BREAKING NEWS
Search

ਸੰਗਤ ਜੀ ਨਿਤਨੇਮ ਵੇਲੇ ਜੇ ਮਨ ਨਹੀਂ ਟਿਕਦਾ ਤਾਂ ਇਸ ਤਰ੍ਹਾਂ ਮਨ ਟਿਕਾਉ “ਪਾਠ ਕਰਨ ਚ ਆਵੇਗਾ ਆਨੰਦ (ਦੇਖੋ ਵੀਡੀਓ)

ਸੰਗਤ ਜੀ ਨਿਤਨੇਮ ਵੇਲੇ ਜੇ ਮਨ ਨਹੀਂ ਟਿਕਦਾ ਤਾਂ ਇਸ ਤਰ੍ਹਾਂ ਮਨ ਟਿਕਾਉ “ਪਾਠ ਕਰਨ ਚ ਆਵੇਗਾ ਆਨੰਦ (ਦੇਖੋ ਵੀਡੀਓ) ਜਿਨ੍ਹਾਂ ਸੰਗਤਾਂ ਦਾ ਪਾਠ ਕਰਨ ਸਮੇਂ ਮਨ ਨਹੀਂ ਟਿਕਦਾ ਉਹ ਇਹ ਵੀਡੀਓ ਜਰੂਰ ਦੇਖਣ ਜੀ” ਇਸ ਵੀਡੀਓ ਨੂੰ ਧਿਆਨ ਨਾਲ ਦੇਖਣਾ ਤੇ ਸੁਣੋ ਭਾਈ ਪਿੰਦਰਪਾਲ ਸਿੰਘ ਜੀ ਦੀ ਇੱਕ ਇੱਕ ਗੱਲ ਸੁਣਨ ਵਾਲੀ ਹੈ। #ਨਿੱਤਨੇਮ? ਸਿੱਖਾਂ ਨੇ ਇਕ ਦਿਨ ਧੰਨ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਨੂੰ ਬੇਨਤੀ ਕੀਤੀ:’ਪਾਠ ਕਰੇਂ ਹਮ ਨਿਤਿ ਗੁਰਬਾਣੀ। ਅਰਥ ਪਰਮਾਰਥ ਕਿਛੁ ਨਾ ਜਾਨੀ। ਜੋ ਮਾਰਗ ਗੁਰ ਸਬਦ ਬਤਾਵਹਿ।ਸੋ ਹਮ ਤੇ ਨਹੀਂ ਜਾਤਿ ਕਮਾਵਹਿ।

‘ “ਮਹਾਰਾਜ!ਅਰਥ ਤਾਂ ਅਸੀਂ ਕੁਛ ਜਾਣਦੇ ਹੀ ਨਹੀਂ ਤੋ ਫਿਰ ਬਾਣੀ ਦਾ ਲਾਹਾ ?”ਚਲ ਰਹੇ ਸਨ ਅੌਰ ਚੱਲਦਿਆਂ ਚੱਲਦਿਆਂ ਸਿੱਖਾਂ ਨੇ ਇਹ ਪ੍ਰਸ਼ਨ ਕੀਤਾ ਸੀ।ਮਹਾਰਾਜ ਜੀ ਦਾ ਪੈਰ ਇਕ ਅੈਸੀ ਠੀਕਰੀ ਨਾਲ ਟਕਰਾਇਆ ਜੋ ਮਿੱਟੀ ਦਾ ਭਾਂਡਾ ਸੀ,ਜਿਸ ਵਿਚ ਕਿਸੇ ਵਕਤ ਘਿਉ ਰੱਖਿਆ ਗਿਆ ਸੀ, ਚਿਕਨਾਈ ਸੀ,ਤੇ ਉਸ ਨੂੰ ਦੇਖ ਕੇ ਮਹਾਰਾਜ ਜੀ ਕਹਿੰਦੇ ਨੇ:’ਰਹੀ ਚਿਕਨਤਾ ਠੀਕਰ ਮਾਹੀ।ਤਿਉ ਬਾਣੀ ਰਹੇ ਮਨ ਮਾਹੀ।’ “ਜਿਸ ਤਰ੍ਹਾਂ ਭਾਂਡੇ ਵਿਚ ਘਿਉ ਰੱਖ ਦੇਈਏ ਤੋ ਘਿਉ ਭਾਂਡੇ ਵਿਚ ਆਪਣੀ ਛਾਪ ਬਣਾ ਕੇ ਰੱਖਦਾ ਹੈ,ਇਵੇਂ ਹੀ ਪੜੵੀ ਹੋਈ ਬਾਣੀ ਵਿਅਰਥ ਨਹੀਂ ਜਾਏਗੀ,ਆਪਣੀ ਛਾਪ ਹਿਰਦੇ ਨੂੰ ਦੇ ਦੇਵੇਗੀ।” ਇਕ ਮਨੁੱਖ ਭੋਜਨ ਛਕ ਰਿਹਾ ਹੈ,ਭੁੱਖ ਤਾਂ ਮਿਟੇਗੀ ਭਾਵੇਂ ਉਸ ਨੂੰ ਨਹੀਂ ਪਤਾ ਕਿ ਭੋਜਨ ਕਿਸ ਨੇ ਬਣਾਇਆ ਹੈ ਅੋਰ ਕਣਕ,ਜਿਸ ਦਾ ਆਟਾ ਬਣਿਆ ਹੈ,ਕਿਸ ਚੱਕੀ ਦਾ ਪਿਸਿਆ ਹੈ,

