ਮੰਗਲ ਗ੍ਰਹਿ ‘ਤੇ ਜਾਣ ਵਾਲੀ ਪਹਿਲੀ ਭਾਰਤੀ ਅੰਤਰਿਕਸ਼ ਯਾਤਰੀ ਕੁਰੂਕਸ਼ੇਤਰ ਦੀ ਜਸਲੀਨ ਕੌਰ ਬਣਨਾ ਚਾਹੁੰਦੀ ਹੈ। ਉਹ ਨਾਸਾ ਵੱਲੋਂ ਇਕੱਲੀ ਭਾਰਤੀ ਲੜਕੀ 2 ਸਾਲ ਪਹਿਲਾਂ ਹੀ ‘ਮਿਸ਼ਨ ਓਰਿਅਨ-ਮੰਗਲ ਗ੍ਰਹਿ 2030’ ਲਈ ਚੁਣੀ ਜਾ ਚੁੱਕੀ ਹੈ। ਹੁਣ ਉਹ ਖੋਜ ਸਹਿਯੋਗੀ ਵਜੋਂ ਨਾਸਾ ਨਾਲ ਕੰਮ ਕ ਰਹੀ ਹੈ। ਜਸਲੀਨ ਨੇ ਤੀਜੀ ਵਾਰ ਇਸ ਸਾਲ ਨਾਸਾ ਵੱਲੋਂ ਕਰਵਾਏ ‘ਨਾਸਾ ਰੋਵਰ ਚੈਲੇਂਜ ਕੰਪੀਟੀਸ਼ਨ’ ਵਿਚ ਹਿੱਸਾ ਲਿਆ, ਤੇ ਕੌਮਾਂਤਰੀ ਸਹਿਯੋਗੀ ਟੀਮ ਦੇ ਸਹਿਯੋਗ ਨਾਲ ‘ਜੈਸਕੋ ਵਾੱਨ ਫੁਟਕਮਰ’ ਪੁਰਸਕਾਰ ਜਿੱਤਿਆ।
ਇਸ ਮੁਕਾਬਲੇ ਵਿਚ 96 ਟੀਮਾਂ ਨੇ ਦੁਨੀਆ ਦੇ ਤਕਰੀਬਨ ਸਾਰੇ ਦੇਸ਼ਾਂ ਤੋਂ ਹਿੱਸਾ ਲਿਆ। ਜਸਲੀਨ ਕੌਰ ਵੱਲੋਂ ਜਾਰੀ ਬਿਆਨ ਵਿਚ ਕਿਹਾ ਹੈ ਕਿ ਇਸ ਸਾਲ ਉਸ ਦੀ ਟੀਮ ਵਿਚ ਭਾਰਤ ਤੋਂ ਕੁੱਲ 15 ਵਿਦਿਆਰਥੀ ਸਨ। ਟੈਕ ਮੰਤਰਾ ਲੈਬ ਦੇ ਨਿਰਦੇਸ਼ਕ ਨਵਦੀਪ ਸਿੰਘ ਵੱਲੋਂ ਇਨ੍ਹਾਂ ਵਿਦਿਆਰਥੀਆਂ ਦੀ ਚੋਣ ਕੀਤੀ ਗਈ ਸੀ। ਇਕ ਹੋਰ ਟੀਮ ‘ਟੀਮ ਅਗਨੀ’ ਨੇ ਨਵਦੀਪ ਸਿੰਘ ਦੇ ਨਿਰਦੇਸ਼ਨ ਵਿਚ ਹਿੱਸਾ ਲਿਆ। ਉਨ੍ਹਾਂ ਦੇ ਮਾਰਗਦਰਸ਼ਨ ਵਿਚ ਇਸ ਮੁਕਾਬਲੇ ਦਾ ਮੁੱਖ ਪ੍ਰੋਜੈਕਟ ‘ਮੂਨ ਬੱਗੀ ਵਹੀਲ’ ਤਿਆਰ ਕੀਤਾ। ਇਸ ਸਾਲ ਬਿਨਾਂ ਹਵਾ ਵਾਲਾ ਪਹੀਆ ਤਿਆਰ ਕਰਨਾ ਇਸ ਮੁਕਾਬਲੇ ਦੀ ਚੁਣੌਤੀ ਸੀ।
