ਸੁਣੋ ਕਥਾ “ਮਰਨ ਤੋਂ ਬਾਅਦ ਔਰਤ ਨਾਲ ਕੀ ਹੋਇਆ” ਸੱਚੀ ਘਟਨਾਂ ” ਮਰਨ ਸਮੇਂ ਕੀ ਸਾਹਮਣੇ ਆਉਂਦਾ ਹੈ ਸਾਡੇ (ਵੀਡੀਓ) ਜੀਵਨ ਭਰ ਅਸੀਂ ਜਿਸ ਦੀ ਯਾਦ ਵਿਚ ਜਿਉਂਦੇ ਹਾਂ, ਮਰਨ ਸਮੇਂ ਉਹ ਸਭ ਕੁਝ ਸਾਡੇ ਸਾਹਮਣੇ ਆ ਜਾਂਦਾ ਹੈ। ਅਸੀਂ ਪ੍ਰਾਣੀ ਦੇ ਮਰਨ ਸਮੇਂ ਕਹਿੰਦੇ ਹਾਂ ਕਿ ਵਾਹਿਗੁਰੂ ਕਹੋ! ਰਾਮ ਕਹੋ ! ਹੁਣ ਕਹਿਣ ਨਾਲ ਕੀ ਹੋਵੇਗਾ। ਹੁਣ ਤਾਂ ਜੀਵਨ ਭਰ ਜੋ ਕੀਤਾ ਹੈ, ਉਸ ਦੇ ਦ੍ਰਿਸ਼ ਸਾਹਮਣੇ ਆਉਣ ਲੱਗਦੇ ਹਨ। ਅਗਲੇ ਜਨਮ ਵਿਚ ਇਹ ਬੰਦਾ ਕਿਸ ਰੂਪ ਵਿਚ ਹੋਵੇਗਾ! ਇਸ ਦੀ ਕੁਝ ਚਰਚਾ ਭਗਤ ਤ੍ਰਿਲੋਚਨ ਜੀ ਨੇ ਆਪਣੇ ਇਕ ਸ਼ਬਦ ਵਿਚ ਕੀਤੀ ਹੈ। ਅੰਤਿ ਕਾਲਿ ਲੜਿਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥ ਸੂਕਰ ਜੋਨਿ ਵਲਿ ਵਲਿ ਅਉਤਰੈ ॥{ਗੂਜਰੀ ਸ੍ਰੀ ਤ੍ਰਿਲੋਚਨ ਜੀ, ਪੰਨਾ ੫੨੬} ਜਨਮ ਮਰਨ ਕਾ ਭਉ ਗਇਆ ਜੀਵਨ ਪਦਵੀ ਪਾਇ ॥ ਨਾਨਕ ਇਹੁ ਮਰਤਬਾ ਤਿਸ ਨੋ ਦੇਇ ਜਿਸ ਨੋ ਕਿਰਪਾ ਕਰੇ ਰਜਾਇ ॥੨॥ ਅਰਥ :- (ਇਸ ਤਰ੍ਹਾਂ ਉਸ ਦਾ) ਜੰਮਣ ਮਰਨ ਦਾ ਡਰ ਮੁੱਕ ਜਾਂਦਾ ਹੈ
ਤੇ ਉਸ ਨੂੰ (ਅਸਲ ਮਨੁੱਖਾ) ਜੀਵਨ ਦਾ ਮਰਤਬਾ ਮਿਲ ਜਾਂਦਾ ਹੈ। ਹੇ ਨਾਨਕ! ਪ੍ਰਭੂ ਇਹ ਦਰਜਾ (ਭਾਵ, ਜੀਵਨ-ਪਦਵੀ) ਉਸ ਮਨੁੱਖ ਨੂੰ ਦੇਂਦਾ ਹੈ ਜਿਸ ਤੇ ਉਹ ਆਪਣੀ ਰਜ਼ਾ ਵਿਚ ਮੇਹਰ ਕਰਦਾ ਹੈ ॥ ਅਨੇਕ ਧਰਮਾਂ ਵਿਚ ਪ੍ਰਚਲਤ ਹੈ ਕਿ ਮਨੁੱਖ ਦੀ ਸਰੀਰਕ ਮੌਤ ਮਗਰੋਂ ਆਤਮਾ ਕਿਸੇ ਹੋਰ ਜੂਨ ’ਚ ਜਾਂ ਮਨੁੱਖਾ ਜਨਮ ’ਚ ਪੈ ਜਾਂਦੀ ਹੈ। ਇਸੇ ਕਿਸਮ ਦੇ ਮੁੜ-ਮੁੜ ਜਨਮ ਮਰਨ ਨੂੰ ‘ਆਵਾਗਵਨ, ਪੁਨਰਜਨਮ’ ਸਮਝਿਆ ਜਾਂਦਾ ਹੈ। ਆਓ ਗੁਰੂ ਗ੍ਰੰਥ ਸਾਹਿਬ ਜੀ ਦੇ ਤੱਤ ਗਿਆਨ ਅਨੁਸਾਰ ਪਹਿਲਾਂ ਆਤਮਕ ਤੌਰ ’ਤੇ ਪਲ-ਪਲ ਨਿਤ ਦਾ ਜੰਮਣ-ਮਰਨ ਜਾਂ ਆਵਾਗਵਨ ਵਿਚਾਰੀਏ :-1. ਓਨਾ ਅੰਤਰਿ ਗਿਆਨੁ ਨ ਧਿਆਨੁ ਹੈ ਹਰਿ ਸਿਉ ਪ੍ਰੀਤਿ ਨ ਪਿਆਰੁ।। ਮਨਮੁਖ ਮੁਏ ਵਿਕਾਰ ਮਹਿ ਮਰਿ ਜੰਮਹਿ ਵਾਰੋ ਵਾਰ।। (ਗੁਰੂ ਗ੍ਰੰਥ ਸਾਹਿਬ, ਪੰਨਾ : 1418) ਭਾਵ, ਇਸੇ ਸਰੀਰਕ ਜੀਵਨ ਵਿਚ ਵਿਕਾਰਾਂ ਵਸ ਜਿਊਣਾ ਹੀ ਮਰ-ਜੰਮਣਾ (ਆਵਾ ਗਵਨ) ਦਾ ਲਖਾਇਕ ਹੈ। 2. ਭਾਗਹੀਨ ਸਤਿਗੁਰੁ ਨਹੀ ਪਾਇਆ ਮਨਮੁਖੁ ਗਰਭ ਜੂਨੀ ਨਿਤਿ ਪਉਦਾ ਜੀਉ।। (ਗੁਰੂ ਗ੍ਰੰਥ ਸਾਹਿਬ, ਪੰਨਾ : 95) ਭਾਵ, ਜੋ ਮਨੁੱਖ ‘ਸਤਿਗੁਰ’, ਸੱਚ ਦੇ ਗਿਆਨ (universal truth) ਅਨੁਸਾਰ ਜੀਵਨ ਨਹੀਂ ਜਿਊਂਦਾ ਉਹ ਮਾਨੋ ਮਨਮੁਖਾਂ ਵਾਲੀ ਜੀਵਨੀ ਕਾਰਨ ਗਰਭ ਜੂਨੀ ’ਚ ਨਿਤ-ਨਿਤ ਪੈ ਰਿਹਾ ਹੈ। 3. ਵਿਸਟਾ ਅੰਦਰ ਵਾਸੁ ਹੈ ਫਿਰਿ ਫਿਰਿ ਜੂਨੀ ਪਾਇ। (ਗੁਰੂ ਗ੍ਰੰਥ ਸਾਹਿਬ, ਪੰਨਾ : 591) ਭਾਵ, ਜੋ ਮਨੁੱਖ ਵਿਕਾਰ ਰੂਪੀ ਵਿਸਟਾ ’ਚ ਜਿਊ ਰਹੇ ਹਨ ਉਹ ਮਾਨੋ ਹੁਣੇ ਹੀ ਜੂਨੀਆਂ ’ਚ ਭਟਕ ਰਹੇ ਹਨ।
