BREAKING NEWS
Search

ਸਿੱਧੂ ਮੂਸੇ ਵਾਲੇ ਦਾ ਕਤਲ ਕਰਨ ਤੋਂ ਬਾਅਦ ਕਾਤਲਾਂ ਨੇ ਇਥੇ ਮਨਾਇਆ ਜਸ਼ਨ, ਤਸਵੀਰ ਆਈ ਸਾਹਮਣੇ

ਆਈ ਤਾਜ਼ਾ ਵੱਡੀ ਖਬਰ 

ਪੰਜਾਬੀ ਸੰਗੀਤ ਜਗਤ ਨੂੰ ਉਸ ਸਮੇਂ ਭਾਰੀ ਘਾਟਾ ਪਿਆ ਸੀ ਜਦੋਂ 29 ਮਈ ਦੀ ਸ਼ਾਮ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਦਿਨ-ਦਿਹਾੜੇ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਮੂਸੇਵਾਲਾ ਦੀ ਮੌਤ ਨੇ ਜਿਥੇ ਦੇਸ਼ ਵਿਦੇਸ਼ ਵਿਚ ਵਸਦੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ ਅਤੇ ਹਰ ਇੱਕ ਦੇਸ਼ ਦੇ ਲੋਕਾਂ ਵੱਲੋਂ ਸਿੱਧੂ ਮੂਸੇਵਾਲਾ ਦੀ ਮੌਤ ਦੇ ਉੱਪਰ ਦੁੱਖ ਦਾ ਇਜ਼ਹਾਰ ਕੀਤਾ ਗਿਆ ਸੀ। ਉੱਥੇ ਹੀ ਲਗਾਤਾਰ ਲੋਕਾਂ ਵੱਲੋਂ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਸਜ਼ਾ ਦਿੱਤੇ ਜਾਣ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਜਿੱਥੇ ਦੋ ਕਾਤਲਾਂ ਦਾ ਐਨਕਾਊਂਟਰ ਕਰ ਕੇ ਉਨ੍ਹਾਂ ਨੂੰ ਮਾਰ ਦਿੱਤਾ ਗਿਆ ਹੈ।

ਸਿਧੂ ਮੁਸੇ ਵਾਲਾ ਕਤਲ ਕਾਂਡ ਦੇ ਨਾਲ ਆਏ ਦਿਨ ਕੋਈ ਨਾ ਕੋਈ ਜੁੜੀ ਹੋਈ ਖਬਰ ਸਾਹਮਣੇ ਆ ਰਹੀ ਹੈ। ਹੁਣ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਤੋਂ ਬਾਅਦ ਕਾਤਲਾਂ ਵੱਲੋਂ ਇਥੇ ਜਸ਼ਨ ਮਨਾਇਆ ਗਿਆ ਹੈ ਜਿਸਦੀ ਤਸਵੀਰ ਸਾਹਮਣੇ ਆਈ ਹੈ। ਜਿੱਥੇ ਪਹਿਲਾਂ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਤੋਂ ਬਾਅਦ ਦੋਸ਼ੀਆਂ ਵੱਲੋਂ ਕਾਰ ਵਿੱਚ ਜਸ਼ਨ ਮਨਾਏ ਜਾਣ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਸਾਹਮਣੇ ਆਈ ਸੀ

ਜਿਸ ਵਿਚ ਦੋਸ਼ੀ ਕਾਰ ਵਿਚ ਵੀ ਖੁਸ਼ੀ ਮਨਾਉਂਦੇ ਹੋਏ ਦਿਖਾਈ ਦੇ ਰਹੇ ਸਨ। ਵੀਡੀਓ ਅੰਕਿਤ ਸਿਰਸਾ ਦੇ ਮੋਬਾਇਲ ਤੋਂ ਮਿਲੀ ਸੀ ਜਿਥੇ ਉਨ੍ਹਾਂ ਵੱਲੋਂ ਪੰਜਾਬੀ ਗੀਤ ਤੇ ਜਸ਼ਨ ਮਨਾਇਆ ਗਿਆ ਸੀ ਉਥੇ ਹੀ ਹੁਣ ਸਾਹਮਣੇ ਆਈ ਜਾਣਕਾਰੀ ਦੇ ਅਨੁਸਾਰ ਕਾਤਲਾਂ ਵੱਲੋਂ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਤੋਂ ਬਾਅਦ ਗੁਜਰਾਤ ਦੇ ਮੁੰਦਰਾ ਪੋਰਟ ਤੇ ਪਹੁੰਚ ਕੇ ਬੇਖੌਫ ਹੋ ਕੇ ਬਿਨਾਂ ਪੁਲਿਸ ਦੇ ਕਿਸੇ ਡਰ ਤੋਂ ਉਨ੍ਹਾਂ ਵੱਲੋਂ ਜਸ਼ਨ ਮਨਾਏ ਗਏ ਸਨ। ਜਿਸ ਬਾਬਤ ਹੁਣ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ਜਿਥੇ ਉਨ੍ਹਾਂ ਵੱਲੋਂ ਜਸ਼ਨ ਮਨਾਉਦੇ ਹੋਏ ਕੁਝ ਫੋਟੋ ਸ਼ੂਟ ਵੀ ਕਰਵਾਈਆਂ ਗਈਆਂ ਸਨ।

ਇਨ੍ਹਾਂ ਦੋਸ਼ੀਆਂ ਦੇ ਵਿੱਚ ਜਿੱਥੇ ਪ੍ਰਿਅਵਰਤ ਫੌਜੀ , ਸਚਿਨ ਭਵਾਨੀ , ਕਸ਼ਿਸ਼ ਉਰਫ ਕੁਲਦੀਪ ਅਤੇ ਅੰਕਿਤ , ਕਪਿਲ ਪੰਡਿਤ , ਦੀਪਕ ਮੁੰਡੀ ਦਿਖਾਈ ਦੇ ਰਹੇ ਹਨ। ਇਨ੍ਹਾਂ ਸਭ ਦੋਸ਼ੀਆਂ ਨੂੰ ਫੜਨ ਵਾਸਤੇ ਜਿਥੇ ਪੰਜ ਰਾਜਾਂ ਦੀ ਪੁਲਿਸ ਇਨ੍ਹਾਂ ਦੇ ਪਿੱਛੇ ਲੱਗੀ ਸੀ ਜਿਨ੍ਹਾਂ ਵਿੱਚ ਮਹਾਰਾਸ਼ਟਰ, ਪੰਜਾਬ ਅਤੇ ਹਰਿਆਣਾ, ਦਿੱਲੀ ,ਰਾਜਸਥਾਨ ਦੀ ਪੁਲਸ ਸ਼ਾਮਲ ਸੀ।



error: Content is protected !!