ਉਨ੍ਹਾਂ ਦੱਸਿਆ ਕਿ ਇੰਟਰਨੇਸ਼ਨਲ ਸਪੇਸ਼ ਐਜੂਕੇਸ਼ਨ ਇੰਸਟੀਚਿਊਟ ਜਰਮਨੀ ਪਿਛਲੇ 10 ਸਾਲ ਤੋਂ ਇਸ ਮੁਕਾਬਲੇ ਵਿਚ ਹਿੱਸਾ ਲੈ ਰਹੇ ਹਨ। ‘ਨਾਸਾ ਰੋਵਰ ਚੈਲੇਂਜ’ ਲਈ ਹਰ ਸਾਲ ਉਹ ਦੁਨੀਆ ਭਰ ਤੋਂ 40-50 ਵਿਦਿਆਰਥੀਆਂ ਦੀ ਚੋਣ ਕਰਕੇ ਉਨ੍ਹਾਂ ਨੂੰ ਨਾਸਾ ਦੇ ਮੁਕਾਬਲੇ ਤਿਆਰ ਕਰਦੇ ਹਨ, ਤੇ ਭਾਰਤੀ ਵਿਦਿਆਰਥੀਆਂ ਦੀ ਚੋਣ ਟੈਕ ਮੰਤਰਾ ਲੈਬ ਰਾਹੀਂ ਕੀਤੀ ਜਾਂਦੀ ਹੈ। ਇਸ ਸਾਲ ਭਾਰਤੀ ਵਿਦਿਆਰਥੀਆਂ ਵੱਲੋਂ ਮੋਹਰੀ ਵਿਖਾਵੇ ਤੋਂ ਬਾਅਦ ਰਾਲਫ ਹੇਕੇਲ ਜੋ ਕਿ ਇੰਟਰਨੇਸ਼ਨਲ ਸਪੇਸ਼ ਐਜੂਕੇਸ਼ਨ ਇੰਸਟੀਚਿਊਟ ਜਰਮਨੀ ਦੇ ਸੀ.ਈ.ਓ. ਹਨ। ਭਾਰਤ ਦੀ ਯਾਤਰਾ ਲਈ ਟੈਕ ਮੰਤਰਾ ਲੈਬ ਦੇ ਸੱਦੇ ‘ਤੇ ਰੁਚੀ ਦਿਖਾਈ। ਉਨ੍ਹਾਂ ਨੇ ਅਮਰੀਕਾ ਵਿਚ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ ਉਨ੍ਹਾਂ ਨੇ ਸਤੰਬਰ ਵਿਚ ਭਾਰਤ ਦਾ ਦੌਰਾ ਕਰਨ ਜਾ ਰਹੇ ਹਨ, ਤੇ ਆਪਣੇ ਇਸ ਦੌਰੇ ਦੌਰਾਨ ਟੈਕ ਮੰਤਰਾ ਲੈਬ ਦੇ ਨਾਲ ‘ਸਪੇਸ ਐਜੂਕੇਸ਼ਨ ਤੇ ਸਪੇਸ ਰੋਬੋਟਿਕਸ’ ਦੇ ਖੇਤਰ ਵਿਚ ਅਹਿਮ ਸਮਝੌਤੇ ਕਰਨਗੇ।
ਜਮਾਤ 5ਵੀਂ ਤੋਂ ਯੂਨੀਵਰਸਿਟੀ ਪੱਧਰ ਦੇ ਵਿਦਿਆਰਥੀਆਂ ਦਾ ਸਪੇਸ ਸਾੲੀਂਸ ਦੇ ਖੇਤਰ ਵਿਚ ਭਾਰਤੀ ਦੌਰੇ ਦਾ ਮੁੱਖ ਏਜੰਡਾ ਰੂਚੀ ਵਧਾਉਣਾ ਹੈ। ਵਿਦਿਆਰਥੀ ਵਿਨਿਮਯ ਪ੍ਰੋਗਰਾਮ ‘ਤੇ ਪਿਛਲੇ ਇਕ ਸਾਲ ਤੋਂ ਦੋਵੇਂ ਸੰਗਠਨ ਪਹਿਲਾਂ ਹੀ ਭਾਰਤ ਅਤੇ ਜਰਮਨੀ, ਰੂਸ, ਸੰਯੁਕਤ ਰਾਜ ਅਮਰੀਕਾ ਵਿਚਾਲੇ ਸਹਿਯੋਗ ‘ਚ ਕੰਮ ਕਰ ਰਹੇ ਹਨ। ਜਸਲੀਨ ਦਾ ਕਹਿਣਾ ਹੈ ਕਿ ਪਿਛਲੇ ਦਿਨੀਂ ਐਨ. ਆਈ. ਟੀ. ਟੀ. ਟੀ. ਆਰ. ਚੰਡੀਗੜ੍ਹ ਵਿਚ ‘ਸਪੇਸ ਐਜੂਕੇਸ਼ਨ ਅਤੇ ਸਪੇਸ ਰੋਬੋਟਿਕਸ’ ‘ਤੇ ਕੌਮਾਂਤਰੀ ਸੰਮੇਲਨ ਕੀਤਾ ਗਿਆ, ਜਿਸ ਵਿਚ ਟੈਕ ਮੰਤਰਾ ਲੈਬ ਦੇ ਨਿਰਦੇਸ਼ਕ ਨਵਦੀਪ ਸਿੰਘ ਨੂੰ ਮੁੱਖ ਬੁਲਾਰੇ ਵਜੋਂ ਸੱਦਾ ਦਿੱਤਾ ਗਿਆ, ਜਿਥੇ ਉਨ੍ਹਾਂ ਨੇ ਨਾਸਾ ਰੋਵਰ ਚੈਲੇਂਜ ਵਿਚ ਸਫ਼ਲਤਾ ਨਾਲ ਹਿੱਸੇਦਾਰੀ ਕੀਤੀ, ਤੇ ‘ਜੈਸਕੋ ਵਾੱਨ ਫੁਟਕਮਰ ਐਵਾਰਡ’ ਜਿੱਤਣ ਦੀ ਕਹਾਣੀ ਸਾਂਝੀ ਕੀਤੀ।
ਇਸ ਸੰਮੇਲਨ ਦੌਰਾਨ ਜਸਲੀਨ ਕੌਰ ਜੋ ਕਿ ਅਮਰੀਕਾ ਵਿਚ ਨਾਸਾ ਨਾਲ ‘ਮਿਸ਼ਨ ਓਰਿਅਨ-ਮੰਗਲ ਗ੍ਰਹਿ 2030’ ‘ਤੇ ਖੋਜ ਸਹਿਯੋਗੀ ਵੱਜੋਂ ਕੰਮ ਕਰ ਰਹੀ ਹਨ, ਉਨ੍ਹਾਂ ਨੇ ਵਿਦਿਆਰਥੀਆਂ ਤੇ ਰਿਸਰਚਸ ਦੇ ਨਾਲ ਗੁੱਗਲ ਹੈਂਗ ਆਉਟ ਵੱਲੋਂ ‘ਜਰਨੀ ਟੂ ਨਾਸਾ’ ‘ਤੇ ਆਨਲਾਈਨ ਪੇਸ਼ਕਾਰੀ ਦਿੱਤੀ। ਇਸ ਸੰਮੇਲਨ ਵਿਚ 300 ਵਿਦਿਆਰਥੀਆਂ ਤੇ ਇਸਰੋ ਦੇ ਸਾਬਕਾ ਵਿਗਿਆਨਕ ਡਾ: ਨਰਿੰਦਰ ਨਾਥ ਮੌਜੂਦ ਸਨ।
ਮੂਨ ਬੱਗੀ ਵਹੀਲ ਇਸ ਸੰਮੇਲਨ ਦੀ ਮੁੱਖ ਖਿੱਚ ਰਿਹਾ, ਜੋ ਕਿ ਨਾਸਾ ਰੋਵਰ ਚੈਲੇਂਜ ਦੌਰਾਨ ਬਣਾਏ ਗਏ ਮੁੱਖ ਪ੍ਰੋਜੈਕਟ ਮੂਨ ਬੱਗੀ ਵਿਚ ਇਸਤੇਮਾਲ ਕੀਤਾ ਗਿਆ ਸੀ। ਟੈਕ ਮੰਤਰਾ ਲੈਬ ਤੇ ਇੰਟਰਨੈਸ਼ਨਲ ਸਪੇਸ ਐਜੂਕੇਸ਼ਨ ਇੰਸਟੀਚਿਊਟ ਵੱਲੋਂ ਇਹ ਮੂਨ ਬੱਗੀ ਵਹੀਲ ਡਿਜਾਈਨ ਕੀਤਾ ਗਿਆ, ਬਿਨਾਂ ਹਵਾ ਵਾਲਾ ਇਨੋਵੇਟਿਵ ਵਹੀਲ ਹੈ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