ਦੋਸਤੋ ਅੱਜ ਦੇ ਸਮੇ ਵਿੱਚ ਮੋਟਾਪਾ ਇੱਕ ਬਹੁਤ ਵੱਡੀ ਸਮੱਸਿਆ ਹੈ ਇਸ ਦੁਨੀਆਂ ਵਿੱਚ ਹਰ 10 ਵਿੱਚੋ 5ਵਾ ਵਿਅਕਤੀ ਮੋਟਾਪੇ ਤੋਂ ਗ੍ਰਸਤ ਹੈ ਸਰੀਰ ਵਿੱਚ ਜਮ੍ਹਾ ਇਹ ਐਕਸਟਰਾ ਫੈਟ ਦਿਖਣ ਵਿਚ ਵਿਚ ਤਾ ਭੱਦਾ ਲੱਗਦਾ ਹੈ ਪਰ ਨਾਲ ਹੀ ਕਈ ਤਰ੍ਹਾਂ ਦੀਆ ਬਿਮਾਰੀਆਂ ਨੂੰ ਦਾਵਤ ਵੀ ਦਿੰਦਾ ਹੈ ਅਜਿਹੇ ਵਿੱਚ ਇਸ ਮੋਟਾਪੇ ਤੋਂ ਜਿੰਨਾ ਜਲਦੀ ਹੋ ਸਕੇ ਪਿੱਛਾ ਛੁਡਾ ਲੈਣਾ ਚਾਹੀਦਾ ਹੈ। ਵੈਸੇ ਅਜਿਹਾ ਨਹੀਂ ਹੈ ਕਿ ਅਸੀਂ ਵੀ ਦੂਜਿਆਂ ਦੇ ਵਾਂਗ ਸ੍ਲਿਮ ਬਣਨ ਦਾ ਸੁਪਨਾ ਨਹੀਂ ਦੇਖਦੇ ਹਨ ਪਰ ਸਮੱਸਿਆ ਇਹ ਹੈ ਕਿ ਸਾਡੇ ਵਿੱਚੋ ਕਈ ਸਿਰਫ ਇਸਦਾ ਸੁਪਨਾ ਹੀ ਦੇਖਦੇ ਹਨ ਉਸਨੂੰ ਹਕੀਕਤ ਵਿਚ ਪੂਰਾ ਕਰਨ ਦੇ ਲਈ ਕੋਈ ਮਿਹਨਤ ਨਹੀਂ ਕਰਦੇ ਹ ਕਿਸੇ ਵੀ ਚੀਜ਼ ਨੂੰ ਪੂਰੀ ਲਗਨ ਨਾਲ ਕਰਨ ਦੇ ਲਈ ਪ੍ਰੇਣਨਾ ਦੀ ਜ਼ਰੂਰਤ ਹੁੰਦੀ ਹੈ ਇਸੇ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਬੰਦੇ ਨਾਲ ਮਿਲਾਉਣ ਜਾ ਰਹੇ ਹਾਂ ਜਿਸਨੇ ਸਿਰਫ 8 ਮਹੀਨੇ ਵਿਚ 36 ਕਿੱਲੋ ਵਜਨ ਘਟਾ ਲਿਆ ਜਦੋ ਤੁਸੀਂ ਇਹਨਾਂ ਦੀ ਕਹਾਣੀ ਸੁਣੋਗੇ ਤਾ ਕਾਫੀ ਪ੍ਰੇਰਿਤ ਹੋ ਜਾਵੋਗੇ।
ਮਿਲਾਪ ਬੌਲੀਵੁੱਡ ਦੇ ਜਾਣੇ ਮਾਣੇ ਫਿਲਮ ਡਾਇਰੈਕਟਰ ਹੈ ਉਹ ਇੱਕ ਵਿਲੇਨ ,ਮਸਤੀ,ਗ੍ਰੈਂਡ ਮਸਤੀ ,ਕਯਾ ਕੂਲ ਹੈ ਹਮ 3 ਵਰਗੀਆਂ ਕੋਈ ਬੌਲੀਵੁੱਡ ਫ਼ਿਲਮਾਂ ਡਾਇਰੈਕਟਰ ਕਰ ਚੁੱਕੇ ਹਨ ਜਲਦ ਹੀ ਉਹਨਾਂ ਦੀ ਫਿਲਮ ਸਤਮੇਵ ਜਾਤਿਯੇ ਨਾਮ ਦੀ ਫਿਲਮ ਆਉਣ ਵਾਲੀ ਹੈ ਖੈਰ ਅੱਜ ਅਸੀਂ ਮਿਲਾਪ ਦੇ ਫ਼ਿਲਮੀ ਕੈਰੀਅਰ ਦੀ ਗੱਲ ਦੀ ਨਹੀਂ ਕਰਨ ਵਾਲੇ ਹਾਂ ਬਲਕਿ ਉਹਨਾਂ ਦੀ ਨਿੱਜੀ ਜ਼ਿੰਦਗੀ ਵਿੱਚ ਆਏ ਇੱਕ ਬਹੁਤ ਵੱਡੇ ਬਦਲਾਅ ਦੀ ਕਰਨ ਲੱਗੇ ਹਾਂ।