ਕਣਕ ਕਿਹੜੇ ਇਲਾਕੇ ਦੀ ਹੈ,ਸਾਗ ਸਬਜੀਆਂ ਕਿਹੜੇ ਬਗੀਚੇ ਦੀਆਂ ਨੇ,ਕੌਣ ਤੋੜ ਕੇ ਲਿਆਇਅੈ,ਕਿਸ ਦੀ ਦੁਕਾਨ ਤੋਂ ਖ਼ਰੀਦੀਆਂ ਗਈਆਂਨੇ। ਗ਼ਰਜ਼ਿ ਕਿ ਇਸ ਸਾਰੇ ਦੀ ਜਾਣਕਾਰੀ ਨਹੀਂ,ਲੇਕਿਨ ਖਾ ਲੈਣ ਨਾਲ ਭੁੱਖ ਤਾਂ ਮਿਟ ਜਾਂਦੀ ਹੈ,ਸਰੀਰ ਦੀਆਂ ਲੋੜਾਂ ਦੀ ਪੂਰਤੀ ਤਾਂ ਹੋ ਜਾਂਦੀ ਹੈ।ਨਹੀਂ ਆਉਦੇ ਬਾਣੀ ਦੇ ਅਰਥ ਤਾਂ ਕੋਈ ਗੱਲ ਨਹੀਂ,ਸਿਰਫ਼ ਇਸ ਭਾਊ ਨਾਲ ਹੀ ਪੜ੍ਹੀ ਜਾਏ ਬਾਣੀ ਕਿ ਮੈਂ ਗੁਰੂ ਦੀ ਬਾਣੀ ਪੜ੍ਹ ਰਿਹਾ ਹਾਂ,ਖਸਮ ਦੇ ਬੋਲ ਮੇਰੀ ਜ਼ਬਾਨ ‘ਤੇ ਨੇ,ਅੈਸੀ ਬਾਣੀ ਹਿਰਦੇ ਵਿਚ ਅੈਸੀ ਛਾਪ ਬਣਾਏਗੀ,ਜੈਸੇ ਘਿਉ ਨੇ ਮਿਟੀ ਦੇ ਭਾਂਡੇ ਵਿਚ ਆਪਣੀ ਛਾਪ ਬਣਾਈ,ਉਸ ਮਿੱਟੀ ਦੇ ਠੀਕਰੇ ਨਾਲ ਆਪਣੀ ਛਾਪ ਬਣਾਈ ਰੱਖੀ।ਹੂਬਹੂ ਬਾਣੀ ਦਾ ਪ੍ਰਭਾਉ ਇਸ ਢੰਗ ਨਾਲ ਪੈਦਾ ਹੈ। ਗਿ: ਸੰਤ ਸਿੰਘ ਜੀ ਮਸਕੀਨ।



error: Content is protected !!