ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
1.13 ਲੱਖ ATM ਹੋਣਗੇ ਬੰਦ, ਬੈਂਕਾਂ ‘ਚ ਲੱਗ ਸਕਦੀ ਹੈ ਲੰਬੀ ਲਾਈਨ
ਦੇਸ਼ ਵਿਚ ਮਾਰਚ 2019 ਤੱਕ 50 ਫੀਸਦੀ ਤੋਂ ਜ਼ਿਆਦਾ ਏ. ਟੀ. ਐੱਮ. ਬੰਦ ਹੋਣ ਦਾ ਖਦਸ਼ਾ ਹੈ। ਏ. ਟੀ. ਐੱਮ. ਇੰਡਸਟਰੀ ਸੰਗਠਨ (ਸੀ. ਏ. ਟੀ. ਐੱਮ. ਆਈ.) ਮੁਤਾਬਕ ਦੇਸ਼ ਵਿਚ ਮੌਜੂਦਾ ਸਮੇਂ ਤਕਰੀਬਨ 2.38 ਲੱਖ ਏ. ਟੀ. ਐੱਮ. ਹਨ। ਇਸ ਵਿਚੋਂ 1.13 ਲੱਖ ਏ. ਟੀ. ਐੱਮ. ਬੰਦ ਹੋਣ ਦੇ ਕਗਾਰ ‘ਤੇ ਹਨ।ਜੇਕਰ ਦੇਸ਼ ਵਿਚ ਇੰਨੀ ਵੱਡੀ ਗਿਣਤੀ ,,,,, ਵਿਚ ਏ. ਟੀ. ਐੱਮ. ਬੰਦ ਹੁੰਦੇ ਹਨ, ਤਾਂ ਲੋਕਾਂ ਨੂੰ ਪੈਸੇ ਕਢਾਉਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਨਾਲ ਹੀ ਲੱਖਾਂ ਲੋਕਾਂ ਦੇ ਬੇਰੋਜ਼ਗਾਰ ਹੋਣ ਦਾ ਖਤਰਾ ਪੈਦਾ ਹੋ ਸਕਦਾ ਹੈ ਕਿਉਂਕਿ ਆਮ ਤੌਰ ‘ਤੇ ਇਕ ਏ. ਟੀ. ਐੱਮ. ਨਾਲ 1-2 ਲੋਕਾਂ ਨੂੰ ਰੋਜ਼ਗਾਰ ਮਿਲਦਾ ਹੈ।
ਸੰਗਠਨ ਮੁਤਾਬਕ, ਕਾਫੀ ਗਿਣਤੀ ਵਿਚ ਏ. ਟੀ. ਐੱਮ. ਪੇਂਡੂ ਇਲਾਕਿਆਂ ਵਿਚ ਹਨ,,,,,, ਜਿਨ੍ਹਾਂ ਦੇ ਬੰਦ ਹੋਣ ਨਾਲ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਜਾਂ ਸਬਸਿਡੀ ਦੇ ਪੈਸੇ ਏ. ਟੀ. ਐੱਮ. ‘ਚੋਂ ਕਢਾਉਣ ਵਾਲੇ ਲੋਕ ਪ੍ਰਭਾਵਿਤ ਹੋਣਗੇ। ਜੇਕਰ ਵੱਡੀ ਗਿਣਤੀ ਵਿਚ ਏ. ਟੀ. ਐੱਮ. ਬੰਦ ਹੁੰਦੇ ਹਨ, ਤਾਂ ਫਿਰ ਨਕਦੀ ਲਈ ਬੈਂਕਾਂ ‘ਚ ਲੰਬੀਆਂ ਲਾਈਨਾਂ ਲੱਗ ਸਕਦੀਆਂ ਹਨ।
ਸੰਗਠਨ ਦਾ ਕਹਿਣਾ ਹੈ ਕਿ ਭਾਰਤੀ ਰਿਜ਼ਰਵ ਬੈਂਕ ਦੇ ਨਵੇਂ ਨਿਯਮਾਂ ਅਤੇ ਟ੍ਰਾਂਜੈਕਸ਼ਨ ਚਾਰਜ ਘੱਟ ਹੋਣ ਕਾਰਨ ,,,,, ਇਕ ਲੱਖ ਤੋਂ ਵੱਧ ਏ. ਟੀ. ਐੱਮ. ਬੰਦ ਹੋਣ ਦਾ ਖਦਸ਼ਾ ਹੈ। ਸੰਗਠਨ ਪਹਿਲਾਂ ਵੀ ਕਈ ਵਾਰ ਏ. ਟੀ. ਐੱਮ. ਟ੍ਰਾਂਜੈਕਸ਼ਨ ‘ਚ ਲੱਗਣ ਵਾਲੇ ਚਾਰਜ ਨੂੰ ਵਧਾਉਣ ਦੀ ਮੰਗ ਕਰ ਚੁੱਕਾ ਹੈ, ਜੋ ਫਿਲਹਾਲ 15 ਰੁਪਏ ਹੈ।
ਸੰਗਠਨ ਦਾ ਕਹਿਣਾ ਹੈ ਕਿ ਰਿਜ਼ਰਵ ਬੈਂਕ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਨਾਲ ਇੰਡਸਟਰੀ ‘ਤੇ ਲੱਖਾਂ ‘ਚ ਬੋਝ ਵਧੇਗਾ ਪਰ ਕਮਾਈ ਓਨੀ ਨਹੀਂ ਹੈ। ਭਾਰਤੀ ਰਿਜ਼ਰਵ ਬੈਂਕ ਨੇ ਏ. ਟੀ. ਐੱਮ. ਫਰਾਡ ਨੂੰ ਰੋਕਣ ਲਈ ਸਾਫਟਵੇਅਰ ਅਤੇ ਨਵੇਂ ਨੋਟਾਂ ਦੇ ਹਿਸਾਬ ਨਾਲ ਹਾਰਡਵੇਅਰ ਨੂੰ ਅਪਗ੍ਰੇਡ ਕਰਨ ਨੂੰ ਵੀ ਕਿਹਾ ਹੈ।ਇਨ੍ਹਾਂ ਸਭ ‘ਤੇ 3 ਹਜ਼ਾਰ ਕਰੋੜ ਰੁਪਏ,,,,, ਖਰਚ ਆਉਣ ਦਾ ਅੰਦਾਜ਼ਾ ਹੈ। ਇਸ ਲਈ ਏ. ਟੀ. ਐੱਮ. ਦੀ ਗਿਣਤੀ ਘੱਟ ਕੀਤੀ ਜਾ ਰਹੀ ਹੈ।
ਕੀ ਨਿਕਲ ਸਕਦਾ ਹੈ ਰਸਤਾ :
ਏ. ਟੀ. ਐੱਮ. ਇੰਡਸਟਰੀ ਦੀ ਮੰਨੀਏ ਤਾਂ ਇਸ ਦਾ ਇਕ ਹੀ ਰਸਤਾ ਨਿਕਲ ਸਕਦਾ ਹੈ ਕਿ ਜੇਕਰ ਬੈਂਕ ਏ. ਟੀ. ਐੱਮ. ਦੇ ਅਪਡੇਸ਼ਨ ‘ਤੇ ਆਉਣ ਵਾਲੇ ਖਰਚ ਨੂੰ ਉਠਾਉਣ ਜਾਂ ਫਿਰ ਏ. ਟੀ. ਐੱਮ. ਲਾਉਣ ਵਾਲੀਆਂ ਕੰਪਨੀਆਂ ਨੂੰ ਕੁਝ ਵਾਧੂ ਛੋਟ ਦਿੱਤੀ ਜਾਵੇ।
ਭਾਰਤੀ ਸਟੇਟ ਬੈਂਕ ਦੇ ਪ੍ਰਬੰਧ ਨਿਰਦੇਸ਼ਕ (ਰਿਟੇਲ ਤੇ ਡਿਜੀਟਲ ਬੈਂਕਿੰਗ) ਪੀ. ਕੇ. ਗੁਪਤਾ ਨੇ ਕਿਹਾ, ”ਨਵੇਂ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ, ਅਜਿਹੇ ‘ਚ ਏ. ਟੀ. ਐੱਮ. ਨੂੰ ਅਪਡੇਟ ਕਰਨ ਦੀ ਜ਼ਰੂਰਤ ਹੋਵੇਗੀ। ਸਾਡੇ ਕੋਲ ਦੋ ਤਰ੍ਹਾਂ ਦੇ ਏ. ਟੀ. ਐੱਮ. ਹਨ- ਇਕ ਤਾਂ ਸਾਡੀ ਆਪਣੀ ਮਸ਼ੀਨ ਹੈ ਜਿਸ ਨੂੰ ਅਪਡੇਟ ਕੀਤਾ ਜਾਵੇਗਾ ,,,,, ਅਤੇ ਦੂਜਾ ਵੈਂਡਰ ਦੀ ਮਸ਼ੀਨ ਹੈ। ਬੈਂਕ ਵੈਂਡਰਾਂ ਨਾਲ ਗੱਲ ਕਰ ਕੇ ਇਸ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ।