55 ਲੱਖ ਦੀ ਦੂਰਬੀਨ ਅਤੇ ਚੰਦ ਤੇ ਲਏ ਪਲਾਟ
ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਕੇ ਕੇ ਸਿੰਘ ਨੇ ਆਪਣੇ ਪੁੱਤਰ ਦੇ ਵਿਆਹ ਦੀਆਂ ਯੋਜਨਾਵਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਉਸਦਾ ਇਰਾਦਾ ਅਗਲੇ ਸਾਲ ਫਰਵਰੀ ਜਾਂ ਮਾਰਚ ਦੇ ਆਸ ਪਾਸ ਵਿਆਹ ਕਰਵਾਉਣਾ ਸੀ। ਕੇ ਕੇ ਸਿੰਘ ਨੇ ਦੱਸਿਆ, “ਇਸ ਬਾਰੇ ਵਿਚਾਰ ਹੋਈ ਸੀ। ਉਸਨੇ ਕਿਹਾ ਸੀ ਕਿ ਜੇਕਰ ਕੋਰੋਨਾ ਵਿੱਚ ਨਹੀਂ ਤਾਂ ਉਸ ਤੋਂ ਬਾਅਦ ਇੱਕ ਫਿਲਮ ਆ ਰਹੀ ਹੈ, ਉਹ ਕਰਨਗੇ। ਉਸ ਤੋਂ ਬਾਅਦ ਫਰਵਰੀ-ਮਾਰਚ ਵਿੱਚ ਵਿਆਹ ਕਰਵਾ ਲਵਾਂਗਾ । ਇਹ ਆਖਰੀ ਗਲ੍ਹ ਬਾਤ ਹੋਈ ਸੀ ਮੇਰੀ ਸੁਸ਼ਾਂਤ ਦੇ ਨਾਲ।
ਦੁਖੀ ਪਿਤਾ ਨੇ ਆਪਣੇ ਪੁੱਤਰ ਦੇ ਚੰਨ ਪ੍ਰਤੀ ਜਨੂੰਨ ਅਤੇ ਉਸ ਜ਼ਮੀਨ ਲਈ ਜੋ ਉਸ ਨੇ ਉਥੇ ਖਰੀਦੀ ਸੀ ਬਾਰੇ ਵੀ ਗੱਲ ਕੀਤੀ। ਉਸਨੇ ਕਿਹਾ, “ਹਾਂ, ਚੰਦਰਮਾ ‘ਤੇ ਖਰੀਦੇ ਗਏ ਆਪਣੇ ਪਲਾਟ ਨੂੰ ਉਹ 55 ਲੱਖ ਰੁਪਏ ਦੇ ਦੂਰਬੀਨ ਨਾਲ ਦੇਖਦਾ ਸੀ ।” ਸੁਸ਼ਾਂਤ ਦੀ ਪੁਰਾਣੀ ਦੋਸਤ ਅੰਕਿਤਾ ਲੋਖੰਡੇ ਮੁੰਬਈ ਅਤੇ ਪਟਨਾ ਵਿਖੇ ਓਹਨਾ ਦੇ ਘਰ ਆਪਣੇ ਪਰਿਵਾਰ ਸਮੇਤ ਮਿਲਣ ਆਈ ਸੀ, ਕੇ ਕੇ ਸਿੰਘ ਨੇ ਇਹ ਵੀ ਦੱਸਿਆ।
ਅਭਿਨੇਤਾ ਨੇ 14 ਜੂਨ ਨੂੰ ਮੁੰਬਈ ਸਥਿਤ ਆਪਣੇ ਘਰ ਮੌਤ ਨੂੰ ਗਲੇ ਲਗਾ ਲਿਆ ਸੀ । ਅਗਲੇ ਦਿਨ ਉਸ ਦੇ ਪਰਿਵਾਰਕ ਮੈਂਬਰ ਸੰ ਸ ਕਾ ਰ ਲਈ ਮੁੰਬਈ ਪਹੁੰਚੇ। ਕੁਝ ਦਿਨ ਪਹਿਲਾਂ ਉਨ੍ਹਾਂ ਦੇ ਘਰ ਪਟਨਾ ਵਿਖੇ ਪ੍ਰਾਰਥਨਾ ਸਭਾ ਰੱਖੀ ਗਈ ਸੀ।
ਦੱਸ ਦੇਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਟੀ ਵੀ ਸੀਰੀਅਲ ‘ਕਿਸ ਦੇਸ਼ ਮੈਂ ਹੈ ਮੇਰਾ ਦਿਲ’ ਨਾਲ ਕੀਤੀ ਸੀ। ਇਸ ਤੋਂ ਬਾਅਦ ਸੁਸ਼ਾਂਤ ਸਿੰਘ ਰਾਜਪੂਤ ਨੇ ਸੀਰੀਅਲ ‘ਪਾਵਿਤ੍ਰ ਰਿਸ਼ਤਾ’ ‘ਚ ਮੁੱਖ ਭੂਮਿਕਾ ਨਿਭਾਈ ਸੀ, ਜਿਸ ਲਈ ਉਨ੍ਹਾਂ ਨੂੰ ਕਾਫੀ ਪਸੰਦ ਵੀ ਕੀਤਾ ਗਿਆ ਸੀ।
ਇਸ ਤੋਂ ਬਾਅਦ, ਅਭਿਨੇਤਾ ਨੂੰ ਰਿਐਲਿਟੀ ਸ਼ੋਅ ਵਿੱਚ ਬਹੁਤ ਤਾੜੀਆਂ ਮਿਲੀਆਂ. ਸੁਸ਼ਾਂਤ ਸਿੰਘ ਰਾਜਪੂਤ ਨੇ ਫਿਲਮ ‘ਕੇ ਪੋ ਚੇ’ ਨਾਲ ਫਿਲਮ ਜਗਤ ਵਿਚ ਕਦਮ ਰੱਖਿਆ। ਇਸ ਤੋਂ ਬਾਅਦ, ਉਹ ਸ਼ੁੱਧ ਦੇਸੀ ਰੋਮਾਂਸ, ਐਮਐਸ ਧੋਨੀ ਅਤੇ chichore ਵਰਗੀਆਂ ਕਈ ਫਿਲਮਾਂ ਵਿੱਚ ਨਜ਼ਰ ਆਇਆ ਸੀ।

ਤਾਜਾ ਜਾਣਕਾਰੀ