ਕਪਿਲ ਸ਼ਰਮਾ ਨੇ ਦੇਖੋ ਕੀ ਕੀ ਕਿਹਾ
ਜਲੰਧਰ — ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਦੀਆਂ ਰੌਣਕਾਂ ਪੂਰੇ ਦੇਸ਼ ਭਰ ‘ਚ ਦੇਖਣ ਨੂੰ ਮਿਲ ਰਹੀਆਂ ਹਨ। ਇਸ ਖਾਸ ਮੌਕੇ ‘ਤੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਗੁਰਦੁਆਰਾ ਬੇਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਨੇ ਗੁਰੂ ਘਰ ‘ਚ ਮੱਥਾ ਟੇਕਿਆ ਤੇ ਕੀਰਤਨ ਦਰਬਾਰ ਦਾ ਆਨੰਦ ਲਿਆ। ਇਸ ਤੋਂ ਇਲਾਵਾ ਕਪਿਲ ਸ਼ਰਮਾ ਨੇ ਅੱਜ ਸਵੇਰੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ‘ਤੇ ਫੈਨਜ਼ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਦੌਰਾਨ ਕਪਿਲ ਸ਼ਰਮਾ ਨੇ ਚਿੱਟੇ ਰੰਗ ਦਾ ਕੁੜਤਾ ਪਜਾਮਾ ਪਾਇਆ ਸੀ।
ਦੱਸਣਯੋਗ ਹੈ ਕਿ ਕਪਿਲ ਸ਼ਰਮਾ ਜਲਦ ਹੀ ਪਿਤਾ ਬਣਨ ਜਾ ਰਹੇ ਹਨ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੀ ਪਤਨੀ ਗਿੰਨੀ ਚਤਰਥ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਸਨ, ਜੋ ਇੰਟਰਨੈੱਟ ‘ਤੇ ਖੂਬ ਵਾਇਰਲ ਹੋਈਆਂ ਸਨ। ਇੰਨ੍ਹੀਂ ਦਿਨੀਂ ਕਪਿਲ ਸ਼ਰਮਾ ਆਪਣੀ ਪਤਨੀ ਗਿੰਨੀ ਦਾ ਪੂਰਾ ਖਿਆਲ ਰੱਖ ਰਹੇ ਹਨ।
ਖਬਰਾਂ ਇਹ ਵੀ ਆ ਰਹੀਆਂ ਹਨ ਕਿ ਉਹ ਦਸੰਬਰ ਤੋਂ ਆਪਣੇ ਸ਼ੋਅ ਤੋਂ ਛੁੱਟੀ ਲੈਣ ਜਾ ਰਹੇ ਹਨ ਅਤੇ ਉਨ੍ਹਾਂ ਨੇ 11 ਦਸੰਬਰ ਤੋਂ ਚੈਨਲ ਤੋਂ ਛੁੱਟੀ ਮੰਗੀ ਹੈ। ਇਸ ਦੌਰਾਨ ਉਹ ਨਵੇਂ ਸਾਲ ਦੀ ਆਮਦ ‘ਤੇ ਵੀ ਕਿਸੇ ਨਾਲ ਕੋਈ ਪ੍ਰੋਫੈਸ਼ਨਲੀ ਕਮਿਟਮੈਂਟ ਨਹੀਂ ਕਰ ਰਹੇ ਅਤੇ ਆਪਣਾ ਪੂਰਾ ਸਮਾਂ ਆਪਣੀ ਪਤਨੀ ਅਤੇ ਨਿੱਜੀ ਜ਼ਿੰਦਗੀ ‘ਤੇ ਦੇਣਾ ਚਾਹੁੰਦੇ ਹਨ।
ਤਾਜਾ ਜਾਣਕਾਰੀ