BREAKING NEWS
Search

ਹਰਭਜਨ ਸਿੰਘ ਨੇ ਮੂਸੇਵਾਲੇ ਦੇ ਕਤਲ ਮਗਰੋਂ ਕੀਤਾ ਅਜਿਹਾ ਟਵੀਟ ਅਕਾਲੀ ਦਲ ਨੇ ਕਿਹਾ ਸ਼ਰਮ ਦਾ ਘਾਟਾ ਇਸ ਬੰਦੇ ਨੂੰ

ਆਈ ਤਾਜ਼ਾ ਵੱਡੀ ਖਬਰ 

ਸੋਸ਼ਲ ਮੀਡੀਆ ਤੇ ਸਿੱਧੂ ਮੂਸੇ ਵਾਲਾ ਨੂੰ ਲੈ ਕੇ ਜਿੱਥੇ ਬਹੁਤ ਸਾਰੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ ਉਥੇ ਵੱਖ-ਵੱਖ ਹਸਤੀਆਂ ਵੱਲੋਂ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਲੈ ਕੇ ਦੁੱਖ ਦਾ ਇਜ਼ਹਾਰ ਵੀ ਕੀਤਾ ਜਾ ਰਿਹਾ ਹੈ। ਬੀਤੇ ਕੱਲ੍ਹ ਸ਼ਾਮ ਦੇ ਸਮੇਂ ਜਿਥੇ ਸਿੱਧੂ ਮੂਸੇਵਾਲਾ ਦੀ ਜੀਪ ਦੇ ਉਪਰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਏ ਕੇ 47 ਦੇ ਨਾਲ ਤਾਬੜ-ਤੋੜ ਗੋਲੀਆਂ ਦੀ ਬਰਸਾਤ ਕਰ ਦਿੱਤੀ ਗਈ ਸੀ। ਇਸ ਹਾਦਸੇ ਦੇ ਵਿਚ ਜਿਥੇ ਸਿੱਧੂ ਮੂਸੇਵਾਲਾ ਅਤੇ ਉਸ ਦੇ ਤਿੰਨ ਦੋਸਤ ਗੰਭੀਰ ਰੂਪ ਨਾਲ ਜ਼ਖਮੀ ਹੋਏ ਸਨ ਅਤੇ ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਸੀ ਅਤੇ ਉਥੇ ਹੀ ਇਹ ਜਾਣਕਾਰੀ ਸਾਹਮਣੇ ਆਈ ਸੀ ਕਿ ਇਕ ਦੋਸਤ ਦੀ ਮੌਤ ਵੀ ਹੋਈ ਹੈ। ਇਸ ਘਟਨਾ ਨੇ ਜਿੱਥੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਉਥੇ ਹੀ ਕੀਤੇ ਜਾ ਰਹੇ ਟਵੀਟ ਉਪਰ ਬਹੁਤ ਸਾਰੀਆਂ ਸਿਆਸੀ ਹਸਤੀਆਂ ਵੱਲੋਂ ਵੀ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ।

ਹੁਣ ਹਰਭਜਨ ਸਿੰਘ ਨੇ ਮੂਸੇਵਾਲਾ ਦੇ ਕਤਲ ਮਗਰੋਂ ਅਜਿਹਾ ਟਵੀਟ ਕੀਤਾ ਹੈ ਕਿ ਅਕਾਲੀ ਦਲ ਵੱਲੋਂ ਆਖਿਆ ਗਿਆ ਹੈ ਕਿ ਇਸ ਬੰਦੇ ਨੂੰ ਸ਼ਰਮ ਦਾ ਘਾਟਾ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਕੱਲ ਜਿਥੇ ਉਸ ਦੀ ਮੌਤ ਦੀ ਖਬਰ ਮਿਲਦੇ ਹੀ ਹਰਭਜਨ ਸਿੰਘ ਵੱਲੋਂ ਟਵੀਟ ਕਰਕੇ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਲੈ ਕੇ ਦੁੱਖ ਜ਼ਾਹਿਰ ਕੀਤਾ ਗਿਆ ਹੈ ਅਤੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ, ਅਤੇ ਸਿੱਧੂ ਮੂਸੇਵਾਲਾ ਨੂੰ ਪਰਮਾਤਮਾ ਵੱਲੋਂ ਆਪਣੇ ਚਰਨਾਂ ਵਿੱਚ ਲੋੜ ਬਾਰੇ ਵੀ ਗੱਲ ਕੀਤੀ ਗਈ ਸੀ। ਉੱਥੇ ਹੀ ਉਸ ਵੱਲੋਂ ਸਿੱਧੂ ਮੂਸੇਵਾਲਾ ਦੇ ਪ੍ਰਵਾਰ ਦੋਸਤਾਂ ਮਿਤਰਾਂ ਅਤੇ ਪ੍ਰਸੰਸਕਾਂ ਦੇ ਨਾਲ ਵੀ ਦਿਲੋਂ ਹਮਦਰਦੀ ਜਾਹਿਰ ਕੀਤੀ ਗਈ ਹੈ।

