ਹਨੀਪ੍ਰੀਤ ਬਾਰੇ ਆਈ ਮਾੜੀ ਖਬਰ
ਪਿਛਲੇ ਦਿਨੀ ਪੰਚਕੂਲਾ ਵਿੱਚ ਦੰਗੇ ਭੜਕਾਉਣ ਦੇ ਦੋਸ ਵਿੱਚ ਜੇਲ ਵਿੱਚ ਬੰਦ ਹਨੀਪਰੀਤ ਤੋ ਦੇਸ ਧ੍ਰੋਹ ਦਾ ਦੋਸ ਹਟਾ ਦਿੱਤਾ ਗਿਆ ਹੈ ਪਰ ਜਾਣਕਾਰੀ ਅਨੁਸਾਰ ਖਤਰੇ ਦੀ ਘੰਟੀ ਹਲੇ ਤੱਕ ਵੀ ਹਨੀਪਰੀਤ ਉੱਪਰ ਲਟਕ ਰਹੀ ਹੈ। ਕਿਉਂਕਿ ਹਜੇ ਸਿਰਫ਼ ਉਹ ਜਮਾਨਤ ਤੇ ਬਾਹਰ ਆਈ ਹੈ ਪਰ ਹੁਣ ਜਾਣਕਾਰੀ ਮੁਤਾਬਕ ਪੰਚਕੂਲਾ ਵਿੱਚ ਦਰਜ ਕੇਸ ਨੰਬਰ 345 ਦੇ ਸੰਬੰਧੀ ਹਰਿਆਣਾ ਸਟੇਟ ਹੁਣ ਹਰਿਆਣਾ ਪੰਜਾਬ ਹਾਈਕੋਰਟ ਵਿੱਚ ਜਾਣ ਦੀ ਤਿਆਰੀ ਵਿੱਚ ਹੈ। ਜਾਣਕਾਰੀ ਦੌਰਾਨ ਪਤਾ ਲੱਗਿਆ ਕਿ ਰੀਵਿਊ ਪਟੀਸ਼ਨ ਦਾਇਰ ਕੀਤੀ ਗਈ ਹੈ
ਗ੍ਰਹਿ ਮੰਤਰਾਲੇ ਦੀ ਅਪਰੂਵਲ ਫਾਇਲ ਸਾਰੇ ਕਾਗਜ਼ ਪੱਤਰਾ ਤੇ ਤੱਥਾ ਸਮੇਤ ਪੁਲਿਸ ਕਮਿਸਨ ਨੂੰ ਭੇਜੀ ਗਈ ਹੈ। ਇਹ ਸਭ ਪੰਕਜ ਗਰਗ ਨੇ ਦੱਸਿਆ ਕਿ ਦੇਸ ਧ੍ਰੋਹ ਦਾ ਦੋਸ ਹਟਾਏ ਜਾਣ ਤੋ ਬਾਅਦ ਉਹਨਾ ਨੇ ਟੀਮ ਸਮੇਤ ਇਸ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਵਿੱਚ ਸਾਰੇ ਤੱਥ ਤੇ ਪੁਆਇੰਟ ਸਾਮਿਲ ਕੀਤੇ ਗਏ ਹਨ ਇਸਦੇ ਕਾਰਨ ਤਾ ਇਹੀ ਲੱਗ ਰਿਹਾ ਹੈ ਕਿ ਹਨੀਪਰੀਤ ਤੋ ਖਤਰਾ ਹਜੇ ਟਲਿਆ ਨਹੀਂ ਹੈ ਉਹਨਾਂ ਉੱਪਰ ਹੋਰ ਵੀ ਕਈ ਮਾਮਲੇ ਦਰਜ ਹਨ। ਤੁਸੀਂ ਸਭ ਜਾਣਦੇ ਹੋ ਕਿ ਹਨੀਪਰੀਤ ਉੱਪਰ ਪੰਚਕੂਲਾ ਵਿੱਚ ਹਿੰਸਾ ਭੜਕਾਉਣ ਦੇ ਦੋਸ ਤੈਅ ਹੋਏ ਸਨ ਜਿਸ ਕਾਰਨ ਉਹਨਾਂ ਨੂੰ ਹੁਣ ਤੱਕ ਜੇਲ ਦੀ ਹਵਾ ਖਾਣੀ ਪਈ
ਸੀ। ਇੱਧਰ ਹੁਣ ਹਨੀਪਰੀਤ ਦੇ ਡੇਰੇ ਵਿੱਚ ਪਹੁੰਚਣ ਤੇ ਬਹੁਤ ਖੁਸੀ ਮਨਾਈ ਗਈ ਉਹਨਾ ਦਾ ਸਵਾਗਤ ਪਟਾਕਿਆ ਤੇ ਸਜਾਵਟ ਨਾਲ ਕੀਤਾ ਗਿਆ। ਡੇਰੇ ਦੇ ਸਮਰਥਕਾ ਵਿੱਚ ਬਹੁਤ ਖੁਸੀ ਦੇਖਣ ਨੂੰ ਮਿਲੀ ਉਹਨਾ ਦਾ ਤਾ ਇਹ ਵੀ ਕਹਿਣਾ ਹੈ ਕਿ ਸੱਚ ਦੀ ਜਿੱਤ ਹੋਈ ਹੈ ਪਰ ਡੇਰੇ ਦੇ ਪ੍ਮੁੱਖ ਦੇ ਸਾਬਕਾ ਡਰਾਇਵਰ ਖੱਟਾ ਸਿੰਘ ਨੇ ਕਿਹਾ ਹੈ ਕਿ ਜੋ ਡੇਰੇ ਦੇ ਵਿਰੋਧੀ ਸਨ ਉਹਨਾ ਲਈ ਇਹ ਸਭ ਖਤਰਨਾਕ ਹੈ।
ਤਾਜਾ ਜਾਣਕਾਰੀ