ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਦਾਖਾ ਹਲਕੇ ਵਿਚ ਸ਼ਨੀਵਾਰ ਦੇਰ ਰਾਤ ਇਕ ਲੜਕੀ ਨੂੰ ਬੰਧਕ ਬਣਾ ਕੇ 12 ਨੌਜਵਾਨਾਂ ਵਲੋਂ ਸਮੂਹਿਕ ਬਲਾਤਕਾਰ ਕਰਨ ਦਾ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਇਥੋਂ ਦੇ ਪਾਸ਼ ਇਲਾਕੇ ਦੇ ਕੁੜੀ-ਮੁੰਡਾ ਸ਼ਨੀਵਾਰ ਰਾਤ ਸਾਢੇ ਅੱਠ ਵਜੇ ਕਾਰ ‘ਚ ਸਵਾਰ ਹੋ ਕੇ ਸਾਊਥ ਸਿਟੀ ਵੱਲ ਨਿਕਲੇ ਸਨ। ਕਾਰ ‘ਚ ਖਾਂਦੇ-ਪੀਂਦੇ ਤੇ ਘੁੰਮਦੇ ਹੋਏ ਇੱਸੋਵਾਲ ਪਿੰਡ ‘ਚ ਸੁੰਨਸਾਨ ਜਗ੍ਹਾ ‘ਤੇ ਪਹੁੰਚ ਗਏ। ਇਸ ਦੌਰਾਨ ਉਥੇ ਦੋ ਮੋਟਰਸਾਈਕਲਾਂ ‘ਤੇ ਸਵਾਰ ਪੰਜ ਨੌਜਵਾਨ ਪਹੁੰਚੇ ਅਤੇ ਇੱਟਾਂ ਮਾਰ ਕੇ ਕਾਰ ਦਾ ਸ਼ੀਸ਼ਾ ਤੋੜ ਦਿੱਤਾ। ਦੋਵਾਂ ਨੂੰ ਜ਼ਬਰਨ ਕਾਰ ‘ਚੋਂ ਖਿੱਚ ਕੇ ਬਾਹਰ ਕੱਢ ਲਿਆ। ਇਸ ਤੋਂ ਬਾਅਦ ਨੌਜਵਾਨ ਦੋਵਾਂ ਨੂੰ ਅਗਵਾ ਕਰਕੇ ਇਕ ਫਾਰਮ ਹਾਊਸ ‘ਚ ਲੈ ਗਏ। ਉਥੇ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ

ਇਸ ਦੌਰਾਨ ਬਦਮਾਸ਼ਾਂ ਨੇ ਲੜਕੀ ਨਾਲ ਸਿਰਫ ਸਮੂਹਿਕ ਬਲਾਤਕਾਰ ਹੀ ਨਹੀਂ ਕੀਤਾ ਸਗੋਂ, ਲੜਕੀ ਤੋਂ 13 ਹਜ਼ਾਰ ਰੁਪਏ, ਦੋ ਅੰਗੂਠੀਆਂ, ਦੋਵਾਂ ਦੇ ਪਰਸ ਅਤੇ ਮੋਬਾਇਲ ਵੀ ਖੋਹ ਲਏ। ਐਤਵਾਰ ਦੁਪਹਿਰ ਪੀੜਤ ਨੌਜਵਾਨ ਆਪਣੇ ਨਾਲ ਕੁੱਟਮਾਰ ਅਤੇ ਲੁੱਟ ਦੀ ਰਿਪੋਰਟ ਲਿਖਵਾਉਣ ਥਾਣੇ ਪਹੁੰਚਿਆ ਅਤੇ ਪੁਲਸ ਮੁਲਾਜ਼ਮਾਂ ਨੂੰ ਰਾਤ ਦੀ ਘਟਨਾ ਯਾਦ ਕਰਵਾਈ। ਦੇਰ ਸ਼ਾਮ ਪੁਲਸ ਅਧਿਕਾਰੀਆਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਗਈ। ਇਸ ਤੋਂ ਬਾਅਦ ਲੜਕੀ ਨੂੰ ਮੈਡੀਕਲ ਜਾਂਚ ਲਈ ਹਸਪਤਾਲ ਭੇਜਿਆ ਗਿਆ। ਇਸ ਦੇ ਨਾਲ ਹੀ ਦਾਖਾ ਥਾਣੇ ਦੇ ਏ. ਐੱਸ. ਆਈ. ਵਿੱਦਿਆ ਰਤਨ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਹੈ।

