ਜਲੰਧਰ: ਅੱਜ ਦੇ ਸਮੇਂ ਵਿੱਚ ਬੱਚਿਆਂ ਨੂੰ ਅਗਵਾ ਕਰਨ ਦੀਆਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ। ਬੀਤੇ ਦਿਨੀਂ ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਤੋਂ ਸਾਹਣੇ ਆਇਆ ਸੀ, ਜਿੱਥੇ 20 ਫਰਵਰੀ ਨੂੰ ਅੰਮ੍ਰਿਤਸਰ ਵਿੱਚ ਸ਼੍ਰੀ ਦਰਬਾਰ ਸਾਹਿਬ ਦੇ ਨੇੜਿਓਂ ਅਗਵਾ ਹੋਏ ਇੱਕ ਬੱਚੇ ਨੂੰ ਜਲੰਧਰ ਪੁਲਿਸ ਨੇ ਜਲੰਧਰ ਦੇ ਬੱਸ ਸਟੈਂਡ ਤੋਂ ਬਰਾਮਦ ਕਰ ਲਿਆ ਹੈ।
ਜਿਕਰਯੋਗ ਹੈ ਕਿ ਅੰਮ੍ਰਿਤਸਰ ਦੇ ਅਜਨਾਲੇ ਇਲਾਕੇ ਦੇ ਪਿੰਡ ਕਿਆਮਪੁਰ ਦੀ ਸਿਮਰਜੀਤ ਕੌਰ ਆਪਣੇ ਪਤੀ ਅਤੇ 3 ਬੱਚਿਆਂ ਦੇ ਨਾਲ 19 ਫਰਵਰੀ ਨੂੰ ਦਰਬਾਰ ਸਾਹਿਬ ਮੱਥਾ ਟੇਕਣ ਗਏ ਸਨ। ਜਿਸਦੇ ਬਾਅਦ 19 ਫਰਵਰੀ ਦੀ ਰਾਤ ਨੂੰ ਉਹ ਦਰਬਾਰ ਸਾਹਿਬ ਦੇ ਨੇੜੇ ਬੱਚਿਆਂ ਦੇ ਨਾਲ ਇੱਕ ਧਰਮਸ਼ਾਲਾ ਵਿੱਚ ਆਰਾਮ ਕਰਨ ਲਈ ਰੁੱਕ ਗਏ। ਸਵੇਰੇ ਜਦੋਂ ਸਿਮਰਜੀਤ ਕੌਰ ਕੋਈ ਸਾਮਾਨ ਲੈਣ ਦੀ ਲਈ ਦੁਕਾਨ ‘ਤੇ ਗਈ ਅਤੇ ਜਦੋਂ ਉਸਨੇ ਵਾਪਿਸ ਆ ਕੇ ਵੇਖਿਆ ਤਾਂ ਉਸਦਾ 4 ਸਾਲ ਦਾ ਪੁੱਤਰ ਦਮਨਪ੍ਰੀਤ ਉੱਥੇ ਨਹੀਂ ਸੀ। ਜਿਸਦੇ ਬਾਅਦ ਤੁਰੰਤ ਇਸਦੀ ਜਾਣਕਾਰੀ ਉਨ੍ਹਾਂ ਨੇ ਪੁਲਿਸ ਨੂੰ ਦੇ ਦਿੱਤੀ। ਪੁਲਿਸ ਨੇ ਤੁਰੰਤ ਬੱਚੇ ਦੀ ਫੋਟੋ ਅਤੇ ਬੱਚੇ ਨੂੰ ਅਗਵਾ ਕਰਨ ਵਾਲੀ ਮਹਿਲਾ ਦੀ ਸੀਸੀਟੀਵੀ ਫੁਟੇਜ ਪੰਜਾਬ ਦੇ ਹਰ ਇੱਕ ਜਿਲ੍ਹੇ ਨੂੰ ਭਿਜਵਾ ਦਿੱਤੀ।
