ਜਿਵੇਂ ਜਿਵੇਂ ਸਾਡੀਆਂ ਸਹੂਲਤਾਂ ਵੱਧਦੀਆਂ ਜਾ ਰਹੀਆਂ ਹਨ। ਤਿਵੇਂ ਤਿਵੇਂ ਹਾਦਸੇ ਵੀ ਵਧਦੇ ਜਾ ਰਹੇ ਹਨ। ਕਦੀ ਲੋਕ ਪੈਦਲ ਤੁਰ ਕੇ ਜਾਂਦੇ ਸਨ ਪਰ ਜਿਵੇਂ ਜਿਵੇਂ ਆਵਾਜਾਈ ਦੇ ਸਾਧਨ ਵਿਕਸਿਤ ਹੋ ਗਏ ਹਨ। ਉਸੇ ਹਿਸਾਬ ਨਾਲ ਹਾਦਸੇ ਵੀ ਵਧ ਗਏ ਹਨ। ਪਹਾੜਾਂ ਤੇ ਚੜ੍ਹਨ ਲਈ ਇਨਸਾਨ ਨੇ ਉੱਡਣ ਖਟੋਲੇ ਬਣਾ ਲਏ ਹਨ। ਪਰ ਹੁਣ ਉੱਡਣ ਖਟੋਲੇ ਵਿੱਚ ਵੀ ਇੱਕ ਬਹੁਤ ਹੀ ਦਰਦਨਾਕ ਹਾਦਸਾ ਵਾਪਰਨ ਦੀ ਖਬਰ ਮਿਲੀ ਹੈ। ਜ਼ਿਆਦਾਤਰ ਹਾਦਸੇ ਸਾਡੀ ਅਣਗਹਿਲੀ ਕਰਕੇ ਵਾਪਰਦੇ ਹਨ। ਹਰਿਦੁਆਰ ਵਿੱਚ ਮਨਸਾ ਦੇਵੀ ਵਿਖੇ ਇੱਕ ਘਟਨਾ ਵਾਪਰੀ ਦੱਸੀ ਜਾਂਦੀ ਹੈ।
ਇਹ ਘਟਨਾ ਵਾਪਰਨ ਦਾ ਕੀ ਕਾਰਨ ਹੈ। ਇਸ ਦੇ ਬਾਰੇ ਹਾਲੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ। ਸੋਸ਼ਲ ਮੀਡੀਆ ਤੇ ਜਿਹੜੀ ਵੀਡੀਓ ਵਾਇਰਲ ਹੋਈ ਹੈ। ਉਸ ਵਿੱਚ ਤਿੰਨ ਉੱਡਣ ਖਟੋਲੇ ਇੱਕੋ ਲਾਈਨ ਵਿੱਚ ਨਜ਼ਰ ਆ ਰਹੇ ਹਨ। ਸਭ ਤੋਂ ਅਗਲੇ ਉੱਡਣ ਖਟੋਲੇ ਵਿੱਚ ਅੱਗ ਲੱਗੀ ਹੋਈ ਹੈ। ਅੱਗ ਕਾਫੀ ਜ਼ਿਆਦਾ ਹੈ। ਇਸ ਉੱਡਣ ਖਟੋਲੇ ਵਿੱਚ ਕਿੰਨੇ ਵਿਅਕਤੀ ਸਨ ਅਤੇ ਉਨ੍ਹਾਂ ਨਾਲ ਕੀ ਵਾਪਰਿਆ ਅੱਗ ਕਿਉਂ ਲੱਗੀ। ਇਸ ਦੇ ਬਾਰੇ ਹਾਲੇ ਕੁਝ ਵੀ ਪਤਾ ਨਹੀਂ ਲੱਗ ਸਕਿਆ। ਕਿਉਂਕਿ ਸਭ ਕੁਝ ਖਲਾਅ ਵਿੱਚ ਵਾਪਰਿਆ ਹੈ। ਇਸ ਘਟਨਾ ਕਾਰਨ ਹਰ ਕਿਸੇ ਨੂੰ ਦੁੱਖ ਹੋਇਆ ਹੈ।
ਕਿਉਂਕਿ ਇਸ ਹਾਦਸੇ ਵਿੱਚ ਕਈਆਂ ਦੀਆਂ ਜਾਨਾਂ ਚੱਲੀਆਂ ਗਈਆਂ। ਹੋਣਗੀਆਂ ਸਾਰੇ ਹੀ ਲੋਕ ਜਿਊਂਦੇ ਹੀ ਸੜ ਗਏ ਜੋ ਕਿ ਬਹੁਤ ਹੀ ਦੁੱਖ ਵਾਲੀ ਗੱਲ ਹੈ। ਖਲਾਅ ਵਿੱਚ ਹੋਣ ਕਰਕੇ ਇਨ੍ਹਾਂ ਦੀ ਜਲਦੀ ਨਾਲ ਕੋਈ ਮਦਦ ਵੀ ਨਹੀਂ ਕੀਤੀ ਜਾ ਸਕੀ। ਸਾਨੂੰ ਅਜਿਹੇ ਕਦਮ ਚੁੱਕਣ ਦੀ ਲੋੜ ਹੈ ਤਾਂ ਜੋ ਭਵਿੱਖ ਵਿੱਚ ਅਜਿਹੇ ਹਾਦਸੇ ਨਾ ਵਾਪਰ ਸਕਣ।
ਤਾਜਾ ਜਾਣਕਾਰੀ