ਤਾਜਾ ਵੱਡੀ ਖਬਰ
ਹਜ਼ੂਰ ਸਾਹਿਬ ਤੋਂ ਪਰਤੇ ਵੱਡੀ ਗਿਣਤੀ ਸ਼ਰਧਾਲੂ ਕੋਰੋਨਾ ਪੀੜਤ ਨਿਕਲੇ ਹਨ। ਇਕੱਲੇ ਲੁਧਿਆਣਾ ਵਿਚ ਇਕ ਦਿਨ ਵਿਚ 11 ਕੋਰੋਨਾ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਮਰੀਜਾਂ ਵਿਚੋਂ 7 ਸ੍ਰੀ ਹਜ਼ੂਰ ਸਾਹਿਬ ਦੇ ਸ਼ਰਧਾਲੂ ਅਤੇ 4 ਕੋਟਾ ਤੋਂ ਆਏ ਵਿਦਿਆਰਥੀ ਹਨ।
ਇਸ ਪਿੱਛੋਂ ਇਥੇ ਮਰੀਜ਼ਾਂ ਦੀ ਗਿਣਤੀ 32 ਹੋ ਗਈ ਹੈ ਤੇ ਹੁਣ ਤੱਕ 5 ਲੋਕਾਂ ਦੀ ਮੌਤ ਵਾਇਰਸ ਕਾਰਨ ਹੋਈ ਹੈ। ਇਸੇ ਤਰ੍ਹਾਂ ਬਠਿੰਡਾ ਵਿਚ 2 ਮਰੀਜ਼ ਸਾਹਮਣੇ ਆਏ ਹਨ।
ਇਹ ਲੋਕ ਵੀ ਸ੍ਰੀ ਹਜ਼ੂਰ ਸਾਹਿਬ ਤੋਂ ਇਥੇ ਪੁੱਜੇ ਸਨ। ਸ੍ਰੀ ਹਜ਼ੂਰ ਸਾਹਿਬ ਤੋਂ ਸੰਗਰੂਰ ਪੁੱਜੇ 14 ਸ਼ਰਧਾਲੂਆਂ ਵਿਚੋਂ ਇਕ ਦੀ ਰਿਪੋਰਟ ਪਾਜੀਟਿਵ ਆਈ ਹੈ। ਇਹ ਵਿਅਕਤੀ ਧੂਰੀ ਦਾ ਰਹਿਣ ਵਾਲਾ ਸੀ। ਫਰੀਦਕੋਟ ਵਿਚ ਵੀ ਅੱਜ ਇਕ ਸ਼ਰਧਾਲੂ ਪਾਜੀਟਿਵ ਆਇਆ ਹੈ। ਵੱਡੀ ਗਿਣਤੀ ਸ਼ਰਧਾਲੂਆਂ ਦੀ ਰਿਪੋਰਟ ਆਉਣੀ ਬਾਕੀ ਹੈ।
ਇਸੇ ਤਰ੍ਹਾਂ ਜ਼ਿਲੇ ਮੁਹਾਲੀ ਅੰਦਰ ਕੋਰੋਨਾ ਦੇ 9 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਇਥੇ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ 74 ਹੋ ਗਈ ਹੈ। ਇਸ ਸਬੰਧੀ ਪੁਸ਼ਟੀ ਕਰਦਿਆਂ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਆਏ ਮਾਮਲਿਆਂ ਵਿਚ 6 ਪਾਜੀਟਿਵ ਮਰੀਜ਼ ਉਹ ਹਨ ਜੋ ਬੀਤੇ ਦਿਨੀ ਸ੍ਰੀ ਨਾਂਦੇੜ ਸਾਹਿਬ ਤੋਂ ਵਾਪਸ ਪਰਤੇ ਹਨ,
ਇਨ੍ਹਾਂ ਵਿਚੋਂ 5 ਮਰੀਜ਼ ਮੁਹਾਲੀ ਅਤੇ 1 ਮਰੀਜ਼ ਅੰਬਾਲਾ ਜ਼ਿਲੇ ਦਾ ਹੈ ਜਦਕਿ 3 ਮਰੀਜ਼ ਪਿੰਡ ਜਵਾਹਰਪੁਰ ਦੇ ਹਨ। ਉਨ੍ਹਾਂ ਦੱਸਿਆ ਕਿ ਇਕੱਲੇ ਪਿੰਡ ਜਵਾਹਰਪੁਰ ਵਿਚ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 43 ਹੋ ਚੁਕੀ ਹੈ। ਉਨ੍ਹਾਂ ਦੱਸਿਆ ਕਿ ਪਿੰਡ ਜਵਾਹਰਪੁਰ ਦੇ ਤਿੰਨਾਂ ਕੋਰੋਨਾ ਪੀੜਤਾਂ ਦੀ ਪਛਾਣ ਹਰਜੀਤ ਕੌਰ (43) ਉਸ ਦੀ ਬੇਟੀ ਮਹਿਕ (15) ਅਤੇ ਰਜੇਸ਼ ਧੀਮਾਨ (31) ਵਜੋਂ ਹੋਈ ਹੈ।
ਤਾਜਾ ਜਾਣਕਾਰੀ