ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਅੱਜ ਸੜਕ ਹਾਦਸੇ ਵਿਚ ਵਾਲ-ਵਾਲ ਬਚ ਗਏ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਗਲਤ ਪਾਸਿਉਂ ਆ ਰਹੀ ਇਕ ਕਾਰ ਨੇ ਸੰਨੀ ਦਿਓਲ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ।
ਇਸ ਹਾਦਸੇ ਵਿਚ ਸੰਨੀ ਦਿਓਲ ਸਮੇਤ ਤਿੰਨ ਗੱਡੀਆਂ ਨੁਕਸਾਨੀਆਂ ਗਈਆਂ। ਮਿਲੀ ਜਾਣਕਾਰੀ ਮੁਤਾਬਕ ਗੁਰਦਾਸਪੁਰ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ਉਤੇ ਸੋਹਲ ਪਿੰਡ ਕੋਲ ਸੰਨੀ ਦਿਓਲ ਦੀ ਗੱਡੀ ਨਾਲ ਇਕ ਗਲਤ ਪਾਸਿਉਂ ਆ ਰਹੀ ਕਾਰ ਦੀ ਟੱਕਰ ਹੋ ਗਈ।
ਇਸ ਟੱਕਰ ਤੋਂ ਬਾਅਦ ਸੰਨੀ ਦੀ ਗੱਡੀ ਦਾ ਟਾਇਰ ਫਟ ਗਿਆ ਤੇ ਪਿੱਛੇ ਆ ਰਹੀਆਂ ਦੂਜੀਆਂ ਗੱਡੀਆਂ ਵੀ ਇਕ ਤੋਂ ਬਾਅਦ ਆਪਸ ਵਿਚ ਟਕਰਾਅ ਗਈਆਂ। ਭਾਵੇਂ ਇਸ ਹਾਦਸੇ ਵਿਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ।
ਸੰਨੀ ਦਿਓਲ ਦਾ ਕਾਫਲਾ ਚੋਣ ਪ੍ਰਚਾਰ ਲਈ ਨਿਕਲਿਆ ਹੋਇਆ ਸੀ ਕਿ ਅਚਾਨਕ ਉਲਟ ਪਾਸਿਓਂ ਆ ਰਹੀ ਕਾਰ ਨੇ ਸੰਨੀ ਦਿਓਲ ਦੇ ਕਾਫਲੇ ਦੀ ਕਾਰ ਨੂੰ ਟੱਕਰ ਮਾਰ ਦਿੱਤੀ।
ਇਸ ਟੱਕਰ ਨਾਲ ਸੰਨੀ ਦੇ ਕਾਫਲੇ ਦੀਆਂ ਕਾਰਾਂ ਵੀ ਆਪਸ ਵਿੱਚ ਟਕਰਾਅ ਗਈਆਂ, ਜਿਸ ਵਿੱਚ ਬਾਲੀਵੁੱਡ ਅਦਾਕਾਰ ਦੀ ਰੇਂਜ ਰੋਵਰ ਵੀ ਸ਼ਾਮਲ ਸੀ। ਇਸ ਦੌਰਾਨ ਸੰਨੀ ਦੀ ਕਾਰ ਦਾ ਟਾਇਰ ਫਟ ਗਿਆ ਪਰ ਕਿਸੇ ਵੱਡੇ ਜਾਨੀ ਨੁਕਸਾਨ ਤੋਂ ਬਚਾਅ ਹੋਇਆ।
ਤਾਜਾ ਜਾਣਕਾਰੀ