BREAKING NEWS
Search

ਹਮਸ਼ਕਲ ਦੇ ਕਰਕੇ 17 ਸਾਲ ਜੇਲ੍ਹ ‘ਚ ਬਿਤਾਉਣੇ ਪਏ, ਹੁਣ ਮਿਲੇਗਾ 8 ਕਰੋੜ ਦਾ ਮੁਤਾਵਜ਼ਾ ਦੇਖੋ….

ਕੰਸਾਸ: ਇੱਥੇ ਇੱਕ ਬੇਕਸੂਰ ਵਿਅਕਤੀ ਰਿਚਰਡ ਐਂਥਨੀ ਜੋਂਸ ਨੂੰ ਆਪਣੇ ਹਮਮਸ਼ਕਲ ਅਪਰਾਧੀ ਦੇ ਜ਼ੁਰਮਾਂ ਦੇ ਚਲਦਿਆਂ 17 ਸਾਲ ਜੇਲ੍ਹ ‘ਚ ਬਿਤਾਉਣੇ ਪਏ। ਜਦਕਿ ਹੁਣ ਅਸਲ ਅਪਰਾਧੀ ਰਿੱਕੀ ਲੀ ਅਮੋਸ ਨੇ ਜ਼ੁਰਮ ਕਬੂਲ ਕਰ ਲਏ ਹਨ। ਕੋਰਟ ਨੇ ਜੋਂਸ ਨੂੰ ਬੇਕਸੂਰ ਹੋਣ ਦਾ ਸਰਟੀਫਿਕੇਟ ਜਾਰੀ ਕਰ ਦਿੱਤਾ ਹੈ। ਉਸ ਨੂੰ ਮੁਆਵਜ਼ੇ ‘ਚ 1.1 ਮਿਲੀਅਨ ਡਾਲਰ ਯਾਨੀ ਕਰੀਬ 7.71 ਕਰੋੜ ਰੁਪਏ ਮਿਲ ਰਹੇ ਹਨ।

ਕੰਸਾਸ ਦਟ ਅਟਾਰਨੀ ਜਨਰਲ ਸ਼ਮੀਟ ਨੇ ਕਿਹਾ ਸਾਡੇ ਤੋਂ ਅਸਕ ਅਪਰਾਧੀ ਨੂੰ ਫੜ੍ਹਣ ‘ਚ ਗਲਤੀ ਹੋਈ ਹੈ, ਪਰ ਹੁਣ ਅਸਲ ਅਪਰਾਧੀ ਨੇ ਆਪਣੇ ਜ਼ਰੁਮ ਕਬੂਲ ਕੀਤੇ ਹਨ। ਜਿਨਾਂ ਜਲਦੀ ਹੋ ਸਕੇ ਅਸੀਂ ਮਾਮਲੇ ਨੂੰ ਨਿਪਟਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਬੇਕਸੂਰ ਜੋਂਸ ਨੂੰ ਉਹ ਸਾਰੇ ਫਾਈਦੇ ਮਿਲਣਗੇ ਜਿਨ੍ਹਾਂ ਦਾ ਉਹ ਹੱਕਦਾਰ ਹੈ’।

1999 ‘ਚ ਅਪਰਾਧੀ ਰਿਕੀ ਨੇ ਪਾਰਕਿੰਗ ‘ਚ ਇੱਕ ਅੋਰਤ ਦਾ ਪਰਸ ਖੋਹਣ ਦੀ ਕੋਸ਼ਿਸ਼ ਕੀਤੀ, ਜਿਸ ‘ਚ ਉਹ ਨਾਕਾਮਯਾਬ ਰਿਹਾ ਪਰ ਅੋਰਤ ਦਾ ਮੋਬਾਈਲ ਚੋਰੀ ਹੋ ਗਿਆ। ਚਸ਼ਮਦੀਦਾਂ ਨੇ ਦੱਸਿਆ ਅਪਰਾਧੀ ਮੈਕਸੀਕਨ ਜਾਂ ਅਫਰੀਕਨ-ਅਮਰੀਕਨ ਹੋ ਸਕਦਾ ਹੈ ਅਤੇ ਲੋਕਾਂ ਨੇ ਉਸ ਦਾ ਨਾਂਅ ਵੀ ਰਿਕੀ ਦੱਸਿਆ। ਤਫਤੀਸ਼ ਸ਼ੁਰੂ ਹੋਣ ‘ਤੇ ਇੱਕ ਡ੍ਰਾਈਵਰ ਨੇ ਜੋਂਸ ਨੂੰ ਰਿਕੀ ਸਮਝ ਲਿਆ ਸੀ।

ਜਾਂਚ ਦੌਰਾਨ ਜੋਂਸ ਦੋਸ਼ੀ ਪਾਇਆ ਗਿਆ ਅਤੇ ਜਜ ਨੇ ਉਸ ਨੂੰ 19 ਸਾਲ ਦੀ ਸਜ਼ਾ ਸੁਣਾ ਦਿੱਤੀ। ਜਿਸ ਤੋਂ ਬਾਅਦ ਜੋਂਸ ਨੇ ਆਪਣੇ ਬਚਾਅ ਦੀ ਅਰਜ਼ੀ ਪਾਈ ਅਤੇ ਉਸ ਨੂੰ ਕੰਸਾਸ ਯੂਨੀਵਰਸੀਟੀ ਦੇ ਪ੍ਰੋਜੇਕਟ ਆਫ ਇਨੋਸੇਂਸ ਦੇ ਟੀਮ ਮੈਂਬਰ ਟੀਮ ਨੇ ਕੋਰਟ ‘ਚ ਜ਼ਰੂਰੀ ਦਸਤਾਵੇਜ ਪੇਸ਼ ਕਰ ਜੋਂਸ ਨੂੰ ਬਚਾ ਲਿਆ। ਜੱਜ ਨੇ ਜੂਨ 2017 ਜੋਂਸ ਦੀ ਰਹਿਾਈ ਦੇ ਆਦੇਸ ਦੇ ਦਿੱਤੇ ਸੀ।



error: Content is protected !!