ਆਈ ਤਾਜ਼ਾ ਵੱਡੀ ਖਬਰ
ਬੇਸ਼ੱਕ ਅਜੋਕੇ ਸਮੇਂ ਵਿੱਚ ਸਾਡੇ ਸਮਾਜ ਨੇ ਤਰੱਕੀ ਦੀ ਰਾਹ ਤੇ ਚੱਲ ਰਿਹਾ ਹੈ , ਹਰ ਪੱਖੋਂ ਲੋਕ ਤਰੱਕੀ ਵੱਲ ਵਧਦੇ ਹੋਏ ਨਜ਼ਰ ਆ ਰਹੇ ਹਨ । ਪਰ ਜੇਕਰ ਗੱਲ ਕੀਤੀ ਜਾਵੇ ਲੋਕਾਂ ਦੇ ਸੋਚ ਦੀ ਤਾਂ ਸਮਾਜ ਵਿੱਚ ਅੱਜ ਵੀ ਅਜਿਹੇ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਦੀ ਸੋਚ ਅੱਜ ਵੀ ਪਛੜੀ ਹੋਈ ਹੈ । ਤਰੱਕੀ ਦੀ ਰਾਹ ਤੇ ਚਲਦੇ ਸਮਾਜ ਵਿੱਚ ਲੋਕ ਅੱਜ ਵੀ ਧੀਆਂ ਜੰਮਣ ਤੋਂ ਡਰਦੇ ਹਨ , ਜੇਕਰ ਧੀ ਕਿਸੇ ਘਰ ਪੈਦਾ ਹੋ ਹੀ ਜਾਂਦੀ ਹੈ ਤਾਂ ਮਾਪੇ ਉਸ ਨੂੰ ਪੜ੍ਹਾਉਂਦੇ ਲਿਖਾਉਂਦੇ ਹਨ । ਪਰ ਜਦੋਂ ਵਿਆਹ ਹੋ ਜਾਂਦਾ ਹੈ ਤਾਂ ਕਈ ਵਾਰ ਸਹੁਰਿਆਂ ਦੇ ਵੱਲੋਂ ਇਸ ਕਦਰ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ, ਜਿਸ ਦੇ ਚੱਲਦੇ ਕਈ ਵਾਰ ਲੜਕੀਆਂ ਮੌਤ ਨੂੰ ਅਪਣਾ ਲੈਂਦੀਆਂ ਹਨ ।
ਅਜਿਹਾ ਹੀ ਮਾਮਲਾ ਪੰਜਾਬ ਤੋਂ ਸਾਹਮਣੇ ਆਇਆ ਜਿੱਥੇ ਸਹੁਰਿਆਂ ਦੇ ਵੱਲੋਂ ਇੱਕ ਕੁੜੀ ਨੂੰ ਦਾਜ ਲਈ ਇੰਨਾ ਜ਼ਿਆਦਾ ਤੰਗ ਪ੍ਰੇਸ਼ਾਨ ਕੀਤਾ ਗਿਆ , ਇਸ ਲੜਕੀ ਵੱਲੋਂ ਖੁਦਕੁਸ਼ੀ ਕਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ । ਸਭ ਤੋਂ ਦਰਦਨਾਕ ਗੱਲ ਇਹ ਸੀ ਕਿ ਇਸ ਧੀ ਦਾ ਇਕ ਦੱਸ ਮਹੀਨੇ ਦਾ ਮਾਸੂਮ ਬੱਚਾ ਵੀ ਹੈ । ਇਹ ਦਰਦਨਾਕ ਘਟਨਾ ਪੰਜਾਬ ਦੇ ਜ਼ਿਲਾ ਅੰਮ੍ਰਿਤਸਰ ਦੇ ਹਰੀਪੁਰਾ ਇਲਾਕੇ ਦੀ ਦੱਸੀ ਜਾ ਰਹੀ ਹੈ ।
ਇੱਥੇ ਇਕ ਔਰਤ ਨੇ ਸਹੁਰਿਆਂ ਤੋਂ ਤੰਗ ਪ੍ਰੇਸ਼ਾਨ ਹੋ ਕੇ ਆਪਣੀ ਜ਼ਿੰਦਗੀ ਮੁਕਾ ਲਈ ਉਸ ਦੇ ਸਹੁਰਿਆਂ ਨੇ ਉਸ ਕੋਲ ਕਿੰਨਾ ਜ਼ਿਆਦਾ ਪ੍ਰੇਸ਼ਾਨ ਕੀਤਾ ਜਿਸ ਕਾਰਨ ਉਸ ਨੇ ਆਪਣੇ ਬੱਚੇ ਦੀ ਪਰਵਾਹ ਨਾ ਕਰਦਿਆਂ ਮੌਤ ਨੂੰ ਗਲੇ ਲਗਾ ਲਿਆ । 27 ਸਾਲਾ ਸ਼ੀਤਲ ਨੇ ਆਪਣੇ ਘਰ ਵਿੱਚ ਫਾਹਾ ਲਗਾ ਲਿਆ ।
ਉਸ ਦਾ ਵਿਆਹ ਦੋ ਕੁ ਸਾਲ ਪਹਿਲਾਂ ਹੋਇਆ ਸੀ ਅਤੇ ਉਸ ਦੀ ਦਸ ਮਹੀਨੇ ਦਾ ਬੱਚਾ ਵੀ ਹੈ । ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਉਸ ਦੇ ਸਹੁਰੇ ਪਰਿਵਾਰ ਵਾਲੇ ਸ਼ੀਤਲ ਦੇ ਪੇਕਿਆਂ ਤੋਂ ਦਾਜ ਮੰਗਣ ਲਈ ਕਹਿੰਦੇ ਸੀ । ਇਨ੍ਹਾਂ ਹੀ ਸਗੋਂ ਉਹ ਲਗਾਤਾਰ ਪ੍ਰੇਸ਼ਾਨ ਕਰਦੇ ਸੀ । ਜਿਸ ਕਾਰਨ ਉਸ ਤੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਗਈ । ਪੁਲੀਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ।
ਤਾਜਾ ਜਾਣਕਾਰੀ