BREAKING NEWS
Search

ਸਿੱਧੂ ਮੂਸੇਵਾਲਾ ਦੇ ਦੋਸਤ ਦੀ ਸਿੱਧੂ ਦੇ ਗਮ ਚ ਹੋਈ ਮੌਤ – ਇਕੱਠੇ ਪੜਦੇ ਰਹੇ ਸੀ ਬਚਪਨ ਤੋਂ

ਆਈ ਤਾਜ਼ਾ ਵੱਡੀ ਖਬਰ 

ਦੁਨੀਆਂ ਵਿਚ ਜਿੱਥੇ ਬਹੁਤ ਸਾਰੀਆਂ ਅਜਿਹੀਆਂ ਸ਼ਖ਼ਸੀਅਤਾਂ ਹਨ ਜਿਨ੍ਹਾਂ ਨੇ ਪੂਰੀ ਦੁਨੀਆਂ ਦੇ ਵਿਚ ਆਪਣਾ ਇਕ ਵੱਖਰਾ ਮੁਕਾਮ ਹਾਸਲ ਕੀਤਾ, ਜਿੱਥੇ ਅਜਿਹੀਆਂ ਸਖਸੀਅਤਾਂ ਵੱਲੋਂ ਆਪਣੀ ਹਿੰਮਤ ਅਤੇ ਦਲੇਰੀ ਸਦਕਾ ਉਹ ਰੁਤਬਾ ਹਾਸਲ ਕੀਤਾ ਗਿਆ ਹੈ ਜਿਥੇ ਉਨ੍ਹਾਂ ਨੂੰ ਅੱਜ ਪੂਰੀ ਦੁਨੀਆ ਚ ਕੀਤੇ ਜਾਣ ਪਹਿਚਾਣ ਦੀ ਜ਼ਰੂਰਤ ਨਹੀਂ ਹੈ। ਉੱਥੇ ਹੀ ਸੰਗੀਤ ਜਗਤ ਨਾਲ ਜੁੜੇ ਹੋਏ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਕਮੀ ਸੰਗੀਤ ਜਗਤ ਵਿਚ ਕਦੇ ਵੀ ਪੂਰੀ ਨਹੀਂ ਹੋ ਸਕਦੀ। ਜਿਸ ਦੀ ਮੌਤ ਦੀ ਖਬਰ ਸੁਣ ਕੇ ਪੂਰੀ ਦੁਨੀਆ ਵਿਚ ਤਹਿਲਕਾ ਮਚ ਗਿਆ ਸੀ ਅਤੇ ਹਰ ਇੱਕ ਇਨਸਾਨ ਵੱਲੋਂ ਇਸ ਨੌਜਵਾਨ ਦੀ ਮੌਤ ਉਪਰ ਅਜਿਹਾ ਦੁੱਖ ਜ਼ਾਹਿਰ ਕੀਤਾ ਗਿਆ ਹੈ

ਜਿਸ ਨੇ ਪੂਰੀ ਦੁਨੀਆ ਵਿੱਚ ਇੱਕ ਵਿਸ਼ਵ ਰਿਕਾਰਡ ਪੈਦਾ ਕਰ ਦਿੱਤਾ ਹੈ। ਬਹੁਤ ਸਾਰੀਆਂ ਹਸਤੀਆਂ ਆਈਆਂ ਅਤੇ ਗਈਆਂ, ਪਰ ਸਿੱਧੂ ਦੇ ਪ੍ਰਸ਼ੰਸਕਾਂ ਦੀਆਂ ਅੱਖਾਂ ਦੇ ਹੰਝੂ ਸਿੱਧੂ ਪ੍ਰਤੀ ਆਪਣੇ ਪਿਆਰ ਦੀ ਗਵਾਹੀ ਭਰ ਰਹੇ ਹਨ। ਸਿੱਧੂ ਦੇ ਕੰਮ ਵਿੱਚ ਕਈ ਪ੍ਰਸੰਸਕਾਂ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ। ਹੁਣ ਸਿੱਧੂ ਮੂਸੇਵਾਲਾ ਦੇ ਦੋਸਤ ਦੀ ਸਿੱਧੂ ਦੇ ਗਮ ਵਿਚ ਮੌਤ ਹੋ ਗਈ ਹੈ ਜੋ ਬਚਪਨ ਤੋਂ ਇਕੱਠੇ ਪੜ੍ਹਦੇ ਆਏ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦੁਖਦਾਈ ਘਟਨਾ ਕੈਨੇਡਾ ਤੋਂ ਸਾਹਮਣੇ ਆਈ ਹੈ। ਇੱਥੇ ਜ਼ਿਲ੍ਹਾ ਮਾਨਸਾ ਅਧੀਨ ਆਉਂਦੇ ਪਿੰਡ ਰੱਲਾ ਦਾ ਨੌਜਵਾਨ ਸੁੱਖਮਨਦੀਪ ਸਿੰਘ ਇਸ ਸਮੇਂ ਕੈਨੇਡਾ ਦੇ ਕੈਲਗਰੀ ਸ਼ਹਿਰ ਵਿੱਚ ਰਹਿ ਰਿਹਾ ਸੀ।

ਜੋ ਉੱਥੇ ਟਰੱਕ ਚਲਾਉਣ ਦਾ ਕੰਮ ਕਰ ਰਿਹਾ ਸੀ। ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਕਾਫੀ ਸਦਮੇ ਵਿਚ ਰਹਿ ਰਿਹਾ ਸੀ ਅਤੇ ਉਸਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਦੱਸਿਆ ਗਿਆ ਹੈ ਕਿ ਸੁਖਮਨਦੀਪ ਸਿੰਘ ਅਤੇ ਸਿੱਧੂ ਮੂਸੇਵਾਲਾ ਜਿੱਥੇ ਮਾਨਸਾ ਦੇ ਵਿੱਦਿਆ ਭਾਰਤੀ ਸਕੂਲ ਵਿੱਚ ਪਹਿਲੀ ਕਲਾਸ ਤੋਂ ਲੈ ਕੇ ਦਸਵੀਂ ਕਲਾਸ ਤੱਕ ਇਕੱਠੇ ਪੜ੍ਹਦੇ ਰਹੇ ਸਨ ਅਤੇ ਆਪਸੀ ਪਿਆਰ ਦੇ ਚਲਦਿਆਂ ਹੋਇਆਂ ਕੁਝ ਸਮਾਂ ਪਹਿਲਾਂ ਹੀ ਸੁਖਮਨਦੀਪ ਸਿੰਘ ਕੈਨੇਡਾ ਜਾਣ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੇ ਨਾਲ ਮਿਲ ਕੇ ਗਿਆ ਸੀ।

ਦੋਨੋਂ ਹੀ ਕਾਫੀ ਸਮਾਂ ਇਕੱਠੇ ਬਤੀਤ ਕਰਦੇ ਸਨ, ਜਦੋ ਸੁਖਮਨਦੀਪ ਭਾਰਤ ਆਉਂਦਾ ਸੀ। ਪਰ ਸਿੱਧੂ ਦੀ ਮੌਤ ਨੇ ਹਰ ਇਕ ਇਨਸਾਨ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਹੁਣ ਪੰਜਾਬ ਲਿਆਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।



error: Content is protected !!