ਆਈ ਤਾਜ਼ਾ ਵੱਡੀ ਖਬਰ
ਅੱਜ ਦੇ ਦੌਰ ਵਿਚ ਬਹੁਤ ਸਾਰੇ ਲੋਕਾਂ ਵੱਲੋਂ ਅਜਿਹੇ ਰਸਤੇ ਅਪਣਾਏ ਜਾਂਦੇ ਹਨ ਜਿਸ ਸਦਕਾ ਅਜਿਹੇ ਗੈਰ-ਸਮਾਜੀ ਅਨਸਰ ਕੁਝ ਹੀ ਸਮੇਂ ਵਿੱਚ ਵਧੇਰੇ ਅਮੀਰ ਹੋ ਸਕਣ। ਪੈਸੇ ਦੇ ਲਾਲਚ ਵੱਸ ਜਿੱਥੇ ਉਹ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਦਿੰਦੇ ਹਨ ਜਿਸ ਨਾਲ ਉਹ ਲੋਕ ਵਿਵਾਦਾਂ ਵਿਚ ਫਸ ਜਾਂਦੇ ਹਨ। ਅਜਿਹੇ ਕੰਮ ਦੇ ਚਲਦਿਆਂ ਹੋਇਆਂ ਜਿੱਥੇ ਬਹੁਤ ਸਾਰੇ ਲੋਕਾਂ ਲਈ ਖਤਰਾ ਪੈਦਾ ਹੋ ਸਕਦਾ ਹੈ ਉੱਥੇ ਹੀ ਅਜਿਹੇ ਖਤਰਨਾਕ ਕੰਮਾਂ ਨੂੰ ਅਜਿਹੇ ਲੋਕਾਂ ਵੱਲੋਂ ਅੰਜਾਮ ਦਿੱਤਾ ਜਾਂਦਾ ਹੈ। ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।
ਪਰ ਬਹੁਤ ਸਾਰੇ ਅਜਿਹੇ ਲੋਕਾਂ ਨੂੰ ਕਾਬੂ ਕਰਨ ਵਾਸਤੇ ਸਰਕਾਰ ਵੱਲੋਂ ਸਖਤ ਕਦਮ ਚੁੱਕੇ ਜਾਂਦੇ ਹਨ ਹੁਣ ਉੱਥੇ ਸੱਪ ਦੇ ਜ਼ਹਿਰ ਨਾਲ ਭਰਿਆ ਹੋਇਆ ਬੁਲਟ-ਪਰੂਫ ਜਾਰ ਵਿਅਕਤੀ ਦੇ ਸਮੇਤ ਕਾਬੂ ਕੀਤਾ ਗਿਆ ਹੈ ਜਿਸ ਦੀ ਕੀਮਤ ਜਾਣ ਕੇ ਹਰ ਇੱਕ ਵਿਅਕਤੀ ਹੈਰਾਨ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਸਿਲੀਗੁੜੀ ਤੋਂ ਸਾਹਮਣੇ ਆਇਆ ਹੈ।ਜਿੱਥੇ ਇਕ ਵਿਅਕਤੀ ਨੂੰ 30 ਕਰੋੜ ਰੁਪਏ ਦੀ ਕੀਮਤ ਬਾਰੇ ਜ਼ਹਿਰ ਦੇ ਨਾਲ ਕਾਬੂ ਕੀਤਾ ਗਿਆ ਹੈ ਇਸ ਖਬਰ ਨੂੰ ਸੁਣ ਕੇ ਜਿੱਥੇ ਹਰ ਇਕ ਵਿਅਕਤੀ ਹੈਰਾਨ ਰਹਿ ਗਿਆ ਹੈ ਕਿ ਇਸ ਜ਼ਹਿਰ ਦੀ ਕੀਮਤ ਇਨੀ ਜਿਆਦਾ ਹੈ।
ਉਥੇ ਹੀ ਦੱਸਿਆ ਗਿਆ ਹੈ ਕਿ ਸੋਮਵਾਰ ਨੂੰ ਇਸ ਦੋਸ਼ੀ ਵਿਅਕਤੀ ਸ਼ਰਾਫ਼ਤ ਨੂੰ ਸੱਪ ਦੇ ਜ਼ਹਿਰ ਦੇ ਨਾਲ ਕਾਬੂ ਕੀਤਾ ਗਿਆ ਸੀ ਜਦੋਂ ਜੰਗਲਾਤ ਡਵੀਜ਼ਨ ਦੇ ਅਧਿਕਾਰੀਆਂ ਵੱਲੋਂ ਉਸ ਨੂੰ ਢਾਈ ਕਿਲੋ ਤੋਂ ਵਧੇਰੇ ਸੱਪ ਦੇ ਜ਼ਹਿਰ ਨਾਲ ਕਾਬੂ ਕੀਤਾ ਗਿਆ ਸੀ। ਦੱਸਿਆ ਗਿਆ ਹੈ ਕਿ ਕਰਸਿਆਂਗ ਜੰਗਲਾਤ ਡਵੀਜ਼ਨ ਦੀ ਘੋਸ਼ਪੁਕੁਰ ਰੇਂਜ ਨੇ ਬੁਲਟ ਪਰੂਫ ਕੱਚ ਦਾ ਜਾਰ ਬਰਾਮਦ ਕੀਤਾ ਸੀ। ਜੰਗਲਾਤ ਵਿਭਾਗ ਦੀ ਟੀਮ ਵੱਲੋਂ ਜਿਥੇ ਐਤਵਾਰ ਨੂੰ ਉਸ ਖੇਤਰ ਵਿਚ ਨਿਗਰਾਨੀ ਸ਼ੁਰੂ ਕੀਤੀ ਗਈ ਸੀ।
ਉੱਥੇ ਹੀ ਇਕ ਮੋਟਰਸਾਈਕਲ ਸਵਾਰ ਵਿਅਕਤੀ ਜਦੋਂ ਸ਼ੱਕ ਦੇ ਅਧਾਰ ਤੇ ਗ੍ਰਿਫਤਾਰ ਕੀਤਾ ਗਿਆ ਉਸ ਸਮੇਂ ਉਹ ਵਿਅਕਤੀ ਵਿਧਾਨ ਨਗਰ ਤੋਂ ਹੋ ਕੇ ਵਗਣ ਵਾਲੀ ਮਹਾਨੰਦਾ ਨਦੀ ਤੇ ਬਣੇ ਪੁੱਲ ਉਪਰ ਮਿਲਿਆ ਸੀ। ਉਸ ਸਮੇਂ ਇਸ ਵਿਅਕਤੀ ਦੇ ਕੋਲ ਕੋਬਰਾ ਸੱਪ ਦਾ ਜ਼ਹਿਰ ਸੀ ਜਿਸ ਨੂੰ ਬਰਾਮਦ ਕਰ ਲਿਆ ਗਿਆ।
Home ਤਾਜਾ ਜਾਣਕਾਰੀ ਸੱਪ ਦਾ ਜ਼ਹਿਰ ਨਾਲ ਭਰਿਆ ਬੁਲੇਟ ਪਰੂਫ ਜਾਰ ਸਮੇਤ ਵਿਅਕਤੀ ਨੂੰ ਕੀਤਾ ਗਿਆ ਗ੍ਰਿਫਤਾਰ, ਕੀਮਤ ਏਨੀ ਕੀ ਹਰੇਕ ਦੇ ਉੱਡ ਗਏ ਹੋਸ਼
ਤਾਜਾ ਜਾਣਕਾਰੀ