਦਾ ਅਸਲ ਰੂਪ ਆਕਾਰ ਵਿਗੜਿਆ ਪਿਆ ਹੈ।
ਸੇਵਾਦਾਰ ਜਦ ਖੁਦਾਈ ਕਰ ਰਹੇ ਸਨ ਤਾਂ ਇੱਕ ਤੋਂ ਬਾਅਦ ਇੱਕ ਕਰਕੇ ਕਈ ਬੰਬਨੁਮਾ ਚੀਜ਼ਾਂ ਮਿਲੀਆਂ ਤੇ ਇਨ੍ਹਾਂ ਦੀ ਕੁੱਲ ਗਿਣਤੀ 22 ਹੋ ਗਈ। ਸੇਵਾਦਾਰਾਂ ਨੂੰ ਸ਼ੱਕ ਹੋਇਆ ਕਿ ਇਹ ਪੁਰਾਣੇ ਹੈਂਡ ਗ੍ਰੇਨੇਡ ਹਨ।
ਉਨ੍ਹਾਂ ਤੁਰੰਤ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ। ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਫਿਲਹਾਲ ਉਹ ਕੁਝ ਨਹੀਂ ਕਹਿ ਸਕਦੇ ਕਿ ਇਹ ਬੰਬ ਹਨ ਜਾਂ ਕੁਝ ਹੋਰ।
ਪੁਲਿਸ ਹੁਣ ਇਨ੍ਹਾਂ ਧਾਤ ਤੋਂ ਤਿਆਰ ਇਨ੍ਹਾਂ ਚੀਜ਼ਾਂ ਦੀ ਜਾਂਚ ਕਰਵਾਏਗੀ।
ਤਾਜਾ ਜਾਣਕਾਰੀ