ਤਾਜਾ ਵੱਡੀ ਖਬਰ

ਆਈ ਐਮ ਡਿਸਕੋ ਡਾਂਸਰ” ਗੀਤ ਨਾਲ ਪੂਰੀ ਦੁਨੀਆਂ ਭਰ ਦੇ ਵਿੱਚ ਪ੍ਰਸਿੱਧੀ ਹਾਸਿਲ ਕਰਨ ਵਾਲੇ ਮਿਥੁਨ ਚੱਕਰਵਤੀ ਨੇ ਜਿੱਥੇ ਫਿਲਮ ਇੰਡਸਟਰੀ ਦੇ ਵਿੱਚ ਵੱਡਾ ਨਾਮ ਕਮਾਇਆ, ਉੱਥੇ ਹੀ ਉਨਾਂ ਦੇ ਸਟਾਈਲ ਨੂੰ ਲੋਕ ਅੱਜ ਵੀ ਕਾਪੀ ਕਰਦੇ ਹਨ l ਮਿਥੁਨ ਚਕਰਵਤੀ ਨੂੰ ਬਹੁਤ ਸਾਰੇ ਲੋਕ ਦਾਦਾ ਵੀ ਆਖ ਕੇ ਬੁਲਾਉਂਦੇ ਹਨ l ਉਨਾਂ ਨੇ ਆਪਣੀਆਂ ਫਿਲਮਾਂ ਦੇ ਨਾਲ ਲੋਕਾਂ ਦੇ ਦਿਲਾਂ ਤੇ ਵੱਖਰੀ ਛਾਪ ਛੱਡੀ ਹੈ l ਡਾਂਸ ਦੇ ਸਰਤਾਜ ਅਦਾਕਾਰ ਮਿਥੁਨ ਚੱਕਰਵਤੀ ਅਨਾਦਨੀ ਵੱਡੀਆਂ ਮੁਸੀਬਤਾਂ ਦੇ ਵਿੱਚ ਹਨ l ਇਸ ਪਿੱਛੇ ਦਾ ਕਾਰਨ ਹੈ ਕਿ ਮਿਥੁਨ ਚੱਕਰਵਤੀ ਇਹਨਾਂ ਦਿਨੀ ਹਸਪਤਾਲ ਦੇ ਵਿੱਚ ਦਾਖਲ ਹਨ l ਹੁਣ ਉਨਾਂ ਦੀ ਸਿਹਤ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ l

ਦਰਅਸਲ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਮਿਥੁਨ ਦੀ ਸਿਹਤ ‘ਚ ਹੁਣ ਸੁਧਾਰ ਹੋ ਰਿਹਾ ਹੈ, ਜਿਸ ਕਾਰਨ ਜਲਦ ਹੀ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਸਕਦੀ ਹੈ। ਇਕ ਮੀਡੀਆ ਪੋਰਟਲ ਨਾਲ ਗੱਲ ਕੀਤੀ, ਜਿੱਥੇ ਉਸ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੂੰ ਅਗਲੇ 24 ਘੰਟਿਆਂ ‘ਚ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ। ਜ਼ਿਕਰਯੋਗ ਹੈ ਕਿ ਮਿਥੁਨ ਚੱਕਰਵਰਤੀ ਨੂੰ ਛਾਤੀ ’ਚ ਦਰਦ ਦੀ ਸ਼ਿਕਾਇਤ ਹੋਈ l ਜਿਸ ਤੋਂ ਬਾਅਦ ਸ਼ਨੀਵਾਰ ਸਵੇਰੇ ਕੋਲਕਾਤਾ ਦੇ ਅਪੋਲੋ ਹਸਪਤਾਲ ਦੀ ਐਮਰਜੈਂਸੀ ਯੂਨਿਟ ’ਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਸੀ ।

