ਆਈ ਤਾਜ਼ਾ ਵੱਡੀ ਖਬਰ

ਅੱਜ ਦੇ ਦੌਰ ਵਿੱਚ ਜਿੱਥੇ ਪਤੀ ਪਤਨੀ ਦਾ ਵਿਵਾਦ ਇਸ ਕਦਰ ਵਧ ਜਾਂਦਾ ਹੈ ਕਿ ਜਿੱਥੇ ਦੋ ਪਰਿਵਾਰਾਂ ਦੀ ਦਖਲ-ਅੰਦਾਜ਼ੀ ਦੇ ਚਲਦਿਆਂ ਹੋਇਆਂ ਅਜਿਹੇ ਮਾਮਲੇ ਹੋਰ ਵੀ ਗੰਭੀਰ ਹੋ ਜਾਂਦੇ ਹਨ। ਜਿੱਥੇ ਕੁਝ ਪਰਿਵਾਰਿਕ ਮੈਂਬਰਾਂ ਦੀ ਦਖਲ-ਅੰਦਾਜ਼ੀ ਦੇ ਨਾਲ ਵਧ ਰਹੇ ਇਨ੍ਹਾਂ ਝਗੜਿਆਂ ਨੂੰ ਰੋਕ ਲਿਆ ਜਾਂਦਾ ਹੈ ਅਤੇ ਕੁਝ ਦਖਲ ਅੰਦਾਜ਼ੀ ਦੇ ਨਾਲ ਇਨ੍ਹਾਂ ਝਗੜਿਆਂ ਦਾ ਗੰਭੀਰ ਰੂਪ ਅਖਤਿਆਰ ਹੋ ਜਾਂਦਾ ਹੈ ਜਿਸ ਨਾਲ ਕਈ ਗੰਭੀਰ ਸਿੱਟੇ ਵੀ ਨਿਕਲੇ ਹਨ ਅਤੇ ਕਈ ਨਮੋਸ਼ੀ ਦੇ ਕਾਰਨ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਂਦੇ ਹਨ। ਹੁਣ ਸਾਰਿਆਂ ਵੱਲੋਂ ਕੀਤੀ ਗਈ ਕੁੱਟਮਾਰ ਤੇ ਸ਼ਰਮਿੰਦਗੀ ਨਾ ਸਹਾਰਦੇ ਹੋਏ ਨੌਜਵਾਨ ਵੱਲੋਂ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕੀਤੀ ਗਈ ਹੈ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਅਧੀਨ ਥਾਣਾ ਹਰਿਆਣਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਸਹੁਰਾ ਪਰਿਵਾਰ ਵੱਲੋਂ ਆਪਣੇ ਜਵਾਈ ਦੀ ਕੀਤੀ ਗਈ ਕੁੱਟਮਾਰ ਦੇ ਚਲਦਿਆਂ ਹੋਇਆਂ ਜਵਾਈ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦਵਿੰਦਰ ਸਿੰਘ ਪੁੱਤਰ ਜੀਤ ਰਾਮ ਵਾਸੀ ਕਬੀਰਪੁਰ ਸ਼ੇਖਾਂ ਦੇ ਭਰਾ ਸਤਿੰਦਰ ਪਾਲ ਸਿੰਘ ਨੇ ਦੱਸਿਆ ਹੈ ਕਿ ਉਸ ਦੇ ਭਰਾ ਅਤੇ ਭਰਜਾਈ ਦੀ 29 ਜੂਨ ਦੀ ਰਾਤ ਨੂੰ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਗਈ ਸੀ ਅਤੇ ਭਰਾ ਵੱਲੋਂ ਆਪਣੀ ਪਤਨੀ ਦੀ ਕੁੱਟਮਾਰ ਕੀਤੀ ਗਈ ਜਿਸ ਦੇ ਚਲਦਿਆਂ ਉਸ ਦੇ ਪੇਕੇ ਪਰਿਵਾਰ ਵੱਲੋਂ ਆ ਕੇ ਉਸਦੇ ਭਰਾ ਦੀ ਜੁੱਤੀਆਂ ਅਤੇ ਡੰਡਿਆਂ ਨਾਲ ਕੁੱਟਮਾਰ ਕੀਤੀ ਗਈ।

