BREAKING NEWS
Search

ਸੜਕਾਂ ਉਤੇ ਸਬਜ਼ੀਆਂ ਵੇਚਦੀ ਸੀ ਇਹ ਔਰਤ ਹੁਣ ਹਰ ਸਾਲ ਕਮਾਉਂਦੀ 2 ਕਰੋੜ ਰੁਪਏ – ਕੀਤਾ ਇਹ ਕੰਮ

ਆਈ ਤਾਜ਼ਾ ਵੱਡੀ ਖਬਰ 

ਦੁਨੀਆ ਦੇ ਕੋਨੇ ਕੋਨੇ ਵਿੱਚ ਅਜਿਹੇ ਬਹੁਤ ਸਾਰੇ ਕਿੱਸੇ ਸਾਹਮਣੇ ਆਉਂਦੇ ਹਨ ਜਿੱਥੇ ਕੁਝ ਲੋਕਾਂ ਵੱਲੋਂ ਛੋਟੇ ਜਿਹੇ ਕੰਮ ਦੀ ਸ਼ੁਰੂਆਤ ਕੀਤੀ ਗਈ ਸੀ ਤਾਂ ਜੋ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਹੋ ਸਕੇ, ਪਰ ਆਪਣੀ ਮਿਹਨਤ ਅਤੇ ਹਿੰਮਤ ਸਦਕਾ ਅੱਜ ਉਹ ਲੋਕ ਉਸ ਮੁਕਾਮ ਤੇ ਪਹੁੰਚ ਚੁੱਕੇ ਹਨ ਜਿੱਥੇ ਉਹ ਜਾਣ ਪਹਿਚਾਣ ਦੇ ਮੁਥਾਜ ਨਹੀਂ। ਕੰਮ ਨੂੰ ਲੈ ਕੇ ਉਨ੍ਹਾਂ ਵੱਲੋਂ ਕੀਤੀ ਗਈ ਮਿਹਨਤ ਸਫਲ ਹੋਈ ਹੈ ਅਤੇ ਅਜਿਹੇ ਵੱਡੇ ਕਾਰੋਬਾਰੀ ਬਣ ਚੁੱਕੇ ਹਨ। ਜਿਨ੍ਹਾਂ ਨੂੰ ਦੇਖ ਕੇ ਹੋਰ ਵੀ ਬਹੁਤ ਸਾਰੇ ਲੋਕਾਂ ਨੂੰ ਪ੍ਰੇਰਣਾ ਮਿਲਦੀ ਹੈ। ਕਾਮਯਾਬੀ ਤੱਕ ਪਹੁੰਚਣ ਲਈ ਉਨ੍ਹਾਂ ਪੜਾਈ ਲਿਖਾਈ ਦਾ ਜਰੂਰੀ ਨਹੀ, ਜਿਨ੍ਹਾਂ ਤੁਹਾਡੀ ਹਿੰਮਤ ਅਤੇ ਮਿਹਨਤ ਜ਼ਰੂਰੀ ਹੈ। ਅਜਿਹੀਆਂ ਬਹੁਤ ਸਾਰੀਆਂ ਸਖ਼ਸ਼ੀਅਤਾਂ ਨੂੰ ਸਮੇਂ-ਸਮੇਂ ਤੇ ਵੱਖ-ਵੱਖ ਸੰਸਥਾਵਾਂ ਵੱਲੋਂ ਸਨਮਾਨਿਤ ਵੀ ਕੀਤਾ ਜਾਂਦਾ ਹੈ। ਜਿਸ ਕਾਰਨ ਅਜਿਹੀਆਂ ਸਖਸੀਅਤਾਂ ਵਧੇਰੇ ਚਰਚਾ ਵਿੱਚ ਬਣ ਜਾਂਦੀਆਂ ਹਨ।