4. ਪੰਚ ਦੂਤ ਕਾਇਆ ਸੰਘਾਰਹਿ।। ਮਰਿ ਮਰਿ ਜੰਮਹਿ ਸਬਦੁ ਨ ਵੀਚਾਰਹਿ।। (ਗੁਰੂ ਗ੍ਰੰਥ ਸਾਹਿਬ, ਪੰਨਾ : 1045) ਭਾਵ, ਪੰਜ ਵਿਕਾਰ ਮਨੁੱਖ ਦਾ ਜਮ ਵਾਂਗੂੰ ਸੰਘਾਰ ਕਰਦੇ ਰਹਿੰਦੇ ਹਨ ਜਿਸ ਕਰਕੇ ਮਨੁੱਖ ਜਿਊਂਦਿਆਂ ਹੀ ਆਤਮਕ ਅਤੇ ਮਾਨਸਕ ਤੌਰ ’ਤੇ ਮੁੜ-ਮੁੜ ਜੂਨੀਆਂ ਦੇ ਆਵਾਗਵਨ ਵਿਚ ਪਿਆ ਰਹਿੰਦਾ ਹੈ। 5. ਜਿਸ ਕੈ ਅੰਤਰਿ ਰਾਜ ਅਭਿਮਾਨੁ।। ਸੋ ਨਰਕਪਾਤੀ ਹੋਵਤ ਸੁਆਨੁ।। (ਗੁਰੂ ਗ੍ਰੰਥ ਸਾਹਿਬ, ਪੰਨਾ : 278) ਭਾਵ, ਮਰਨ ਮਗਰੋਂ ਨਰਕ ਜਾਂ ਕੁੱਤੇ ਦੀ ਜੂਨ ’ਚ ਜਾਏਗਾ ਕਿ ਨਹੀਂ ਪਰ ਰਾਜ ਅਭਿਮਾਨ (domination) ਦੀ ਬਿਰਤੀ ਕਾਰਨ ਮਨੁੱਖ ਮਾਨੋ ਅਜ ਹੀ, ਨਰਕ ’ਚ ਕੁੱਤੇ ਦੀ ਜੂਨ ’ਚ ਹੈ। 6. ਬੋਲੈ ਨਾਹੀ ਹੋਇ ਬੈਠਾ ਮੋਨੀ।। ਅੰਤਰਿ ਕਲਪ ਭਵਾਈਐ ਜੋਨੀ।। (ਗੁਰੂ ਗ੍ਰੰਥ ਸਾਹਿਬ, ਪੰਨਾ : 1348) ਭਾਵ, ਜਿਸ ਮਨੁੱਖ ਨੇ ਬਾਹਰੋਂ ਮੌਨ ਧਾਰਿਆ ਹੈ ਪਰ ਅੰਦਰ ਵਿਕਾਰਾਂ ਦਾ ਸ਼ੋਰ ਚਲ ਰਿਹਾ ਹੈ ਤਾਂ ਉਹ ਕਲਪ-ਕਲਪ ਕੇ ਜੂਨੀਆਂ ’ਚ ਭਟਕ ਰਿਹਾ ਹੈ।
Home ਵਾਇਰਲ ਸੁਣੋ ਗੁਰਬਾਣੀ ਅਨੁਸਾਰ “ਮਰਨ ਤੋਂ ਬਾਅਦ ਬੇਬੇ ਨਾਲ ਕੀ ਹੋਇਆ” ਸੱਚੀ ਘਟਨਾਂ “ਮਰਨ ਸਮੇਂ ਕੀ ਸਾਹਮਣੇ ਆਉਂਦਾ ਹੈ ਸਾਡੇ (ਵੀਡੀਓ)
ਵਾਇਰਲ