ਹੁਣੇ ਆਈ ਤਾਜਾ ਵੱਡੀ ਖਬਰ
ਹੁਣੇ ਚੜਦੀ ਸਵੇਰੇ ਆਈ ਵੱਡੀ ਮਾੜੀ ਖਬਰ ਪਰਮਾਤਮਾ ਸੁਖ ਰੱਖੇ ਜਲੰਧਰ ਸਮੇਤ ਇਹਨਾਂ ਜਿਲਿਆਂ
ਹੁਣ ਪੰਜਾਬ ਸਰਕਾਰ ਵਲੋਂ ਪੋਂਗ ਡੈਮ ਦੇ ਪਾਣੀ ਨਾਲ ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ, ਜਲੰਧਰ, ਫਰੀਦਕੋਟ ਹੋਈਆ ਅਲਰਟ ਜਾਰੀ (ਦੇਖੋ)ਇਸ ਵੇਲੇ ਦੀ ਵੱਡੀ ਖਬਰ ਆ ਰਹੀ ਮੌਸਮ ਵਿਭਾਗ ਦੇ ਖੇਤਰ ਵਿੱਚੋਂ ਜਾਣਕਾਰੀ ਅਨੁਸਾਰ ਭਾਰੀ ਬਾਰਸ਼ ਨੂੰ ਵੇਖਦੇ ਹੋਏ ਪੌਂਗ ਡੈਮ ਵਿਚੋਂ ਪਾਣੀ ਛੱਡਣ ਦੀ ਮੁੜ ਚਿਤਾਵਨੀ ਜਾਰੀ ਕੀਤੀ ਗਈ ਹੈ।
ਬੀਬੀਐਮਬੀ (ਭਾਖੜਾ-ਬਿਆਸ ਮੈਨੇਜਮੈਂਟ ਬੋਰਡ) ਵੱਲੋਂ ਪੌਂਗ ਡੈਮ ਤੋਂ 26 ਹਜ਼ਾਰ ਕਿਊਸਿਕ ਪਾਣੀ ਛੱਡਣ ਦਾ ਫੈਸਲਾ ਲਿਆ ਗਿਆ ਹੈ। ਬੋਰਡ ਵੱਲੋਂ ਇਸ ਸਬੰਧੀ ਪ੍ਰਸ਼ਾਸਨ ਨੂੰ ਚੌਕਸ ਕਰਦਾ ਪੱਤਰ ਭੇਜਿਆ ਗਿਆ ਹੈ। ਹਾਲਾਂਕਿ ਕਿ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਸਬੰਧੀ ਘਬਰਾਉਣ ਦੀ ਲੋੜ ਨਹੀਂ।
ਮੀਡੀਆ ਰਿਪੋਰਟਾਂ ਅਨੁਸਾਰ ਇਸ ਲਈ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ, ਜਿਨ੍ਹਾਂ ਦਾ ਨੰਬਰ 01882-220412 ਹੈ, ਦਸੂਹਾ ਸਬ-ਡਵੀਜ਼ਨ ਦੇ ਕੰਟਰੋਲ ਰੂਮ ਦਾ ਨੰਬਰ 1883-285024 ਅਤੇ ਮੁਕੇਰੀਆਂ ਸਬ-ਡਵੀਜ਼ਨ ਦੇ ਕੰਟਰੋਲ ਰੂਮ ਦਾ ਨੰਬਰ 01883-246214 ਹੈ। ਬੋਰਡ ਨੇ ਦੱਸਿਆ ਹੈ ਕਿ 14 ਹਜ਼ਾਰ ਕਿਊਸਿਕ ਪਾਣੀ ਸਪਿਲ ਵੇਅ ਰਾਹੀਂ ਛੱਡਿਆ ਜਾ ਰਿਹਾ ਹੈ ਤੇ 12 ਹਜ਼ਾਰ ਕਿਊਸਿਕ ਪਾਣੀ ਟਰਬਾਇਨ ਰਾਹੀਂ ਛੱਡਿਆ ਜਾ ਰਿਹਾ ਹੈ,
ਜੋ ਬੀਬੀਐਮਬੀ ਵੱਲੋਂ ਰੁਟੀਨ ਵਿੱਚ ਹੀ ਛੱਡਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ 14 ਹਜ਼ਾਰ ਕਿਊਸਿਕ ਪਾਣੀ ਬਿਆਸ ਦਰਿਆ ਵਿੱਚ ਛੱਡਿਆ ਜਾਵੇਗਾ ਤੇ 12 ਹਜ਼ਾਰ ਮੁਕੇਰੀਆਂ ਹਾਈਡਲ ਵਿੱਚ ਛੱਡਿਆ ਜਾਵੇਗਾ। ਨਾਜ਼ੁਕ ਪਿੰਡਾਂ ਨੂੰ ਸੈਕਟਰ ਵਾਈਜ਼ ਵੰਡਿਆ ਗਿਆ ਹੈ ਤੇ ਸੈਕਟਰ ਵਾਈਜ਼ ਤਾਇਨਾਤ ਕੀਤੀਆਂ ਟੀਮਾਂ ਵਿਚ ਡਰੇਨੇਜ ਵਿਭਾਗ,
ਸਿਹਤ ਵਿਭਾਗ, ਫੂਡ ਅਤੇ ਸਿਵਲ ਸਪਲਾਈਜ਼ ਵਿਭਾਗ, ਪਸ਼ੂ ਪਾਲਨ ਵਿਭਾਗ ਦੇ ਅਧਿਕਾਰੀ ਸ਼ਾਮਲ ਹਨ, ਜੋ ਲਗਾਤਾਰ ਪ੍ਰਭਾਵਿਤ ਹੋਣ ਵਾਲੇ ਪਿੰਡਾਂ ਦੀ ਨਿਗਰਾਨੀ ਕਰ ਰਹੇ ਹਨ। ਹੜ੍ਹਾਂ ਦੌਰਾਨ ਸਬ-ਡਵੀਜ਼ਨ ਦਸੂਹਾ ਤੇ ਮੁਕੇਰੀਆਂ ਵਿਚਲੇ ਪਿੰਡ ਪ੍ਰਭਾਵਿਤ ਹੁੰਦੇ ਹਨ,
ਇਸ ਲਈ ਇਨ੍ਹਾਂ ਸਬ-ਡਵੀਜ਼ਨਾਂ ਅਧੀਨ ਪੈਂਦੇ ਨਾਜ਼ੁਕ ਪਿੰਡਾਂ ਵਿਚ ਚੌਕਸੀ ਹੋਰ ਵਧਾ ਦਿੱਤੀ ਗਈ ਹੈ। ਜਿਸ ਕਰਕੇ ਇਨ੍ਹਾਂ ਜ਼ਿਲ੍ਹਿਆਂ ਨੂੰ ਅਲਰਟ ਜਾਰੀ ਕੀਤਾ ਗਿਆ।
ਤਾਜਾ ਜਾਣਕਾਰੀ