BREAKING NEWS
Search

ਹਸਦੀ ਖੇਡਦੀ 14 ਮਹੀਨਿਆਂ ਦੀ ਮਾਸੂਮ ਧੀ ਨੂੰ ਮੌਤ ਲੈ ਗਈ ਇੰਝ ਆਪਣੇ ਨਾਲ, ਪਰਿਵਾਰ ਦਾ ਰੋ ਰੋ ਹੋਇਆ ਬੁਰਾ ਹਾਲ

ਆਈ ਤਾਜ਼ਾ ਵੱਡੀ ਖਬਰ 

ਹਰ ਘਰ ਦੇ ਵਿਚ ਜਿੱਥੇ ਮਾਸੂਮ ਬੱਚੇ ਪਰਿਵਾਰਕ ਮੈਂਬਰਾਂ ਦੀ ਜਾਨ ਹੁੰਦੇ ਹਨ ਅਤੇ ਘਰ ਦੇ ਵਿੱਚ ਇਨ੍ਹਾਂ ਮਾਸੂਮ ਬੱਚਿਆਂ ਦੀ ਚਹਿਲ ਪਹਿਲ ਦੇ ਨਾਲ ਹੀ ਰੌਣਕਾਂ ਹੁੰਦੀਆਂ ਹਨ। ਉਥੇ ਹੀ ਇਨ੍ਹਾਂ ਮਾਸੂਮ ਬੱਚਿਆਂ ਦੀ ਮਾਸੂਮੀਅਤ ਮਾਪਿਆਂ ਦੀ ਥਕਾਨ ਨੂੰ ਪਲਾਂ ਵਿੱਚ ਹੀ ਦੂਰ ਕਰ ਦਿੰਦੀ ਹੈ। ਮਾਪਿਆਂ ਵੱਲੋਂ ਜਿੱਥੇ ਆਪਣੇ ਬੱਚਿਆਂ ਦਾ ਬੇਹਤਰੀਨ ਢੰਗ ਨਾਲ ਪਾਲਣ ਪੋਸ਼ਣ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੀਆਂ ਛੋਟੀਆਂ-ਛੋਟੀਆਂ ਖੁਸ਼ੀਆਂ ਦਾ ਖਿਆਲ ਰੱਖਿਆ ਜਾਂਦਾ ਹੈ। ਉੱਥੇ ਹੀ ਮਾਪਿਆਂ ਵੱਲੋਂ ਆਪਣੇ ਬੱਚਿਆਂ ਦੀ ਹਰ ਇੱਕ ਖੁਸ਼ੀ ਨੂੰ ਦੇਖਦੇ ਹੋਏ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਖ਼ੁਸ਼ੀਆਂ ਨੂੰ ਕੁਰਬਾਨ ਕਰ ਦਿੱਤਾ ਜਾਦਾ ਹੈ।

ਹਰ ਘਰ ਵਿੱਚ ਇਨ੍ਹਾਂ ਮਾਸੂਮ ਬੱਚਿਆਂ ਨਾਲ ਵਾਪਰਨ ਵਾਲੇ ਹਾਦਸੇ ਮਾਪਿਆਂ ਨੂੰ ਤੋੜ ਕੇ ਰੱਖ ਦਿੰਦੇ ਹਨ। ਆਏ ਦਿਨ ਸਾਹਮਣੇ ਆਉਣ ਵਾਲੀਆਂ ਘਟਨਾਵਾਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ ਜਿਥੇ ਬਹੁਤ ਸਾਰੇ ਮਾਮਲਿਆਂ ਵਿੱਚ ਬੱਚਿਆਂ ਦੀ ਮੌਤ ਹੋ ਜਾਂਦੀ ਹੈ। ਵੱਖ ਵੱਖ ਤਰਾਂ ਦੇ ਵਾਪਰਨ ਵਾਲੇ ਅਜਿਹੇ ਹਾਦਸੇ ਬਹੁਤ ਸਾਰੇ ਪਰਿਵਾਰਾਂ ਨੂੰ ਝੰਜੋੜ ਕੇ ਰੱਖ ਦਿੰਦੇ ਹਨ। ਹੁਣ ਇੱਥੇ 14 ਮਹੀਨਿਆਂ ਦੀ ਮਾਸੂਮ ਧੀ ਹੱਸਦੀ ਖੇਡਦੀ ਮੌਤ ਦਾ ਸ਼ਿਕਾਰ ਹੋ ਗਈ ਜਿੱਥੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।

ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਹ ਮਾਮਲਾ ਹਰਿਆਣਾ ਤੋਂ ਸਾਹਮਣੇ ਆਇਆ ਹੈ। ਜਿੱਥੇ ਰੋਹਤਕ ਦੇ ਅਧੀਨ ਆਉਣ ਵਾਲੇ ਪਿੰਡ ਭੈਣੀ ਭੈਰਵ ਵਿਚ ਇੱਕ ਮਾਤਾ-ਪਿਤਾ ਆਪਣੀਆਂ ਤਿੰਨ ਮਾਸੂਮ ਬੇਟੀਆਂ ਦੇ ਨਾਲ ਖੁਸ਼ੀ-ਖੁਸ਼ੀ ਰਹਿ ਰਹੇ ਸਨ। ਜਿੱਥੇ 2 ਵੱਡੀਆ ਬੱਚੀਆਂ ਸਨ ਅਤੇ ਇਕ 14 ਮਹੀਨਿਆਂ ਦੀ ਛੋਟੀ ਬੱਚੀ ਪਰੀ ਸੀ। ਪਿਤਾ ਰੋਜ਼ਾਨਾ ਦੀ ਤਰਾ ਹੀ ਜਿੱਥੇ ਆਪਣੇ ਕੰਮ ਕਾਜ਼ ਉਪਰ ਗਿਆ ਸੀ ਜੋ ਕਿ ਡੈਟਿੰਗ ਪੈਂਟਿੰਗ ਦਾ ਕੰਮ ਕਰਦਾ ਹੈ। ਉਹ ਆਪਣੇ ਕੰਮ ਤੇ ਸੀ ਅਤੇ ਮਾਂ ਨੂੰ ਵੀ ਕਿਸੇ ਕੰਮ ਦੇ ਚਲਦਿਆਂ ਹੋਇਆਂ ਆਪਣੇ ਘਰ ਤੋਂ ਬਾਹਰ ਜਾਣਾ ਪੈ ਗਿਆ।

ਘਰ ਵਿੱਚ ਜਿੱਥੇ ਬੱਚੀਆਂ ਇਕੱਲੀਆਂ ਹੀ ਮੌਜੂਦ ਸਨ ਉਥੇ ਹੀ ਛੋਟੀ ਬੱਚੀ ਜੋ ਕਿ ਅਜੇ ਤੁਰ ਨਹੀਂ ਸਕਦੀ ਸੀ, ਰੁੜ੍ਹਦੀ ਬਾਥਰੂਮ ਵਿੱਚ ਚਲੇ ਗਈ, ਜਿਸ ਦੀ ਪਾਣੀ ਵਾਲੀ ਬਾਲਟੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਬੱਚੀ ਨੂੰ ਜਦੋਂ ਪਾਣੀ ਵਿਚੋਂ ਕੱਢ ਕੇ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਵੱਲੋਂ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਘਟਨਾ ਕਾਰਨ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।



error: Content is protected !!