BREAKING NEWS
Search

ਹਰ ਚੀਜ ਰੱਖੀ ਭੁੱਲ ਜਾਂਦੇ ਹੋ ਯਾਦਾਸ਼ਤ ਏੰਨੀ ਕਮਜ਼ੋਰ ਹੋ ਗਈ ਹੈ ਤਾ ਖਾਓ ਇਸਦਾ 1 ਚੱਮਚ ਦਿਮਾਗ ਕੰਪਿਊਟਰ ਹੋ ਜਾਵੇਗਾ

ਕੀ ਤੁਸੀਂ ਆਪਣੀ ਕਾਰ ਦੀ ਚਾਬੀ ਅਕਸਰ ਹੀ ਰੱਖ ਕੇ ਭੁੱਲ ਜਾਂਦੇ ਹੋ ਜਾ ਬੱਚੇ ਪੜਾਈ ਵਿੱਚ ਬਹੁਤ ਮਿਹਨਤ ਕਰਦੇ ਹਨ ਪਰ ਉਹਨਾਂ ਦੇ ਨੰਬਰ ਵਧੀਆ ਨਹੀਂ ਆ ਰਹੇ ਹਨ ਉਹ ਆਪਣੀ ਘੱਟ ਯਾਦਸ਼ਕਤੀ ਦੇ ਕਾਰਨ ਵਧੀਆ ਨਤੀਜਾ ਨਹੀਂ ਦੇ ਪਾ ਰਹੇ ਹਨ। ਜੇਕਰ ਤੁਸੀਂ ਅਤੇ ਤੁਹਾਡੇ ਬੱਚੇ ਇਹਨਾਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹੋ ਤਾ ਆਪਣੀ ਅਤੇ ਆਪਣੇ ਬੱਚਿਆਂ ਦੀ ਦਿਮਾਗੀ ਸ਼ਕਤੀ ਵਿਚ ਵਾਧਾ ਕਰਨਾ ਚਹੁੰਦੇ ਹੋ। ਤੁਸੀਂ ਵੀ ਚਹੁੰਦੇ ਹੋ ਕਿ ਉਹਨਾਂ ਦਾ ਫੋਕਸ ਇਕ ਜਗਾ ਤੇ ਹੋਵੇ ਤਾ ਅੱਜ ਅਸੀਂ ਤੁਹਾਡੇ ਨਾਲ ਇੱਕ ਅਜਿਹਾ ਹੀ ਨੁਸਖਾ ਸ਼ੇਅਰ ਕਰਨ ਜਾ ਰਹੇ ਹਾਂ ਜਿਸਨੂੰ ਕਿ ਤੁਸੀਂ ਆਪਣੇ ਘਰ ਵਿਚ ਖੁਦ ਹੀ ਤਿਆਰ ਕਰ ਸਕਦੇ ਹੋ।

ਇਹ ਘਰੇਲੂ ਨੁਸਖਾ ਤੁਹਾਡੀ ਯਾਦਸ਼ਕਤੀ ਵਿੱਚ ਵਾਧਾ ਤਾ ਕਰੇਗਾ ਹੀ ਨਾਲ ਹੀ ਤੁਹਾਡੀ ਅੱਖਾਂ ਦੀ ਰੋਸ਼ਨੀ ਵਿਚ ਵੀ ਵਾਧਾ ਕਰੇਗਾ। ਇਸਦੇ ਨਾਲ ਹੀ ਤੁਹਾਡੀ ਚਮੜੀ ਅਤੇ ਵਾਲਾ ਤੇ ਵੀ ਇਸਦਾ ਵਧੀਆ ਪ੍ਰਭਾਵ ਹੋਵੇਗਾ। ਆਓ ਜਾਣਦੇ ਹਾਂ ਕਿ ਇਸਨੂੰ ਕਿਵੇਂ ਤਿਆਰ ਕਰਨਾ ਹੈ ਅਤੇ ਇਸਦੀ ਵਰਤੋਂ ਕਿਵੇਂ ਕਰਨੀ ਹੈ। ਸਭ ਤੋਂ ਪਹਿਲਾ ਤੁਹਾਨੂੰ ਲੋੜ ਪਵੇਗੀ ਸੂਰਜਮੁਖੀ ਦੇ ਬੀਜਾਂ ਦੀ ਇਹਨਾਂ ਵਿਚ ਕਾਫੀ ਮਾਤਰਾ ਵਿਚ ਮੈਗਨੀਸ਼ੀਅਮ ਹੁੰਦਾ ਹੈ ਜੋ ਤੁਹਾਡੇ ਦਿਮਾਗ ਦੀ ਨਬਜ ਨੂੰ ਤਾਕਤ ਦੇਣ ਦੇ ਨਾਲ ਨਾਲ ਉਸਨੂੰ ਐਕਟਿਵ ਵੀ ਕਰਦਾ ਹੈ। ਇਹ ਤੁਹਾਡੇ ਮੂਡ ਨੂੰ ਵੀ ਠੀਕ ਕਰਦੇ ਹਨ ਇਸਦੇ ਨਾਲ ਹੀ ਇਹ ਡਿਪਰੈਸ਼ਨ ਨੂੰ ਵੀ ਦੂਰ ਕਰਦੇ ਹਨ।

ਇਹਨਾਂ ਬੀਜਾਂ ਵਿਚ ਇਕ ਸਿਨੋਟਰੋੰ ਨਾਮ ਦੇ ਤੱਤ ਨੂੰ ਦਿਮਾਗ ਤੋਂ ਬਾਹਰ ਕਢਦਾ ਹੈ। ਇਸਦੇ ਬਿਨਾ ਸੂਰਜਮੁਖੀ ਦੇ ਬੀਜਾਂ ਨੂੰ ਦਿਮਾਗ ਦਾ ਭੋਜਨ ਵੀ ਕਿਹਾ ਜਾਂਦਾ ਹੈ ਇਕ ਰਿਸਰਚ ਵਿਚ ਇਹ ਪਾਇਆ ਗਿਆ ਹੈ ਕਿ ਜੋ ਲੋਕ ਰੋਜ਼ਾਨਾ ਇਸਦੀ ਵਰਤੋਂ ਕਰਦੇ ਹਨ ਉਹਨਾਂ ਨੂੰ ਕਈ ਤਰ੍ਹਾਂ ਦੀਆ ਬਿਮਾਰੀਆਂ ਹੋਣ ਦਾ ਖਤਰਾ ਬਿਲਕੁਲ ਹੀ ਖਤਮ ਹੋ ਜਾਂਦਾ ਹੈ। ਜਦੋ ਤੁਸੀਂ ਇਸਦੀ ਵਰਤੋਂ ਕਰਨੀ ਹੈ ਤਾ ਇਸਦੇ ਲਈ ਆਰਗੈਨਿਕ ਸੂਰਜਮੁਖੀ ਦੇ ਬੀਜਾਂ ਦੀ ਵਰਤੋਂ ਹੀ ਕਰਨੀ ਹੈ। ਇਸਦੇ ਇਲਾਵਾ ਦੂਸਰੀ ਚੀਜ਼ ਹੈ ਬਾਦਾਮ। ਬਦਾਮ ਵਿਚ ਕਈ ਤਰ੍ਹਾਂ ਦੇ ਪ੍ਰੋਟੀਨ ਪਾਏ ਜਾਂਦੇ ਹਨ ਇਸਦੇ ਬਿਨਾ ਤੀਜੀ ਚੀਜ਼ ਹੈ ਆਲਸੀ ਦੇ ਬੀਜ। ਇਹ ਬੀਜ ਵੀ ਮੈਗਨੀਸ਼ੀਅਮ,ਪੋਟਾਸ਼ੀਅਮ ਵਰਗੇ ਤੱਤਾਂ ਦਾ ਖਜ਼ਾਨਾ ਹਨ।

ਚੋਥੀ ਚੀਜ ਹੈ ਦੇਸੀ ਮਿਸ਼ਰੀ। ਇਹ ਦਿਮਾਗ ਨੂੰ ਠੰਡਕ ਪ੍ਰਦਾਨ ਕਰਦੀ ਹੈ। ਬਾਦਾਮ ,ਮਿਸ਼ਰੀ ਅਤੇ ਸੂਰਜਮੁਖੀ ਦੇ ਬੀਜ ਬਾਰਬਰ ਮਾਤਰਾ ਵਿਚ ਲੈਣੇ ਹਨ। ਅਤੇ ਆਲਸੀ ਦੇ ਬੀਜਾਂ ਦੀ ਮਾਤਰਾ ਇਹਨਾਂ ਤਿੰਨਾਂ ਦਾ ਅੱਧ ਮਾਤਰਾ ਹੀ ਲੈਣੀ ਹੈ। ਜੇਕਰ ਤੁਸੀਂ ਬਦਾਮ,ਮਿਸ਼ਰੀ ਅਤੇ ਸੂਰਜਮੁਖੀ ਦੇ ਬੀਜ ਦੀ 100 ਗ੍ਰਾਮ ਮਾਤਰਾ ਲੈਂਦੇ ਹੋ ਤਾ ਆਲਸੀ ਦੇ ਬੀਜਾਂ ਦੀ ਮਾਤਰਾ 50 ਗ੍ਰਾਮ ਲੈਣੀ ਹੈ। ਇਹਨਾਂ ਸਭ ਚੀਜ਼ਾਂ ਨੂੰ ਮਿਕਸੀ ਵਿੱਚ ਪੀਸ ਕੇ ਇਕ ਪਾਊਡਰ ਤਿਆਰ ਕਰ ਲਵੋ। ਇਸਨੂੰ ਕਿਸੇ ਹਵਾ ਰਹਿਤ ਜਾਰ ਵਿਚ ਭਰ ਕੇ ਰੱਖ ਲਵੋ। ਇਸਦਾ ਸਵਾਦ ਬਹੁਤ ਵਧੀਆ ਹੁੰਦਾ ਹੈ ਹਰ ਕਿਸੇ ਨੂੰ ਪੰਸਦ ਆਉਂਦਾ ਹੈ। ਤੁਸੀਂ ਇਸਦੀ ਵਰਤੋਂ ਰੋਜ਼ਾਨਾ ਇਕ ਚਮਚ ਕਰਨੀ ਹੈ। ਇਸਨੂੰ ਤੁਸੀਂ ਦਹੀ,ਦੁੱਧ ਦੇ ਨਾਲ ਵੀ ਕਰ ਸਕਦੇ ਹੋ। ਤੁਸੀਂ ਇਸਦੀ ਵਰਤੋਂ ਰੋਜਾਨਾ ਇਕ ਵਾਰ ਕਰਦੇ ਹੋ ਤਾ ਕੁਝ ਹੀ ਦਿਨਾਂ ਵਿੱਚ ਤੁਸੀਂ ਫਰਕ ਮਹਿਸੂਸ ਕਰੋਗੇ।



error: Content is protected !!