BREAKING NEWS
Search

ਸੂਰਜ ਲੱਗਣ ਬਾਰੇ ਪੰਜਾਬ ਲਈ ਆਈ ਇਹ ਖਾਸ ਖਬਰ

ਸੂਰਜ ਗ੍ਰਹਿਣ

21 ਜੂਨ, 2020 ਸਵੇਰੇ 10:20 ਤੋਂ ਲੈਕੇ ਦੁਪਹਿਰ 1:45 ਤੱਕ ਪੰਜਾਬ ਚ ਸੂਰਜ ਗ੍ਰਹਿਣ ਦਾ ਸਮਾਂ ਰਹੇਗਾ। ਮਾਨਸਾ▶ ਦੇ ਸਰਦੂਲਗੜ੍ਹ, ਅਹਲੂਪੁਰ, ਝੰਡਾ ਖੁਰਦ, ਝੰਡਾ ਕਲਾਂ, ਖੈਰਾ ਖੁਰਦ, ਮੀਰਪੁਰ ਕਲਾਂ ਤੇ ਸੰਗਰੂਰ▶ ਦੇ ਲਹਿਰਾ, ਮੂਣਕ, ਪਟਿਆਲਾ▶ ਦੇ ਪਾਤੜਾਂ, ਹਰਿਆਣਾ▶ ਦੇ ਸਿਰਸਾ, ਕੈਥਲ, ਕੁਰੂਕਸ਼ੇਤਰ, ਯਮੁਨਾਨਗਰ ਚ ਸਵੇਰੇ 11:56 ਤੋਂ ਲੈਕੇ 11:57 ਦੌਰਾਨ ਲਗਭਗ 95% ਸੂਰਜ ਚੰਦਰਮਾ ਦੇ ਹੇਠਾਂ ਲੁਕਿਆ ਰਹੇਗਾ ਤੇ ਤਸਵੀਰ ਚ ਦਿਖਾਏ ਅਨੁਸਾਰ ਛੱਲੇ ਦੀ ਤਰ੍ਹਾਂ ਨਜ਼ਰ ਆਵੇਗਾ।

ਪੰਜਾਬ ਦੇ ਬਾਕੀ ਹਿੱਸਿਆਂ ਚ ਇਹ ਸੂਰਜ ਗ੍ਰਹਿਣ ਇੱਕ ਸਮਾਨ ਦੇਖਿਆ ਜਾਵੇਗਾ। 3 ਘੰਟੇ, 25 ਮਿੰਟ ਤੱਕ ਚੱਲਣ ਵਾਲ਼ਾ ਇਹ ਉਤਸ਼ਾਹਜਨਕ ਕੁਦਰਤੀ ਵਰਤਾਰਾ 11:56 ਤੋਂ 11:57 ਤੱਕ ਸ਼ਬਾਬ ‘ਤੇ ਹੋਵੇਗਾ।ਇਹ ਸੂਰਜ ਗ੍ਰਹਿਣ ਪੂਰਨ ਨਹੀਂ ਬਲਕਿ “ਚੱਕਰਾਕਾਰ”(Annular) ਕਿਸਮ ਦਾ ਹੋਵੇਗਾ। ਜਿਸ ਚ ਚੰਦਰਮਾ ਸੂਰਜ ਤੋਂ ਛੋਟਾ ਹੋਵੇਗਾ ਤੇ ਸੂਰਜ ਦੀ ਟਿੱਕੀ ਨੂੰ ਪੂਰਾ ਢਕ ਕੇ ਵੀ ਸੂਰਜ ਕਿਨਾਰਿਆਂ ਤੋਂ ਇੱਕ ਛੱਲੇ ਦੀ ਤਰ੍ਹਾਂ ਦਿਸਦਾ ਰਹੇਗਾ। “ਪੂਰਨ ਸੂਰਜ ਗ੍ਰਹਿਣ” ਦੌਰਾਨ ਚੰਦਰਮਾ ਸੂਰਜ ਤੋਂ ਵੱਡਾ ਦਿਸਦਾ ਹੈ।


ਇਸ ਦੌਰਾਨ ਸੂਰਜ ਦੇ ਚੰਦਰਮਾ ਓਹਲੇ ਹੋਣ ਕਾਰਨ ਤਾਪਮਾਨ ਚ ਮਾਮੂਲੀ ਗਿਰਾਵਟ ਤੇ ਹਵਾ ਦਾ ਮੱਧਮ ਪੈ ਜਾਣਾ ਜਾਂ ਰੁਕ ਜਾਣਾ ਸੰਭਵ ਹੈ। ਮੌਸਮ ਦੀ ਗੱਲ ਕਰੀਏ ਤਾਂ ਸੂਬੇ ਚ 19-20 ਜੂਨ ਤੋਂ ਧੂੜ-ਹਨੇਰੀ ਨਾਲ਼ ਪੀ੍-ਮਾਨਸੂਨੀ ਕਾਰਵਾਈ ਸੰਭਵ ਹੈ। ਜਿਸ ਚ ਉੱਤਰੀ ਪੰਜਾਬ ਤੇ ਹਿਮਾਚਲ ਹੱਦ ਨਾਲ ਲਗਦੇ ਹਿੱਸੇ ਮੁੱਖ ਰਹਿਣਗੇ। 21 ਜੂਨ ਗ੍ਰਹਿਣ ਵਾਲੇ ਦਿਨ ਵੀ ਮੌਸਮੀ ਹਲਚਲ ਹੋਵੇਗੀ।
ਗ੍ਰਹਿਣ ਨੂੰ ਨੰਗੀ ਅੱਖ ਨਾਲ਼ ਦੇਖਣਾ ਖ਼ਤਰਨਾਕ ਹੈ, ਇਸ ਦੌਰਾਨ ਸੂਰਜ ਦੀਆਂ ਕਿਰਨਾਂ ਕੁਝ ਸਕਿੰਟਾਂ ਚ ਹੀ ਅੱਖ ਦੇ ਰੈਟਿਨਾ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ।



error: Content is protected !!