ਜਿਸ ਦੀ ਜਾਣਕਾਰੀ ਮਿਲਣ ਤੇ ਉਸਦੀ ਮਾਤਾ ਅਤੇ ਉਸ ਵੱਲੋਂ ਆਪਣੇ ਭਰਾ ਨੂੰ ਛੁਡਾਇਆ ਗਿਆ। ਜਿੱਥੇ ਮਿੰਨਤ ਤਰਲਾ ਕਰਕੇ ਭਰਾ ਅਤੇ ਸੱਸ ਤੇ ਕੁਝ ਅਣਪਛਾਤੇ ਵਿਅਕਤੀਆਂ ਤੋਂ ਆਪਣੇ ਭਰਾ ਦੀ ਜਾਨ ਨੂੰ ਸੁਰੱਖਿਅਤ ਕੀਤਾ ਗਿਆ। ਜਿੱਥੇ ਸਾਰੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।

ਉੱਥੇ ਹੀ ਭਰਾ ਵੱਲੋ ਇਸ ਨਮੋਸ਼ੀ ਦੇ ਚਲਦਿਆਂ ਹੋਇਆਂ ਆਖਿਆ ਜਾ ਰਿਹਾ ਸੀ ਕਿ ਉਹ ਇਹ ਨਹੀਂ ਸਹਿਣ ਨਹੀਂ ਕਰ ਸਕਦਾ ਕਿ ਪਿੰਡ ਵਿਚ ਆ ਕੇ ਉਸਦੀ ਇਸ ਤਰਾਂ ਕੁੱਟਮਾਰ ਕੀਤੀ ਗਈ ਹੈ। ਇਸ ਦੇ ਚੱਲਦੇ ਹੋਏ ਹੀ ਦਵਿੰਦਰ ਸਿੰਘ ਵੱਲੋਂ ਜ਼ਹਿਰੀਲੀ ਚੀਜ਼ ਖਾ ਕੇ ਆਤਮ ਹੱਤਿਆ ਕਰ ਲਈ ਗਈ। ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ।

Home ਤਾਜਾ ਜਾਣਕਾਰੀ ਸੋਹਰਿਆਂ ਵਲੋਂ ਕੀਤੀ ਕੁੱਟਮਾਰ ਦੀ ਸ਼ਰਮਿੰਦਗੀ ਨਾ ਸਹਾਰਦੇ ਨੌਜਵਾਨ ਨੇ ਜਹਿਰੀਲੀ ਚੀਜ ਖਾ ਕੀਤੀ ਖ਼ੁਦਕੁਸ਼ੀ- ਪੁਲਿਸ ਨੇ ਕੀਤੀ ਕਾਰਵਾਈ

ਤਾਜਾ ਜਾਣਕਾਰੀ
ਸੋਹਰਿਆਂ ਵਲੋਂ ਕੀਤੀ ਕੁੱਟਮਾਰ ਦੀ ਸ਼ਰਮਿੰਦਗੀ ਨਾ ਸਹਾਰਦੇ ਨੌਜਵਾਨ ਨੇ ਜਹਿਰੀਲੀ ਚੀਜ ਖਾ ਕੀਤੀ ਖ਼ੁਦਕੁਸ਼ੀ- ਪੁਲਿਸ ਨੇ ਕੀਤੀ ਕਾਰਵਾਈ
ByadminJuly 3, 2022Comments Off on ਸੋਹਰਿਆਂ ਵਲੋਂ ਕੀਤੀ ਕੁੱਟਮਾਰ ਦੀ ਸ਼ਰਮਿੰਦਗੀ ਨਾ ਸਹਾਰਦੇ ਨੌਜਵਾਨ ਨੇ ਜਹਿਰੀਲੀ ਚੀਜ ਖਾ ਕੀਤੀ ਖ਼ੁਦਕੁਸ਼ੀ- ਪੁਲਿਸ ਨੇ ਕੀਤੀ ਕਾਰਵਾਈ
Previous Postਮੂਸੇਵਾਲਾ ਕਤਲ ਚ ਸਾਬਕਾ ਅਕਾਲੀ ਮੰਤਰੀ ਦੇ ਭਤੀਜੇ ਦਾ ਨਾਮ ਆਇਆ ਸਾਹਮਣੇ, ਹੋਇਆ ਵੱਡਾ ਖੁਲਾਸਾ
Next Postਸਿਰਸਾ ਡੇਰੇ ਸਮਰਥਕਾਂ ਨੇ ਲਗਾਏ ਗੰਭੀਰ ਇਲਜਾਮ, ਜੇਲ ਚ ਬੰਦ ਰਾਮ ਰਹੀਮ ਹੈ ਨਕਲੀ- ਅਸਲੀ ਹੋ ਚੁੱਕਾ ਕਿਡਨੇਪ