ਮਿਲਾਪ ਦਾ ਵਜਨ ਪਹਿਲਾ 130 ਕਿੱਲੋ ਹੋਇਆ ਕਰਦਾ ਸੀ ਉਹ ਪਹਿਲਾ ਕਾਫੀ ਮੋਟੇ ਸੀ ਹਾਲਾਂਕਿ ਉਹ ਆਪਣੇ ਇਸ ਵਜਨ ਨੂੰ ਹੁਣ 94 ਕਿੱਲੋ ਤੋਂ ਲੈ ਕੇ ਆਏ ਮਤਲਬ ਉਹਨਾਂ ਨੇ ਪੂਰੇ 36 ਕਿੱਲੋ ਵਜਨ ਘਟਾਇਆ ਹੈ ਅਤੇ ਉਹ ਵੀ ਸਿਰਫ 8 ਮਹੀਨੇ ਦੇ ਅੰਦਰ ਹੈ ਨਾ ਕਮਾਲ ਦੀ ਗੱਲ ?ਮਿਲਾਪ ਦੱਸਦੇ ਹਨ ਕਿ ਉਹਨਾਂ ਲਈ ਇਹ ਕਾਰਨਾਮਾ ਕਰ ਦਿਖਾਉਣਾ ਏਨਾ ਆਸਾਨ ਵੀ ਨਹੀਂ ਸੀ ,ਖਾਸ ਕਰਕੇ ਕਿ ਉਦੋਂ ਜਦੋ ਇਸ ਤੋਂ ਪਹਿਲਾ ਉਸਦਾ ਕੋਈ ਹੈਲਥੀ ਲਾਈਫ ਸਟਾਈਲ ਨਹੀਂ ਅਪਣਾਇਆ ਮਿਲਾਪ ਨੇ ਆਪਣੇ ਮੋਟਾਪੇ ਨੂੰ ਲੈ ਕੇ ਉਸ ਦਿਨ ਸਭ ਤੋਂ ਵੱਧ ਅਫਸੋਸ ਹੋਇਆ ਜਦ ਉਹਨਾਂ ਹੈਲਥ ਇੰਸ਼ੋਰੈਂਸ ਉਹਨਾਂ ਦੇ ਵੱਧ ਵਜਨ ਦੇ ਕਾਰਨ ਰਿਜੈਕਟ ਹੋ ਗਿਆ।
ਮਿਲਾਪ ਕਹਿੰਦੇ ਹਨ ਕਿ ਮੈ ਆਪਣੇ ਮੇਡੀਕੇਲਮ ਦੇ ਲਈ ਅਗਸਤ ਵਿਚ ਅਪਲਾਈ ਕੀਤਾ ਸੀ ਪਰ ਮੇਰੇ ਵੱਧ ਵਜਨ ਦੇ ਚਲਦੇ ਰਿਜੈਕਟ ਕਰ ਦਿੱਤਾ ਗਿਆ। ਮੇਡੀਕਲੇਮ ਦੇ ਲਈ ਵਜੋਂ ਦਾ 100 ਕਿੱਲੋ ਤੋਂ ਘੱਟ ਹੋਣਾ ਜਰੂਰੀ ਸੀ ਮੈਨੂੰ ਇਹ ਜਾਣ ਕੇ ਹੈਰਾਨੀ ਅਤੇ ਦੁੱਖ ਹੋਇਆ ਕਿ ਮੈ ਆਪਣੀ ਪਤਨੀ ਗੋਰੀ ਅਤੇ ਬੇਟੇ ਮੈਹਾਨ ਦੇ ਲਈ ਇਹ ਪਾਲਿਸੀ ਇਸ ਲਈ ਨਹੀਂ ਲੈ ਸਕਦਾ ਕਿ ਬਹੁਤ ਮੋਟਾ ਹਾਂ। ਮਿਲਾਪ ਨੂੰ ਲੱਗਿਆ ਕਿ ਉਹ ਇੱਕ ਗੈਰ ਜਿੰਮੇਵਾਰ ਪਤੀ ਅਤੇ ਬਾਪ ਹੈ ਜੋ ਆਪਣੇ ਪਰਿਵਾਰ ਨੂੰ ਇੱਕ ਮੇਡੀਕਲੇਮ ਤੱਕ ਨਹੀਂ ਦੇ ਸਕਦਾ ਬਸ ਇਹੀ ਉਹ ਪਲ ਸੀ ਜਦੋ ਉਸਨੇ ਸੋਚ ਲਿਆ ਕਿ ਭਾਵੇ ਕੁਝ ਵੀ ਹੋਵੇ ਉਹ ਆਪਣਾ ਵਜਨ ਘਟਾ ਕੇ ਹੀ ਰਹੇਗਾ। ਇਸ ਗੱਲ ਦਾ ਧਿਆਨ ਰੱਖਦੇ ਹਏ ਅਗਲੇ ਹੀ ਦਿਨ ਤੋਂ ਉਸਨੇ ਹੈਲਥੀ ਲਾਈਫਸਟਾਈਲ ਆਪਣਾ ਲਿਆ ਖਾਸ ਗੱਲ ਇਹ ਰਹੀ ਕਿ ਉਹਨਾਂ ਖੁਦ ਵਿਚ ਬਦਲਾਅ ਲਿਆਉਣ ਦੇ ਲਈ ਕਿਸੇ ਵੀ ਡਾਇਟ ਜਾ ਟ੍ਰੇਨਰ ਦੀ ਨਹੀਂ ਬਲਕਿ ਸਭ ਕੁਝ ਖੁਦ ਹੀ ਕੀਤਾ।
ਮਿਲਾਪ ਦੱਸਦੇ ਹਨ ਕਿ ਤੁਹਾਡੀ ਖੁਰਾਕ ਅਤੇ ਕਸਰਤ ਦੇ ਸ਼ੁਰੂਆਤੀ ਇੱਕ ਹਫਤੇ ਸਭ ਤੋਂ ਵੱਧ ਔਖੇ ਹੁੰਦੇ ਹਨ ਜੇਕਰ ਤੁਸੀਂ ਇਹਨਾਂ ਪਹਿਲੇ ਹਫਤਿਆਂ ਨੂੰ ਜਿਵੇ ਕਿਵੇਂ ਕੱਢ ਲੈਂਦੇ ਹੋ ਤਾ ਬਾਕੀ ਦੇ ਦਿਨ ਆਸਾਨੀ ਨਾਲ ਨਿਕਲ ਜਾਂਦੇ ਹਨ ਮਿਲਾਪ ਨੇ ਆਪਣੀ ਡਾਇਟ ਵਿਚ ਕਾਰਬਨ ਦੀ ਮਾਤਰਾ ਘੱਟ ਕਰ ਦਿੱਤੀ ਉਹ ਨਾਸ਼ਤੇ ਵਿਚ ਉਬਲੇ ਅੰਡੇ ,ਸੈਂਡਵਿਚ ਅਤੇ ਚਾਹ ਲੈਂਦੇ ਹਨ ਇਸਦੇ ਬਾਅਦ ਲੰਚ ਵਿਚ ਸਿਰਫ ਡ੍ਰਾਈ ਫਰੂਟ ਅਤੇ ਫਲ ਲੈਂਦੇ ਹਨ ਫਿਰ ਰਾਤ ਵਿਚ ਡਿਨਰ ਦੇ ਵਕਤ ਪਨੀਰ,ਦਾਲ,ਇੱਕ ਸਬਜ਼ੀ ਜਾ ਅੰਡਾ ਲੈਂਦੇ ਹਨ ਇਸਦੇ ਨਾਲ ਹੀ ਉਹ ਹਫਤੇ ਦੇ 6 ਦਿਨ ਰੋਜਾਨਾ ਕਰੀਬ 90 ਮਿੰਟ ਕਸਰਤ ਅਤੇ ਜਾਗਿੰਗ ਕਰਦੇ ਹਨ। ਆਖਿਰ 8 ਮਹੀਨੇ ਦੀ ਸਖਤ ਮਿਹਨਤ ਦੇ ਬਾਅਦ ਮਿਲਾਪ ਦੀ ਮਿਹਨਤ ਰੰਗ ਲੈ ਕੇ ਆਈ ਅਤੇ ਉਹਨਾਂ ਨੂੰ ਮੇਡੀਕਲੇਮ ਮਿਲ ਗਿਆ ਮਿਲਾਪ ਦੀ ਇਹ ਕਹਾਣੀ ਸਾਨੂੰ ਸਭ ਨੂੰ ਸਿਖਿਆ ਦਿੰਦੀ ਹੈ ਕਿ ਕੁਝ ਵੀ ਅਸੰਭਵ ਨਹੀਂ ਹੈ ਬਸ ਤੁਹਾਨੂੰ ਉਸਦੇ ਲਈ ਆਰਾਮ ਛੱਡ ਕੇ ਮਿਹਨਤ ਕਰਨੀ ਹੈ।