ਜਿੱਥੇ ਉਨ੍ਹਾ ਵੱਲੋਂ ਅਧਿਕਾਰਤ ਟਵਿੱਟਰ ਹੈਂਡਲ ਉਪਰ ਇਹ ਟਵੀਟ ਕੀਤਾ ਗਿਆ ਸੀ ਉੱਥੇ ਹੀ ਚੱਲ ਰਹੇ ਆਈਪੀਐਲ 2022 ਦੇ ਫਾਈਨਲ ਮੈਚ ਦੌਰਾਨ ਗੁਜਰਾਤ ਟਾਈਟਨਸ ਦੇ ਜਿੱਤਣ ਤੋਂ ਬਾਅਦ ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਇਕ ਟਵੀਟ ਕੀਤਾ ਗਿਆ ਹੈ। ਜਿੱਥੇ ਹਰਭਜਨ ਸਿੰਘ ਵੱਲੋਂ ਟਵੀਟ ਵਿਚ ਨੇਹਰਾ ਵਾਸਤੇ ਲਿਖਿਆï ਗਿਆ ਹੈ। ਜਿੱਥੇ ਉਨ੍ਹਾਂ ਨੇ ਟੂਰਨਾਮੈਂਟ ਵਿੱਚ ਉਨ੍ਹਾਂ ਦੀ ਸ਼ਲਾਘਾ ਯੋਗ ਖੇਡ ਲਈ ਵਧਾਈ ਦਿੱਤੀ ਹੈ, ਉਥੇ ਹੀ ਟੀਮ ਨੂੰ ਜਿੱਤ ਮਿਲਣ ਤੇ ਕਪਤਾਨ ਨੂੰ ਵਧਾਈਆਂ ਵੀ ਦਿੱਤੀਆਂ ਗਈਆਂ ਹਨ।

ਜਿੱਥੇ ਉਹਨਾਂ ਵਲੋਂ ਨੇਹਰਾ ਨੂੰ ਵਧਾਈ ਦਿੰਦੇ ਹੋਏ ਲਿਖਿਆ ਗਿਆ ਹੈ ਕਿ ਪਾਰਟੀ ਕਿੱਥੇ ਕਰਨੀ ਹੈ ਨੇਹਰਾ ਜੀ, ਗਰਬੇ ਦੇ ਨਾਲ ਭੰਗੜਾ ਵੀ ਕਰਾਗੇ ,ਬਹੁਤ ਵਧਾਈਆਂ। ਉੱਥੇ ਹੀ ਇਸ ਨੂੰ ਲੈ ਕੇ ਹੁਣ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰਭਜਨ ਸਿੰਘ ਉਪਰ ਤੰਜ ਕੱਸੇ ਗਏ ਹਨ ਅਤੇ ਉਨ੍ਹਾਂ ਨੂੰ ਸਵਾਲ ਕੀਤੇ ਜਾ ਰਹੇ ਹਨ ਕਿ ਜਿੱਥੇ ਹਰ ਕੋਈ ਸੋਗ ਵਿੱਚ ਹੈ ਉਥੇ ਹੀ ਇਸ ਵੱਲੋਂ ਇਹ ਸਭ ਕੁਝ ਆਖਿਆ ਗਿਆ ਹੈ।



error: Content is protected !!