ਇਸ ਦੀ ਪੁਸ਼ਟੀ ਕਰਦੇ ਡੀ. ਆਈ. ਜੀ. ਰਣਬੀਰ ਸਿੰਘ ਖੱਟੜਾ ਨੇ ਕਿਹਾ ਕਿ ਏ. ਐੱਸ. ਆਈ. ‘ਤੇ ਇਹ ਕਾਰਵਾਈ ਡਿਊਟੀ ‘ਚ ਕੋਤਾਹੀ ਵਰਤਣ ਦੇ ਚੱਲਦੇ ਕੀਤੀ ਗਈ ਹੈ। ਡੀ. ਆਈ. ਜੀ. ਨੇ ਕਿਹਾ ਕਿ ਏ. ਐੱਸ. ਆਈ. ਵਿੱਦਿਆ ਰਤਨ ਵਾਰਦਾਤ ਦੀ ਸੂਚਨਾ ਮਿਲਣ ਦੇ ਬਾਵਜੂਦ ਵੀ ਘਟਨਾ ਸਥਾਨ ‘ਤੇ ਦੇਰ ਨਾਲ ਪਹੁੰਚੇ ਅਤੇ ਦੂਜਾ ਬਿਨਾਂ ਜਾਂਚ ਦੇ ਹੀ ਖਾਲ੍ਹੀ ਹੱਥ ਵਾਪਸ ਪਰਤ ਗਏ।

ਦੱਸਣਯੋਗ ਹੈ ਕਿ ਡੀ. ਆਈ. ਜੀ. ਨੇ ਕਿਹਾ ਕਿ ਪੀੜਤ ਲੜਕੀ ਨੇ ਵਾਰਦਾਤ ਵਿਚ 10 ਤੋਂ 12 ਨੌਜਵਾਨਾਂ ਦੇ ਹੋਣ ਦੀ ਗੱਲ ਆਖੀ ਹੈ ਅਤੇ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਸਕੈੱਚ ਬਨਾਉਣ ਲਈ ਅੰਮ੍ਰਿਤਸਰ ਤੋਂ ਤਿੰਨ ਟੀਮਾਂ ਬੁਲਾਈਆਂ ਗਈਆਂ ਹਨ ਅਤੇ ਮੁਲਜ਼ਮਾਂ ਦੀ ਸਕੈੱਚ ਤਿਆਰ ਕਰਕੇ ਜਾਰੀ ਕੀਤੇ ਜਾਣਗੇ। ਡੀ. ਆਈ. ਜੀ. ਨੇ ਆਖਿਆ ਕਿ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਤਾਜਾ ਜਾਣਕਾਰੀ
ਹੁਣੇ ਆਈ ਇੱਕ ਹੋਰ ਵੱਡੀ ਖ਼ਬਰ ਗੈਂਗਰੇਪ ਪੀੜਤਾ ਦਾ ਬਿਆਨ ਸੁਣੋਂ (Video)
ByadminFebruary 14, 2019Comments Off on ਹੁਣੇ ਆਈ ਇੱਕ ਹੋਰ ਵੱਡੀ ਖ਼ਬਰ ਗੈਂਗਰੇਪ ਪੀੜਤਾ ਦਾ ਬਿਆਨ ਸੁਣੋਂ (Video)
Previous Postਸਿਰਫ 30 ਰੁਪਏ ਵਿੱਚ 22km ਦਾ ਸਫਰ ਤੈਅ ਕਰੇਗੀ ਇਲੈਕਟ੍ਰਿਕ ਕਾਰ, ਪੀਐਮ ਮੋਦੀ ਨੇ ਦਿੱਤੀ ਮਨਜ਼ੂਰੀ
Next Postਲੁਧਿਆਣਾ ਜਬਰ ਜਿਨਾਹ ਦੇ ਦੋਸ਼ੀਆਂ ਦਾ ਵੱਡਾ ਖੁਲਾਸਾ, ਜਾਣੋ ਕਿਉਂ ਕੀਤਾ ਸੀ ਕੁੜੀ ਨਾਲ ਜਬਰ-ਜਿਨਾਹ, ਦੇਖੋ ਵੀਡੀਓ