BREAKING NEWS
Search

ਹਵਾਈ ਯਾਤਰਾ ਕਰਨ ਵਾਲਿਆਂ ਲਈ ਆਈ ਵੱਡੀ ਖਬਰ ਭਾਰਤ ਸਰਕਾਰ ਨੇ ਲੈ ਲਿਆ ਇਹ ਵੱਡਾ ਫੈਸਲਾ

ਆਈ ਤਾਜ਼ਾ ਵੱਡੀ ਖਬਰ 

ਪਿਛਲੇ ਸਾਲ ਜਦੋਂ ਕਰੋਨਾ ਦੇ ਕੇਸ ਸਾਹਮਣੇ ਆਏ ਸਨ ਤਾਂ ਦੇਸ਼ ਵਿੱਚ ਕਰੋਨਾ ਦੇ ਵਾਧੇ ਨੂੰ ਰੋਕਣ ਲਈ ਸਰਕਾਰ ਵੱਲੋਂ ਬਹੁਤ ਸਾਰੀਆਂ ਸਖ਼ਤ ਪਾਬੰਦੀਆਂ ਲਾਗੂ ਕਰ ਦਿੱਤੀਆਂ ਗਈਆਂ ਸਨ। ਉਥੇ ਹੀ ਭਾਰਤ ਵਿੱਚ ਅਤੇ ਬਾਕੀ ਦੇਸ਼ਾਂ ਵਿੱਚ ਹਵਾਈ ਉਡਾਨਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਸੀ। ਕੁਝ ਖਾਸ ਸਮਝੌਤੇ ਦੇ ਤਹਿਤ ਖ਼ਾਸ ਉਡਾਨਾਂ ਨੂੰ ਸ਼ੁਰੂ ਕੀਤਾ ਗਿਆ ਸੀ, ਤਾਂ ਜੋ ਯਾਤਰੀਆਂ ਨੂੰ ਐ-ਮ-ਰ-ਜੈਂ-ਸੀ ਦੇ ਹਾਲਾਤਾਂ ਵਿੱਚ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ। ਉੱਥੇ ਹੀ ਭਾਰਤ ਵਿੱਚ ਕਰੋਨਾ ਦੇ ਵਧੇ ਕੇਸ ਅਤੇ ਡੈਲਟਾ ਵੈਰੀਐਂਟ ਦੇ ਕਾਰਨ ਭਾਰਤ ਤੋਂ ਆਉਣ ਜਾਣ ਵਾਲੀਆਂ ਉਡਾਨਾਂ ਉਪਰ ਵੀ ਬਹੁਤ ਸਾਰੇ ਦੇਸ਼ਾਂ ਵੱਲੋਂ ਅਣਮਿੱਥੇ ਸਮੇਂ ਲਈ ਰੋਕ ਲਗਾ ਦਿੱਤੀ ਗਈ ਸੀ।

ਹੁਣ ਕਰੋਨਾ ਕੇਸਾਂ ਵਿਚ ਆਈ ਕਮੀ ਤੋਂ ਬਾਅਦ ਮੁੜ ਹਵਾਈ ਉਡਾਣਾਂ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ। ਹੁਣ ਹਵਾਈ ਯਾਤਰਾ ਕਰਨ ਵਾਲਿਆਂ ਲਈ ਭਾਰਤ ਸਰਕਾਰ ਵੱਲੋਂ ਇੱਕ ਵੱਡਾ ਫ਼ੈਸਲਾ ਲਿਆ ਗਿਆ ਹੈ ਜਿਸ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਭਾਰਤ ਸਰਕਾਰ ਵੱਲੋਂ ਜਿੱਥੇ ਪਹਿਲਾਂ ਕਰੋਨਾ ਪਾਬੰਦੀਆਂ ਦੇ ਚਲਦੇ ਹੋਏ ਸੌ ਫੀਸਦੀ ਤੋਂ ਘੱਟ ਸਮਰੱਥਾ ਵਾਲੀਆਂ ਉਡਾਨਾਂ ਭਰਨ ਦੀ ਇਜਾਜ਼ਤ ਦਿੱਤੀ ਗਈ ਸੀ। ਉੱਥੇ ਹੀ ਹੁਣ ਕਰੋਨਾ ਕੇਸਾਂ ਵਿਚ ਆਈ ਕਮੀ ਨੂੰ ਵੇਖਦੇ ਹੋਏ ਘਰੇਲੂ ਜਹਾਜ ਕੰਪਨੀਆਂ ਵੱਲੋਂ ਇਸ ਸਮਰੱਥਾ ਨੂੰ ਵਧਾਉਣ ਵਾਸਤੇ ਲਾਗੂ ਕੀਤੀਆਂ ਗਈਆਂ ਪਾਬੰਦੀਆਂ ਨੂੰ ਹਟਾ ਦਿੱਤਾ ਗਿਆ ਹੈ।