ਹੁਣ ਸੜਕਾਂ ਉੱਤੇ ਸਬਜ਼ੀਆਂ ਵੇਚਦੀ ਸੀ ਇਹ ਔਰਤ ਜੋ ਹੁਣ ਦੋ ਕਰੋੜ ਰੁਪਏ ਹਰ ਸਾਲ ਕਮਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੇਸ਼ ਦੇ ਅਜਿਹੇ 12 ਕਿਸਾਨਾਂ ਨੂੰ ਦੀਨ ਦਿਆਲ ਉਪਾਧਿਆਏ ਕ੍ਰਿਸ਼ੀ ਪੁਰਸਕਾਰ 2016 ,ਖੇਤੀਬਾੜੀ ਖੋਜ ਬਾਰੇ ਦੇਸ਼ ਦੀ ਉੱਘੀ ਸਰਕਾਰੀ ਸੰਸਥਾ ਆਈ ਸੀ ਏ ਆਰ ਵੱਲੋਂ ਸਨਮਾਨਤ ਕੀਤਾ ਗਿਆ ਹੈ। ਜਿੱਥੇ ਉਨ੍ਹਾਂ ਦੇ ਹੁਨਰ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਇਹ ਸਨਮਾਨ ਪ੍ਰਦਾਨ ਕੀਤਾ ਗਿਆ। ਉਥੇ ਹੀ ਇਨ੍ਹਾਂ ਸਨਮਾਨਤ ਸ਼ਖਸ਼ੀਅਤਾਂ ਦੇ ਵਿੱਚ ਇੱਕ ਸਖਸ਼ੀਅਤ ਪੰਜਾਬ ਨਾਲ ਵੀ ਸਬੰਧਤ ਹੈ। ਜੋਨਲ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਵਿੱਚ ਚਮਕੌਰ ਸਾਹਿਬ ਦੇ ਕਿਸਾਨ ਜਿੰਦਰ ਸਿੰਘ ਦਾ ਨਾਮ ਵੀ ਸ਼ਾਮਲ ਹੈ।

ਇਸ ਕਿਸਾਨ ਵੱਲੋਂ ਚਮਕੌਰ ਸਾਹਿਬ ਪਨੀਰੀ ਫਾਰਮ ਦੇ ਮਾਰਕੇ ਹੇਠ ਸਬਜ਼ੀਆਂ ਦੀ ਪਨੀਰੀ ਦੀ ਵਿਕਰੀ ਦਾ ਕਾਰੋਬਾਰ ਸ਼ੁਰੂ ਕੀਤਾ ਗਿਆ ਸੀ। ਉੱਥੇ ਹੀ ਇਸ ਕਿਸਾਨ ਵੱਲੋਂ ਮੱਖੀ ਪਾਲਣ ਦਾ ਕਿੱਤਾ ਸ਼ੁਰੂ ਕੀਤਾ ਗਿਆ ਜਿਸ ਨਾਲ ਇਸ ਦੀ ਆਮਦਨ ਵਿੱਚ ਵਾਧਾ ਹੋਇਆ। ਉੱਥੇ ਹੀ ਇਕ ਲੱਖ ਰੁਪਏ ਦੀ ਨਗਦ ਇਨਾਮ ਰਾਸ਼ੀ ਜਿੱਤਣ ਵਾਲੀ ਕੌਮੀ ਐਵਾਰਡ ਦੱਖਣੀ ਪੱਛਮੀ ਦਿੱਲੀ ਦੀ ਮਹਿਲਾ ਕਿਸਾਨ ਉਦਮੀ ਕ੍ਰਿਸ਼ਨਾ ਯਾਦਵ ਨੂੰ ਵੀ ਇਹ ਪੁਰਸਕਾਰ ਦਿੱਤਾ ਗਿਆ ਹੈ। ਜਿਸ ਵੱਲੋਂ 2000 ਦੇ ਵਿੱਚ ਆਪਣੇ ਵਪਾਰ ਦੀ ਸ਼ੁਰੂਆਤ ਸਿਰਫ 500 ਰੁਪਏ ਦਾ ਕਰਜ਼ਾ ਲੈ ਕੇ ਕੀਤੀ ਗਈ ਸੀ।

ਅੱਜ ਇਹ ਔਰਤ ਸਫ਼ਲ ਕਾਰੋਬਾਰੀ ਲੋਕਾਂ ਦੀ ਲੜੀ ਵਿੱਚ ਸ਼ਾਮਲ ਹੋ ਗਈ ਹੈ। ਜਿਸ ਵੱਲੋਂ ਸੜਕ ਦੇ ਕਿਨਾਰੇ ਤੇ ਸਬਜ਼ੀ ਵੇਚਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ। ਉਸ ਤੋਂ ਬਾਅਦ ਉਸ ਵੱਲੋਂ ਫੂਡ ਪ੍ਰੋਸੈਸਿੰਗ ਫੈਕਟਰੀ ਦੀ ਸਥਾਪਨਾ ਕੀਤੀ ਗਈ ਅਤੇ 200 ਤੋਂ ਵੱਧ ਉਤਪਾਦਾਂ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ ਜਿਸ ਵਿੱਚ ਕਈ ਅਚਾਰ ਵੀ ਸ਼ਾਮਲ ਹਨ। ਇਹ ਔਰਤ ਸਾਲ ਦੇ 2 ਕਰੋੜ ਰੁਪਏ ਕਮਾ ਰਹੀ ਹੈ। ਅਜਿਹੀਆਂ ਔਰਤਾਂ ਬਹੁਤ ਸਾਰੀਆਂ ਔਰਤਾਂ ਲਈ ਪ੍ਰੇਰਨਾ ਸਰੋਤ ਬਣ ਰਹੀਆਂ ਹਨ।



error: Content is protected !!