ਜਲੰਧਰ ਪੁਲਿਸ ਜਦੋਂ ਇੱਕ ਬੱਚੇ ਨੂੰ ਜਲੰਧਰ ਬੱਸ ਸਟੈਂਡ ‘ਤੇ ਇੱਕ ਬੱਚੇ ਨੂੰ ਰੋਂਦੇ ਹੋਏ ਵੇਖਿਆ ਤਾਂ ਉਹਨੂੰ ਪੁਲਿਸ ਸਟੇਸ਼ਨ ਲਿਆਇਆ ਗਿਆ ਅਤੇ ਬੱਚੇ ਦੀ ਫੋਟੋ ਅੰਮ੍ਰਿਤਸਰ ਪੁਲਿਸ ਸਟੇਸ਼ਨ ਭੇਜੀ ਗਈ। ਜਿਸਦੇ ਬਾਅਦ ਅੰਮ੍ਰਿਤਸਰ ਪੁਲਿਸ ਬੱਚੇ ਦੀ ਮਾਂ ਨੂੰ ਆਪਣੇ ਨਾਲ ਲੈ ਕੇ ਜਲੰਧਰ ਪਹੁੰਚ ਗਈ। ਪੂਰਾ ਮਾਮਲਾ ਸਾਫ ਹੋਣ ਤੋਂ ਬਾਅਦ ਬੱਚੇ ਨੂੰ ਉਸਦੀ ਮਾਂ ਦੇ ਹਵਾਲੇ ਕਰ ਦਿੱਤਾ ਗਿਆ। ਹੁਣ ਜਲੰਧਰ ਪੁਲਿਸ ਅਤੇ ਅੰਮ੍ਰਿਤਸਰ ਪੁਲਿਸ ਸੀਸੀਟੀਵੀ ਫੁਟੇਜ ਦੇ ਆਧਾਰ ਉੱਤੇ ਅਗਵਾ ਕਰਨ ਵਾਲੀ ਮਹਿਲਾ ਦੀ ਤਾਲਾਸ਼ ਕਰ ਰਹੀ ਹੈ।
ਇਹ ਵੀ ਪੜ੍ਹੋ:ਦੀਨਾਨਗਰ: ਸ਼ਿਵਰਾਤਰੀ ਨੂੰ ਲੈ ਕੇ ਸੂਬੇ ਭਰ ਵਿੱਚ ਥਾਂ-ਥਾਂ ‘ਤੇ ਬਹੁਤ ਰੌਣਕ ਦੇਖਣ ਨੂੰ ਮਿਲ ਰਹੀ ਹੈ। ਅਜਿਹਾ ਹੀ ਇੱਕ ਮਾਮਲਾ ਦੀਨਾਨਗਰ ਵਿੱਚ ਵੀ ਦੇਖਣ ਨੂੰ ਮਿਲਿਆ ਹੈ, ਜਿੱਥੇ ਸ਼ਿਵਰਾਤਰੀ ਦੇ ਸ਼ੁਭ ਮੌਕੇ ‘ਤੇ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਪੰਜਾਬ ਦੀ ਟਰਾਂਸਪੋਰਟ ਮੰਤਰੀ ਅਰੁਨਾ ਚੌਧਰੀ ਵੀ ਇਸ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਏ। ਇਹ ਸ਼ੋਭਾ ਯਾਤਰਾ ਭੂਤਨਾਥ ਮੰਦਿਰ ਤੋਂ ਸ਼ੁਰੂ ਹੋ ਕੇ ਸਾਰੇ ਸ਼ਹਿਰ ਵਿਚੋਂ ਹੁੰਦੀ ਹੋਈ ਫਿਰ ਦੁਬਾਰਾ ਭੂਤਨਾਥ ਮੰਦਿਰ ਵਿੱਚ ਸੰਪੰਨ ਹੋਈ। ਇਸ ਸੋਭਾ ਯਾਤਰਾ ਵਿੱਚ ਹਾਥੀ,ਘੋੜੇ, ਊਠ ਤੋਂ ਇਲਾਵਾ ਵੱਖ-ਵੱਖ ਤਰ੍ਹਾਂ ਦੀਆਂ ਝਾਕੀਆਂ ਸ਼ਾਮਲ ਸਨ। ਇਸ ਮੌਕੇ ‘ਤੇ ਸੰਗਤਾਂ ਲਈ ਸ਼ਰਧਾਲੂਆਂ ਵਲੋ ਥਾਂ-ਥਾਂ ‘ਤੇ ਲੰਗਰ ਵੀ ਲਗਾਏ ਗਏ ਸਨ।
ਤਾਜਾ ਜਾਣਕਾਰੀ