ਇੰਟਰਨੈਸ਼ਨਲ ਡੈਸਕ— ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਸ਼ਹਿਰ ‘ਚ ਸ਼ੁੱਕਰਵਾਰ ਦੀ ਸਵੇਰ ਉਸ ਸਮੇਂ ਦਹਿਲ ਗਿਆ, ਜਦੋਂ ਇੱਥੋਂ ਦੀਆਂ 2 ਮਸਜਿਦਾਂ ‘ਚ ਕੁਝ ਬੰਦੂਕਧਾਰੀਆਂ ਨੇ ਫਾਇਰਿੰਗ ਕਰ ਦਿੱਤੀ। ਇਹ ਫਾਇਰਿੰਗ ਉਸ ਸਮੇਂ ਹੋਈ, ਜਦੋਂ 300 ਤੋਂ ਵਧ ਲੋਕ ਇੱਥੇ ਨਮਾਜ ਅਦਾ ਕਰਨ ਲਈ ਆਏ ਸਨ। ਨਿਊਜ਼ੀਲੈਂਡ ਦੀ ਲੋਕਲ ਮੀਡੀਆ ਅਨੁਸਾਰ, ਹੁਣ ਤੱਕ 40 ਲੋਕਾਂ ਦੀ ਮੌਤ ਹੋ ਚੁਕੀ ਹੈ।
17 ਮਿੰਟ ਤੱਕ ਰਿਹਾ ਫੇਸਬੁੱਕ ‘ਤੇ ਲਾਈਵ
ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਘਟਨਾ ਨੂੰ 17 ਮਿੰਟ ਤੱਕ ਫੇਸਬੁੱਕ ‘ਤੇ ਲਾਈਵ ਦਿਖਾਇਆ ਗਿਆ ਅਤੇ ਇਹ ਕੰਮ ਖੁਦ ਹਮਲਾਵਰ ਨੇ ਕੀਤਾ। ਇਸ ਵੀਡੀਓ ਨੂੰ ਫੇਸਬੁੱਕ ‘ਤੇ ਲਾਈਵ ਦਿਖਾਉਂਦੇ ਹੋਏ ਹਮਲਾਵਰ ਨੇ ਆਪਣਾ ਨਾਂ ਬ੍ਰੈਂਟਨ ਟੈਰੇਂਟ ਦੱਸਿਆ। 28 ਸਾਲ ਦੇ ਇਸ ਹਮਲਾਵਰ ਨੇ ਦੱਸਿਆ ਕਿ ਉਸ ਦਾ ਜਨਮ ਆਸਟ੍ਰੇਲੀਆ ‘ਚ ਹੋਇਆ ਹੈ। ਇਸ ਘਟਨਾ ਨੂੰ ਨਿਊਜ਼ੀਲੈਂਡ ਦੇ ਇਤਿਹਾਸ ਦਾ ਸਭ ਤੋਂ ‘ਕਾਲਾ ਦਿਨ’ ਦੱਸਿਆ ਜਾ ਰਿਹਾ ਹੈ।
ਅੰਨ੍ਹੇਵਾਹ ਚਲਾਉਂਦਾ ਰਿਹੈ ਗੋਲੀਆਂ
ਇਸ ਘਟਨਾ ਦੀ ਲਾਈਵ ਸ਼ੁਰੂਆਤ ਹਮਲਾਵਰ ਨੇ ਉਸ ਸਮੇਂ ਸ਼ੁਰੂ ਕੀਤੀ, ਜਦੋਂ ਉਹ ਅਲ ਨੂਰ ਮਸਜਿਦ ਦੇ ਬਾਹਰ ਗੱਡੀ ਪਾਰਕ ਕਰ ਰਿਹਾ ਸੀ। 17 ਮਿੰਟ ਦੇ ਇਸ ਵੀਡੀਓ ‘ਚ ਦੇਖਿਆ ਗਿਆ ਕਿ ਬਹੁਤ ਸਾਰੇ ਹਥਿਆਰ ਅਤੇ ਵਿਸਫੋਟਕ ਲੈ ਕੇ ਉਹ ਗੱਡੀ ‘ਚ ਅੱਗੇ ਵਾਲੀ ਸੀਟ ‘ਤੇ ਬੈਠਾ ਸੀ। ਉਸ ਕੋਲ ਪੈਟਰੋਲ ਦੇ ਕੰਟੇਨਰ ਵੀ ਸਨ।
ਗੱਡੀ ਤੋਂ ਉਤਰਦੇ ਹੀ ਉਸ ਨੇ ਪਹਿਲਾਂ ਮਸਜਿਦ ਦੀ ਗੇਟ ‘ਤੇ ਫਾਇਰਿੰਗ ਕੀਤੀ। ਇਸ ਤੋਂ ਬਾਅਦ ਤਾਂ ਉਹ ਅੰਨ੍ਹੇਵਾਹ ਗੋਲੀਬਾਰੀ ਕਰਨ ਲੱਗਾ। ਗੋਲੀਬਾਰੀ ਹੁੰਦੇ ਹੀ ਭੱਜ-ਦੌੜ ਦਾ ਮਾਹੌਲ ਹੋ ਗਿਆ। ਲੋਕ ਦੌੜਨ ਦੀ ਕੋਸ਼ਿਸ਼ ਕਰ ਰਹੇ ਸਨ ਪਰ ਹਮਲਾਵਰ ਲਗਾਤਾਰ ਗੋਲੀਆਂ ਚਲਾਉਂਦਾ ਰਿਹਾ। ਵਾਰ-ਵਾਰ ਉਹ ਆਪਣੀ ਬੰਦੂਕ ‘ਚ ਗੋਲੀਆਂ ਲੋਡ ਕਰ ਰਿਹਾ ਸੀ।
ਤਾਜਾ ਜਾਣਕਾਰੀ