BREAKING NEWS
Search

ਸਿੱਖਾਂ ਲਈ ਮਾਣ ਵਾਲੀ ਗੱਲ , ਅਮਰੀਕਾ ਦੀ ਰਾਜਧਾਨੀ ‘ਚ ਪੜ੍ਹਾਇਆ ਜਾਵੇਗਾ ਸਿੱਖ ਧਰਮ

ਆਈ ਤਾਜਾ ਵੱਡੀ ਖਬਰ 

ਸਿੱਖਾਂ ਲਈ ਮਾਣ ਵਾਲੀ ਗੱਲ, ਹੁਣ ਅਮਰੀਕਾ ਦੀ ਰਾਜਧਾਨੀ ‘ਚ ਵੀ ਪੜ੍ਹਾਇਆ ਜਾਵੇਗਾ ਸਿੱਖ ਧਰਮ। ਦੱਸ ਦਈਏ ਕਿ ਵਿਸ਼ਵ ਦਾ ਪੰਜਵਾਂ ਸਭ ਤੋਂ ਵੱਡਾ ਧਰਮ ‘ਸਿੱਖ ਧਰਮ’ ਹੈ। ਜਾਣਕਾਰੀ ਮੁਤਾਬਿਕ ਅਮਰੀਕੀ ਸਮਾਜ ਵਿੱਚ ਤਕਰੀਬਨ 125 ਸਾਲਾਂ ਤੋਂ ਇਸ ਭਾਈਚਾਰੇ ਦੇ ਨਾਗਰਿਕਾਂ ਨੇ ਰਾਜਨੀਤੀ, ਇੰਜੀਨੀਅਰਿੰਗ, ਖੇਤੀਬਾੜੀ ਅਤੇ ਡਾਕਟਰੀ ਦੇ ਖੇਤਰਾਂ ਵਿੱਚ ਬਹੁਤ ਯੋਗਦਾਨ ਪਾਇਆ ਹੈ। ਦੱਸ ਦਈਏ ਕਿ ਇਸ ਸਮੇ ਸਿੱਖਾਂ ਲਈ ਬਹੁਤ ਹੀ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ ਹੁਣ ਵਿਦਿਆਰਥੀਆਂ ਨੂੰ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਵਿੱਚ ਸਿੱਖ ਭਾਈਚਾਰੇ ਬਾਰੇ ਮਹਾਨ ਇਤਿਹਾਸ ਬਾਰੇ ਜਾਣਨ ਦਾ ਮੌਕਾ ਮਿਲੇਗਾ। ਜਾਣਕਾਰੀ ਮੁਤਾਬਿਕ ਹੁਣ ਸਿੱਖੀ ਅਤੇ ਸਿੱਖ ਧਰਮ ਨੂੰ ਸ਼ਾਮਲ ਕਰਨ ਵਾਲੇ ਨਵੇਂ ਸਮਾਜਿਕ ਅਧਿਐਨ ਮਿਆਰਾਂ ਦੇ ਹੱਕ ਵਿੱਚ ਡਿਸਟ੍ਰਿਕਟ ਆਫ਼ ਕੋਲੰਬੀਆ ਸਟੇਟ ਬੋਰਡ ਆਫ਼ ਐਜੂਕੇਸ਼ਨ ਦੇ ਵੱਲੋ ਵੋਟਿੰਗ ਕੀਤੀ ਹੈ।

ਜਿਸ ਤੋ ਬਾਅਦ ਹੁਣ ਵਾਸ਼ਿੰਗਟਨ ਡੀਸੀ ਅਮਰੀਕਾ ਦੇ 17 ਰਾਜਾਂ ਵਿੱਚ ਸ਼ਾਮਲ ਹੋ ਜਾਵੇਗਾ। ਦੱਸ ਦਈਏ ਕਿ ਸਿੱਖਾਂ ਬਾਰੇ ਸਹੀ ਜਾਣਕਾਰੀ ਪਬਲਿਕ ਸਕੂਲਾਂ ਲਈ ਉਨ੍ਹਾਂ ਦੇ ਸਮਾਜਿਕ ਅਧਿਐਨ ਦੇ ਮਿਆਰਾਂ ਵਿੱਚ ਸ਼ਾਮਲ ਕੀਤੀ ਜਾਵੇਗੀ। ਕਿਗਾ ਜਾ ਰਿਹਾ ਹੈ ਕਿ ਸੂਬੇ ਦੇ ਲਗਭਗ 49,800 ਦੇ ਕਰੀਬ ਵਿਦਿਆਰਥੀਆਂ ਨੂੰ ਇਨ੍ਹਾਂ ਨਵੇਂ ਮਾਪਦੰਡਾਂ ਤਹਿਤ ਸਿੱਖ ਭਾਈਚਾਰੇ ਬਾਰੇ ਜਾਣਨ ਦਾ ਮੌਕਾ ਮਿਲੇਗਾ। ਸਿੱਖ ਕੁਲੀਸ਼ਨ ਦੀ ਇੱਕ ਰੀਲੀਜ਼ ਵਿੱਚ ਇਸ ਸਭ ਬਾਰੇ ਜਾਣਕਾਰੀ ਦਿੱਤੀ ਗਈ। ਸਿੱਖ ਭਾਈਚਾਰੇ ਦੇ ਵੱਲੋ ਇਸ ਫੈਸਲੇ ਦੀ ਸ਼ਲਾਘਾ ਕੀਤੀ। ਉਥੇ ਹੀ ਇਸ ਫੈਸਲੇ ਸਬੰਧੀ ਸਿੱਖ ਕੁਲੀਸ਼ਨ ਐਜੂਕੇਸ਼ਨ ਡਾਇਰੈਕਟਰ ਹਰਮਨ ਸਿੰਘ ਨੇ ਦੱਸਿਆ ਕਿ “ਸਹੀ ਮਾਪਦੰਡ ਕੱਟੜਤਾ ਦਾ ਮੁਕਾਬਲਾ ਕਰਨ, ਸਮੂਹਿਕ ਅਤੇ ਧੱਕੇਸ਼ਾਹੀ ਨੂੰ ਘਟਾਉਣ ਲਈ ਇਹ ਇੱਕ ਚੰਗਾ ਕਦਮ ਹੈ।

ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਅਗਿਆਨਤਾ ਘਟੇ ਗਈ ਅਤੇ ਬੇਸਲਾਈਨ ਸੱਭਿਆਚਾਰਕ ਯੋਗਤਾ ਵਧੇਗੀ ਜਿਸ ਨਾਲ ਸਾਰੇ ਵਿਦਿਆਰਥੀਆਂ ਨੂੰ ਫਾਇਦਾ ਹੋਵੇਗਾ। ਇਸ ਤੋ ਇਲਾਵਾ ਉਹਨਾਂ ਨੇ ਕਿਹਾ ਕਿ ਮਿਸੀਸਿਪੀ ਰਾਜ ਤੋਂ ਬਾਅਦ ਵਰਜੀਨੀਆ ਦੇ ਸਕੂਲ ਅਤੇ ਯੂ.ਐੱਸ ਸਿੱਖਿਜ਼ਮ ਯੂਟਾਹ ਨੂੰ ਸਾਮਿਲ ਕੀਤਾ ਗਿਆ ਸੀ ਪਰ ਇਸ ਤੋ ਬਾਅਦ ਸਟੇਟ ਬੋਰਡ ਆਫ਼ ਐਜੂਕੇਸ਼ਨ ਨੇ ਸਿੱਖਿਜ਼ਮ ਦੇ ਨਵੇਂ ਹਿਸਟਰੀ ਐਂਡ ਸੋਸ਼ਲ ਸਾਇੰਸ ਸਟੈਂਡਰਡਜ਼ ਵਿੱਚ ਹੁਣ ਸਿੱਖ ਧਰਮ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਸਬੰਧੀ ਵੋਟਿੰਗ ਵੀ ਹੋਈ।

ਇਸ ਦੇ ਸਬੰਧ ਵਿਚ ਸਿੱਖ ਭਾਈਚਾਰੇ ਦੇ ਪ੍ਰਮੁੱਖ ਮੈਂਬਰ ਦਲਜੀਤ ਸਿੰਘ ਸਾਹਨੀ ਨੇ ਦੱਸਿਆ ਕਿ “ਅਮਰੀਕਾ ਦੀ ਰਾਜਧਾਨੀ ਵਿੱਚ ਇਹ ਨਵੇਂ ਮਾਪਦੰਡਾਂ ਨਾਲ ਵਿਦਿਆਰਥੀਆਂ ਨੂੰ ਧਰਮ ਅਤੇ ਸਿੱਖੀ ਬਾਰੇ ਸਿੱਖਣ ਦਾ ਮੌਕਾ ਮਿਲੇਗਾ। ਇਸ ਤੋ ਇਲਾਵਾ ਉਨ੍ਹਾਂ ਕਿਹਾ ਕਿ ਹਿੰਦੀ ਨੂੰ ਅਮਰੀਕੀ ਸਕੂਲਾਂ ਵਿੱਚ ਸੈਕੰਡਰੀ ਭਾਸ਼ਾ ਵਜੋਂ ਪੇਸ਼ ਕੀਤੇ ਜਾਣ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ।ਇਸ ਤੋ ਇਲਾਵਾ ਉਨ੍ਹਾਂ ਕਿਹਾ ਕਿ ਸਿੱਖ ਕੁਲੀਸ਼ਨ ਨੇ ਦੱਸਿਆ ਹੈ ਕਿ ਇਹਨਾਂ ਯਤਨਾਂ ਦਾ ਅਰਥ ਇਹ ਹੈ ਕਿ ਸਿੱਖ ਧਰਮ ਬਾਰੇ ਵਧੇਰੇ ਜਾਣਕਾਰੀ ਅਤੇ ਸੰਪੂਰਨ ਸਿੱਖਿਆ ਦਾ ਅਨੁਭਵ ਕਰਨ ਦਾ ਮੌਕਾ 25 ਮਿਲੀਅਨ ਤੋਂ ਵੱਧ ਵਿਦਿਆਰਥੀਆਂ ਮਿਲੇਗਾ।



error: Content is protected !!