ਜਿਸ ਅਨੁਸਾਰ ਸੌ ਫੀਸਦੀ ਸਮਰੱਥਾ ਨਾਲ ਘਰੇਲੂ ਸੈਕਟਰ ਵਿੱਚ ਜਹਾਜ ਕੰਪਨੀਆਂ ਉਡਾਰ ਭਰ ਸਕਣਗੀਆਂ। ਜਿਸ ਦਾ ਫਾਇਦਾ ਸਾਰੇ ਯਾਤਰੀਆਂ ਨੂੰ ਹੋਵੇਗਾ ਕਿਉਂਕਿ ਪਹਿਲਾ ਯਾਤਰੀਆਂ ਦੀ ਗਿਣਤੀ ਘੱਟ ਹੋਣ ਕਾਰਨ ਟਿਕਟਾਂ ਦੀ ਕੀਮਤ ਵਿਚ ਵੀ ਵਾਧਾ ਕੀਤਾ ਗਿਆ ਸੀ। ਜਿਸ ਕਾਰਨ ਯਾਤਰੀਆਂ ਨੂੰ ਭਾਰੀ ਬੋਝ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਕਿਉਂਕਿ ਘੱਟ ਯਾਤਰੀਆਂ ਦੇ ਕਾਰਨ ਹੀ ਏਅਰਲਾਈਨਸ ਕੰਪਨੀਆਂ ਨੂੰ ਟਿਕਟ ਦੀ ਕੀਮਤ ਵਧੇਰੇ ਰੱਖਣੀ ਪੈ ਰਹੀ ਸੀ।

ਜਿੱਥੇ ਪਹਿਲਾਂ ਯਾਤਰੀਆਂ ਦੀ ਗਿਣਤੀ ਨੂੰ ਘੱਟ ਰੱਖਣ ਦਾ ਫ਼ੈਸਲਾ ਵੀ ਕਰੋਨਾ ਨਿਯਮਾਂ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਦੇ ਸਮੇਂ ਕੀਤਾ ਗਿਆ ਸੀ । ਹੁਣ ਘਰੇਲੂ ਖੇਤਰ ਦੀਆਂ ਕੰਪਨੀਆਂ 85 ਫੀਸਦੀ ਸਮਰੱਥਾ ਦੇ ਨਾਲ ਮੌਜੂਦਾ ਸਮੇਂ ਵਿੱਚ ਉਡਾਣ ਭਰ ਸਕਦੀਆਂ ਹਨ। ਜਿੱਥੇ ਹੁਣ ਯਾਤਰੀਆਂ ਦੀ ਗਿਣਤੀ ਨੂੰ ਵਧਾਈ ਜਾਣ ਨਾਲ ਇਸ ਦਾ ਅਸਰ ਹਵਾਈ ਟਿਕਟਾਂ ਦੀ ਕੀਮਤ ਉੱਪਰ ਵੀ ਪਵੇਗਾ। ਉਥੇ ਹੀ ਯਾਤਰੀਆਂ ਵਿੱਚ ਇਸ ਫੈਸਲੇ ਨਾਲ ਰਾਹਤ ਵੇਖੀ ਜਾ ਰਹੀ ਹੈ।



error: Content is protected !!