ਡਾਕਟਰਾਂ ਨੇ ਦੱਸਿਆ ਸੀ ਕਿ ਉਨ੍ਹਾਂ ਨੂੰ ਇਸਕੇਮਿਕ ਸੇਰੇਬਰੋਵੈਸਕੁਲਰ ਐਕਸੀਡੈਂਟ ਹੋ ਗਿਆ ਹੈ। ਉਥੇ ਹੀ ਹਸਪਤਾਲ ਨੇ ਦੱਸਿਆ ਕਿ ਰਾਸ਼ਟਰੀ ਪੁਰਸਕਾਰ ਜੇਤੂ ਅਦਾਕਾਰ ਮਿਥੁਨ ਚੱਕਰਵਰਤੀ ਨੂੰ ਸੱਜੇ ਪਾਸੇ ਦੇ ਉੱਪਰਲੇ ਹਿੱਸੇ ’ਚ ਕਮਜ਼ੋਰੀ ਦੀ ਸ਼ਿਕਾਇਤ ਤੋਂ ਬਾਅਦ ਸਵੇਰੇ 9.40 ਵਜੇ ਅਪੋਲੋ ਮਲਟੀਸਪੈਸ਼ਲਿਟੀ ਹਸਪਤਾਲ, ਕੋਲਕਾਤਾ ਦੇ ਐਮਰਜੈਂਸੀ ਵਿਭਾਗ ’ਚ ਲਿਆਂਦਾ ਗਿਆ।

ਜਿਸ ਤੋਂ ਬਾਅਦ ਉਹਨਾਂ ਦਾ ਇਲਾਜ ਹੋਇਆ ਤੇ ਹੁਣ ਉਨਾਂ ਦੀ ਸਿਹਤ ਵਿੱਚ ਕਾਫੀ ਸੁਧਾਰ ਦੱਸਿਆ ਜਾ ਰਿਹਾ, ਜਿਸ ਤੋਂ ਬਾਅਦ ਹੁਣ ਖਬਰਾਂ ਇਹ ਸਾਹਮਣੇ ਆਉਂਦੀਆਂ ਪਈਆਂ ਹਨ ਕਿ ਉਨਾਂ ਨੂੰ ਜਲਦ ਹੀ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ।

Home ਤਾਜਾ ਜਾਣਕਾਰੀ ਹਸਪਤਾਲ ਚ ਦਾਖਿਲ ਦਿੱਗਜ ਅਦਾਕਾਰ ਮਿਥੁਨ ਚੱਕਰਵਰਤੀ ਬਾਰੇ ਹਸਪਤਾਲ ਚੋਂ ਹੁਣ ਆਈ ਇਹ ਵੱਡੀ ਤਾਜਾ ਖਬਰ

ਤਾਜਾ ਜਾਣਕਾਰੀ
ਹਸਪਤਾਲ ਚ ਦਾਖਿਲ ਦਿੱਗਜ ਅਦਾਕਾਰ ਮਿਥੁਨ ਚੱਕਰਵਰਤੀ ਬਾਰੇ ਹਸਪਤਾਲ ਚੋਂ ਹੁਣ ਆਈ ਇਹ ਵੱਡੀ ਤਾਜਾ ਖਬਰ
ByadminFebruary 13, 2024Comments Off on ਹਸਪਤਾਲ ਚ ਦਾਖਿਲ ਦਿੱਗਜ ਅਦਾਕਾਰ ਮਿਥੁਨ ਚੱਕਰਵਰਤੀ ਬਾਰੇ ਹਸਪਤਾਲ ਚੋਂ ਹੁਣ ਆਈ ਇਹ ਵੱਡੀ ਤਾਜਾ ਖਬਰ
Previous Postਪੰਜਾਬ ਦੀ ਪ੍ਰਸਿੱਧ ਗਾਇਕਾ- ਅਦਾਕਾਰਾ ਨੇ ਘਰ ਦੇ ਕਮਰੇ ਅੰਦਰ ਚੁਕਿਆ ਖੌਫਨਾਕ ਕਦਮ , ਖੁਦ ਚੁਣੀ ਮੌਤ
Next Postਕੀ ਪੰਜਾਬ ਚ ਇਸ ਦਿਨ ਪੰਪਾਂ ਤੇ ਨਹੀਂ ਮਿਲੇਗਾ ਪੈਟਰੋਲ ਡੀਜਲ ? ਤਾਜਾ ਵੱਡੀ ਖਬਰ