BREAKING NEWS
Search

ਸਿੱਖ ਨੌਜਵਾਨ ਨੇ ਆਪਣੀ ਜਾਨ ਦੇ ਕੇ ਬਚਾਈ ਇਸ ਤਰਾਂ 3 ਬੱਚਿਆਂ ਦੀ ਜਾਨ – ਗੋਰਿਆਂ ਦੀਆਂ ਵੀ ਨਿਕਲੀਆਂ ਧਾਹਾਂ

ਆਪਣੀ ਜਾਨ ਦੇ ਕੇ ਬਚਾਈ ਇਸ ਤਰਾਂ 3 ਬੱਚਿਆਂ ਦੀ ਜਾਨ

ਪੰਜਾਬੀ ਸਾਰੀ ਦੁਨੀਆਂ ਵਿਚ ਆਪਣੀ ਦਲੇਰੀ ਅਤੇ ਦੂਜਿਆਂ ਦੇ ਕੰਮ ਆਉਣ ਲਈ ਮਸ਼ਹੂਰ ਹਨ। ਇਸ ਗਲ੍ਹ ਨੂੰ ਫਿਰ ਦੁਬਾਰਾ ਸਾਬਤ ਕਰ ਦਿੱਤਾ ਇਕ ਪੰਜਾਬੀ ਸਰਦਾਰ ਨੌਜਵਾਨ ਨੇ ਵਿਦੇਸ਼ ਵਿਚ। ਜਿਸਦੀ ਚਰਚਾ ਸਾਰੀ ਦੁਨੀਆਂ ਤੇ ਹੋ ਰਹੀ ਹੈ ਅਤੇ ਗੋਰੇ ਲੋਕ ਵੀ ਇਸ ਬਹਾਦੁਰ ਨੌਜਵਾਨ ਨੂੰ ਸਜਦਾ ਕਰ ਰਹੇ ਹਨ।

ਫਰਿਜ਼ਨੋ ਦੇ ਲਾਗਲੇ ਸ਼ਹਿਰ ਰੀਡਲੀ ‘ਚ 29 ਸਾਲਾ ਸਿੱਖ ਨੌਜਵਾਨ ਮਨਜੀਤ ਸਿੰਘ ਦੀ ਤਿੰਨ ਬੱਚਿਆਂ ‘ਚ ਬਚਾਉਂਦੇ ਹੋਏ ਡੁੱਬਣ ਕਾਰਨ ਮੌਤ ਹੋਣ ਦੀ ਖਬਰ ਮਿਲ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਕਿੰਗਜ਼ ਰਿਵਰ ਵਿੱਚ ਤਿੰਨ ਮੈਕਸੀਕਨ ਮੂਲ ਦੇ ਬੱਚੇ ਨਦੀ ਵਿੱਚ ਡੁੱਬ ਰਹੇ ਸਨ ਅਤੇ ਮਦਦ ਲਈ ਚੀਕ ਰਹੇ ਸਨ, ਜਿਨ੍ਹਾਂ ਦੀ ਚੀਕਾਂ ਸੁਣ ਮਨਜੀਤ ਸਿੰਘ ਨੇ ਕਿੰਗਜ਼ ਨਦੀ ਵਿਚ ਛਾਲ ਮਾਰ ਦਿੱਤੀ, ਅਤੇ ਉਸ ਨੇ ਤਿੰਨਾਂ ਬੱਚਿਆਂ ਨੂੰ ਤਾਂ ਬਚਾ ਲਿਆ ਪਰ ਆਪ ਪਾਣੀ ‘ਚ ਡੁੱਬ ਗਿਆ।

ਮਿਲੀ ਜਾਣਕਾਰੀ ਅਨੁਸਾਰ ਮਨਜੀਤ ਨੇ ਦੋ ਬੱਚਿਆ ਨੂੰ ਇਸ ਨੇ ਸੁਰੱਖਿਅਤ ਬਾਹਰ ਕੱਢ ਲਿਆ ਸੀ ਅਤੇ ਤੀਸਰੇ ਬੱਚੇ ਨੂੰ ਲੱਭਦਾ ਖੁਦ ਡੁੱਬ ਗਿਆ। ਤੀਜਾ ਬੱਚਾ ਹਸਪਤਾਲ ‘ਚ ਦਾਖਲ ਹੈ ਜੋ ਜ਼ਿੰਦਗੀ ਦੀ ਲ–ੜਾ-ਈ ਲ- lੜ ਰਿਹਾ ਹੈ। ਮਨਜੀਤ ਸਿੰਘ ਦੋ ਸਾਲ ਪਹਿਲਾਂ ਹੀ ਪੰਜਾਬ ਤੋਂ ਅਮਰੀਕਾ ਗਿਆ ਸੀ। ਮਨਜੀਤ ਸਿੰਘ ਦੀ ਮੌਤ ਕਾਰਨ ਸਮੁੱਚੇ ਭਾਈਚਾਰੇ ‘ਚ ਸੋਗ ਦੀ ਲਹਿਰ ਹੈ ਪਰ ਉਸ ਦੇ ਪਰਉਪਕਾਰੀ ਕਾਰਨਾਮੇ ਦੀ ਸਿਫ਼ਤ ਵੀ ਹੋ ਰਹੀ ਹੈ।

ਮਨਜੀਤ ਟਰੱਕ ਸਿਖਲਾਈ ਸਕੂਲ ਤੋਂ ਲਾਈਸੈਂਸ ਲੈਣ ਲਈ ਸਿਖਲਾਈ ਲੈ ਰਿਹਾ ਸੀ। ਆਪਣੀ ਦਿਨ ਦੀ ਟ੍ਰੇਨਿੰਗ ਖਤਮ ਹੋਣ ਤੋਂ ਬਾਅਦ ਮਨਜੀਤ ਆਪਣੇ ਸਾਲੇ ਨਾਲ ਕਿੰਗਜ਼ ਰਿਵਰ ‘ਤੇ ਘੁੰਮਣ ਗਿਆ ਸੀ ਜਿਸ ਤੋਂ ਬਾਅਦ ਉਸ ਨੇ ਬੱਚਿਆਂ ਦੀਆਂ ਚੀ – ਕਾਂ ਸੁਣੀਆਂ ਅਤੇ ਉਸ ਨਾਲ ਇਹ ਭਾਣਾ ਵਾਪਰ ਗਿਆ।

ਮਨਜੀਤ ਸਿੰਘ ਨੂੰ ਲੱਭਣ ਲਈ ਰੇਸਕਿਊਟੀਮ ਨੂੰ 40 ਮਿੰਟ ਲੱਗੇ। ਜਿਸ ਤੋਂ ਬਾਅਦ ਉਸ ਨੂੰ ਜਲਦੀ ਦੇ ਨਾਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।



error: Content is protected !!