ਆਈ ਤਾਜਾ ਵੱਡੀ ਖਬਰ
ਅੱਜ ਕੱਲ੍ਹ ਦੇ ਸਮੇਂ ਵਿੱਚ ਮਨੁੱਖ ਇੱਕ ਥਾਂ ਤੇ ਦੂਜੇ ਥਾਂ ਜਾਣ ਲਈ ਵੱਖੋ ਵੱਖਰੇ ਸਾਧਨਾ ਦਾ ਇਸਤੇਮਾਲ ਕਰਦਾ ਹੈ। ਜਿਆਦਾਤਰ ਲੋਕ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣ ਲਈ ਗੱਡੀਆਂ, ਰੇਲ ਗੱਡੀਆਂ, ਬੱਸਾਂ,ਕਾਰਾਂ ਮੋਟਰ ਸਾਈਕਲਾਂ ਤੇ ਸਕੂਟਰਾਂ ਦਾ ਇਸਤੇਮਾਲ ਕਰਦੇ ਹਨ l ਪਰ ਜ਼ਿਆਦਾਤਰ ਲੋਕਾਂ ਦਾ ਇਹ ਸੁਪਨਾ ਹੁੰਦਾ ਹੈ ਕਿ ਉਹ ਇੱਕ ਥਾਂ ਤੋਂ ਦੂਜੇ ਥਾਂ ਤੇ ਜਾਣ ਲਈ ਇੱਕ ਵਾਰ ਹਵਾਈ ਸਫਰ ਜ਼ਰੂਰ ਕਰੀਏ l ਇਕ ਦੇਸ਼ ਵਿਚ ਤਾਂ ਘੁੰਮਣ ਲਈ ਗੱਡੀਆਂ ਕਾਰਾਂ ਜਾਂ ਮੋਟਰ ਸਾਈਕਲ ਕਾਫ਼ੀ ਹੁੰਦੇ ਹਨ, ਪਰ ਦੁਨੀਆਂ ਭਰ ਵਿੱਚ ਘੁੰਮਣ ਲਈ ਹਵਾਈ ਯਾਤਰਾ ਲਾਜ਼ਮੀ ਹੁੰਦੀ ਹੈ, ਇਸੇ ਵਿਚਾਲੇ ਹੁਣ ਇੱਕ ਅਜਿਹੇ ਸ਼ਖਸ ਬਾਰੇ ਦੱਸਾਂਗੇ ਜੋ ਬਿਨਾਂ ਹਵਾਈ ਜਹਾਜ ਤੋਂ ਪੂਰੀ ਦੁਨੀਆ ਪਿਛਲੇ ਅੱਠ ਸਾਲਾਂ ਤੋਂ ਬਿਨਾਂ ਰੁਕੇ ਘੁੰਮਦਾ ਪਿਆ ਹੈ। ਦੱਸਦਿਆ ਕਿ ਟੋਰਬਾਰਨ ਨਾਮਕ ਵਿਅਕਤੀ ਨੇ ਸਾਲ 2013 ‘ਚ ਆਪਣੀ ਯਾਤਰਾ ਸ਼ੁਰੂ ਕੀਤੀ। ਉਹਨਾਂ ਵੱਲੋ ਇਹ ਸੀ ਯਾਤਰਾ ਦੀ ਸ਼ੁਰੂਆਤ ਇਸ ਲਈ ਕੀਤੀ ਗਈ ਕਿਉਂਕਿ ਉਹ ਨਵਾਂ ਰਿਕਾਰਡ ਬਣਾਉਣਾ ਚਾਹੁੰਦੇ ਸਨ।
ਜਿਸ ਕਾਰਨ ਉਨ੍ਹਾਂ ਵੱਲੋਂ ਇਸ ਯਾਤਰਾ ਨੂੰ ਪੂਰਾ ਕਰਨ ਲਈ ਇਸ ਤੋਂ ਪਹਿਲਾਂ ਇਸ ਲਈ ਜ਼ਰੂਰੀ ਸਾਮਾਨ ਜਿਵੇਂ ਸ਼ਰਟ, ਜੈਕੇਟ, ਜੁੱਤੇ ਤੇ ਫਸਟ ਏਡ ਕਿਟ ਲੈ ਕੇ ਉਹ ਆਪਣੇ ਘਰ ਤੋਂ ਨਿਕਲ ਗਏ। ਹਾਲਾਂਕਿ ਕਿਸਮਤ ਵਿਚ ਉਨ੍ਹਾਂ ਦੇ ਕੁਝ ਹੋਰ ਹੀ ਲਿਖਿਆ ਸੀ। ਬਿਨਾਂ ਰੁਕੇ ਬਿਨਾਂ ਥੱਕੇ ਚੱਲਦੇ ਰਹੇ ਤੇ ਸਫਲ ਯਾਤਰਾ ਦੇ ਬਾਅਦ ਜਦੋਂ ਡੈਨਮਾਰਕ ਵਿਚ ਇਕ ਕਿਸ਼ਤੀ ਤੋਂ ਉਤਰੇ ਤਾਂ ਉਨ੍ਹਾਂ ਦਾ ਜ਼ਬਰਦਸਤ ਸਵਾਗਤ ਕੀਤਾ ਗਿਆ। ਦੱਸ ਦਈਏ ਕਿ ਟੋਰਬਾਰਨ ਪੇਡਰਸਨ ਨੇ ਇਕ ਅਜਿਹੀ ਉਪਲਬਧੀ ਹਾਸਲ ਕੀਤੀ, ਜਿਸ ਦਾ ਜ਼ਿਆਦਾਤਰ ਲੋਕ ਸਿਰਫ ਸੁਪਨਾ ਦੇਖਦੇ ਹਨ। ਉਹ ਦੁਨੀਆ ਦੇ ਸਾਰੇ 195 ਦੇਸ਼ਾਂ ਦੀ ਯਾਤਰਾ ਕਰਨ ਵਿਚ ਕਾਮਯਾਬ ਹਾਸਲ ਕੀਤੀ ਪਰ ਇਸ ਕਾਮਯਾਬੀ ਦੀ ਖਾਸੀਅਤ ਇਹ ਰਹੀ ਹੈ ਕਿ ਉਨ੍ਹਾਂ ਵੱਲੋਂ ਇਹ ਕਾਮਯਾਬੀ ਬਿਨਾਂ ਇਕ ਵੀ ਉਡਾਣ ਲਏ ਹਾਸਲ ਕੀਤੀ ਗਈ ਹੈ । ਹੁਣ ਤੱਕ ਪੇਡਰਸਨ ਨੇ ਕੁੱਲ 4.18 ਲੱਖ ਕਿਲੋਮੀਟਰ ਦਾ ਸਫਰ ਕੀਤਾ।
ਇਸ ਦੌਰਾਨ ਉਸਨੇ ਕਾਰਾਂ, ਬੱਸਾਂ, ਟੈਕਸੀਆਂ, ਕਿਸ਼ਤੀਆਂ, ਸ਼ਿਪਿੰਗ ਕੰਟੇਨਰਾਂ ਅਤੇ ਰੇਲ ਗੱਡੀਆਂ ਰਾਹੀਂ ਸਫ਼ਰ ਕੀਤਾ। ਹਜ਼ਾਰਾਂ ਕਿਲੋਮੀਟਰ ਪੈਦਲ ਵੀ ਚੱਲੇ। ਕਈ ਵਾਰ ਉਨ੍ਹਾਂ ਨੂੰ ਮੌਤ ਦਾ ਸਾਹਮਣਾ ਵੀ ਹੋਇਆ। ਵੀਜ਼ਾ ਫਸਿਆ ਤੇ ਲੱਗਿਆ ਕਿ ਹੁਣ ਜੇਲ੍ਹ ਵਿਚ ਸੁੱਟ ਦਿੱਤਾ ਜਾਵੇਗਾ। ਇਸ ਦੇ ਬਾਵਜੂਦ ਪੇਡਰਸਨ ਦ੍ਰਿੜ੍ਹ ਰਹੇ ਤੇ ਅਸੰਭਵ ਲੱਗਣ ਵਾਲੇ ਕੰਮ ਨੂੰ ਪੂਰਾ ਕੀਤਾ। ਪੇਡਰਸਨ ਨੇ ਰੋਜ਼ਾਨਾ ਸਿਰਫ 20 ਡਾਲਰ ਯਾਨੀ ਲਗਭਗ 1600 ਰੁਪਏ ਖਰਚ ਕੀਤੇ। ਜਿਥੇ ਵੀ ਗਏ ਜ਼ਿਆਦਾਤਰ ਜਗ੍ਹਾ ਸਟੂਡੈਂਟ ਹੋਸਟਲ ਵਿਚ ਕਮਰਾ ਲਿਆ। ਕਈ ਥਾਵਾਂ ‘ਤੇ ਲੋਕਾਂ ਨੇ ਉਨ੍ਹਾਂ ਨੂੰ ਖੁਦ ਲਿਫਟ ਦਿੱਤੀ।
ਪੇਡਰਸਨ ਨੇਹਰ ਦੇਸ਼ ਵਿਚ ਘੱਟ ਤੋਂ ਘੱਟ 24 ਘੰਟੇ ਬਿਤਾਏ। ਤੁਸੀਂ ਜਾਣਕੇ ਹੈਰਾਨ ਹੋਵੋਗੇ ਕਿ ਇਸ ਸ਼ਖਸ ਨੂੰ ਇਹ ਇੱਛਾ ਉਦੋਂ ਹੋਈ ਜਦੋਂ ਉਹ ਇਕ ਸੈਲਾਨੀ ਬਾਰੇ ਪੜ੍ਹ ਰਹੇ ਸਨ। ਇਹ ਸੋਚ ਕੇ ਅਕਤੂਬਰ 2013 ‘ਚ ਡੈਨਮਾਰਕ ਤੋਂ ਜਰਮਨੀ ਤੱਕ ਜਾਣ ਵਾਲੀ ਟ੍ਰੇਨ ਫੜ ਲਈ। ਬੇਸ਼ੱਕ ਇਹ ਸਫ਼ਰ ਕਾਫੀ ਮੁਸ਼ਕਿਲ ਰਿਹਾ ਪਰ, ਇਸ ਦੇ ਬਾਬਜੂਦ ਵੀ ਇਸ ਸ਼ਖਸ ਨੇ ਪੂਰੀ ਮਿਹਨਤ ਤੇ ਲਗਨ ਦੇ ਨਾਲ ਇਸ ਸਫ਼ਰ ਨੂੰ ਪੂਰਾ ਕਰਨ ਲਈ ਮਿਹਨਤ ਕੀਤੀ ਤੇ ਹਾਲੇ ਵੀ ਇਹ ਮਿਹਨਤ ਜਾਰੀ ਹੈ l
ਤਾਜਾ ਜਾਣਕਾਰੀ