ਦੰਦਾਂ ਵਿਚ ਕਦੇ ਗਰਮ ਜਾਂ ਠੰਡਾ ਖਾਣ ਵਾਲੇ ਪਦਾਰਥਾਂ ਨਾਲ ਚੀਸ ਪੈਦਾ ਹੋ ਜਾਂਦੀ ਹੈ ਅਤੇ ਬਾਅਦ ਵਿਚ ਇਹ ਦਰਦ ਬਣ ਜਾਂਦੀ ਹੈ ,ਜੋ ਲਗਾਤਾਰ ਬਣੀ ਰਹਿੰਦੀ ਹੈ |ਜੇਕਰ ਸਮੇਂ ਤੋਂ ਪਹਿਲਾਂ ਇਸਦਾ ਉਪਚਾਰ ਨਹੀਂ ਕੀਤਾ ਗਿਆ ਤਾਂ ਦੰਦ ਨੂੰ ਕਢਵਾਉਣਾ ਪੈ ਸਕਦਾ ਹੈ |ਕਦੇ-ਕਦੇ ਤਾਂ ਦੰਦਾਂ ਵਿਚ ਸੜਨ ਹੋਣ ਦੇ ਕਾਰਨ ਉਹ ਆਪਣੇ ਆਪ ਟੁੱਟ ਜਾਂਦੇ ਹਨ ਅਤੇ ਉਹਨਾਂ ਵਿਚ ਖੋਖਲਾਪਣ ਆ ਜਾਂਦਾ ਹੈ ਅਤੇ ਦੰਦਾਂ ਵਿਚ ਸੁਰਾਖ ਹੋ ਜਾਂਦਾ ਹੈ |
ਦੰਦਾਂ ਵਿਚ ਖੋਖਲਾਪਣ ਅਤੇ ਸੁਰਾਖ ਹੋਣ ਦੇ ਕਾਰਨ
– ਜਦ ਕੋਈ ਵਿਅਕਤੀ ਕਿਸੇ ਵੀ ਤਰਾਂ ਦੇ ਖਾਣ ਵਾਲੇ ਪਦਾਰਥ ਨੂੰ ਖਾਣ ਦੇ ਬਾਅਦ ਪੀਣ ਦੇ ਬਾਅਦ ਦੰਦਾਂ ਦੀ ਚੰਗੀ ਤਰਾਂ ਸਫਾਈ ਨਹੀਂ ਕਰਦਾ ਤਾਂ ਉਸਦੇ ਦੰਦਾਂ ਵਿਚ ਕੋਈ ਪਦਾਰਥ ਲੱਗਿਆ ਰਹਿ ਜਾਂਦਾ ਹੈ ਅਤੇ ਫਿਰ ਦੰਦਾਂ ਦੇ ਉਸ ਜਗਾ ਵਿਚ ਜੀਵਾਣੂ ਪੈਦਾ ਹੋ ਜਾਂਦੇ ਹਨ |ਇਹ ਜੀਵਾਣੂ ਦੰਦਾਂ ਨੂੰ ਕਮਜੋਰ ਕਰ ਦਿੰਦੇ ਹਨ ਜਿਸਦੇ ਕਾਰਨ ਕਦੇ-ਕਦੇ ਟੁੱਟ ਜਾਂਦੇ ਹਨ ,ਕਦੇ ਦੰਦਾਂ ਵਿਚ ਖੋਖਲਾਪਣ ਹੋ ਜਾਂਦਾ ਹੈ ਅਤੇ ਕਦੇ ਉਹਨਾਂ ਵਿਚ ਸੁਰਾਖ ਹੋ ਜਾਂਦਾ ਹੈ |
– ਪਾਨ ,ਤੰਬਾਕੂ ,ਸੁਪਾਰੀ ,ਗੁੱਟਕੇ ਆਦਿ ਦੇ ਸੇਵਨ ਨਾਲ ਵੀ ਦੰਦਾਂ ਵਿਚ ਖੋਖਲਾਪਣ ਅਤੇ ਸੁਰਾਖ ਹੋ ਸਕਦਾ ਹੈ |
– ਕਬਜ ਅਤੇ ਸਰੀਰ ਦੀਆਂ ਅਨੇਕਾਂ ਬਿਮਾਰੀਆਂ ਦੇ ਕਾਰਨ ਵੀ ਦੰਦ ਵਿਚ ਅਨੇਕਾਂ ਜੀਵਾਣੂ ਪੈਦਾ ਹੋ ਜਾਂਦੇ ਹਨ ਜਿਸਦੇ ਕਾਰਨ ਦੰਦਾਂ ਵਿਚ ਖੋਖਲਾਪਣ ਅਤੇ ਸੁਰਾਖ ਹੋ ਸਕਦਾ ਹੈ |
– ਸਰੀਰ ਵਿਚ ਵਿਟਾਮਿਨ C ,D ਅਤੇ ਕੈਲਸ਼ੀਅਮ ਦੇ ਕਾਰਨ ਵੀ ਵਿਅਕਤੀ ਦੇ ਦੰਦਾਂ ਵਿਚ ਖੋਖਲਾਪਣ ਅਤੇ ਸੁਰਾਖ ਹੋ ਸਕਦਾ ਹੈ |
– ਜਿਆਦਾ ਗਰਮ ਅਤੇ ਠੰਡਾ ਭੋਜਨ ਕਰਨ ਨਾਲ ਵੀ ਵਿਅਕਤੀ ਦੇ ਦੰਦਾਂ ਵਿਚ ਖੋਖਲਾਪਣ ਅਤੇ ਸੁਰਾਖ ਹੋ ਸਕਦਾ ਹੈ |
– ਚਾਕਲੇਟ ਦਾ ਜਿਆਦਾ ਸੇਵਨ ਕਰਨ ਨਾਲ ਵੀ ਵਿਅਕਤੀ ਦੇ ਦੰਦਾਂ ਵਿਚ ਖੋਖਲਾਪਣ ਅਤੇ ਸੁਰਾਖ ਹੋ ਸਕਦੇ ਹਨ |ਜਿਆਦਾ ਮਠਿਆਈਆਂ ਅਤੇ ਟਾੱਫੀ ਖਾਣ ਨਾਲ ਵਿਅਕਤੀ ਦੇ ਦੰਦਾਂ ਵਿਚ ਖੋਖਲਾਪਣ ਆਏ ਸੁਰਾਖ ਹੋ ਸਕਦਾ ਹੈ |
– ਭੋਜਨ ਨੂੰ ਠੀਕ ਤਰਾਂ ਨਾਲ ਨਾ ਚਬਾ ਕੇ ਖਾਣ ਅਤੇ ਮੁਲਾਇਮ ਚੀਜਾਂ ਜਿਆਦਾ ਖਾਣ ਨਾਲ ਦੰਦਾਂ ਦੀ ਕਸਰਤ ਨਹੀਂ ਹੋ ਪਾਉਂਦੀ ਜਿਸਦੇ ਕਾਰਨ ਵਿਅਕਤੀ ਦੇ ਦੰਦਾਂ ਵਿਚ ਖੋਖਲਾਪਣ ਅਤੇ ਸੁਰਾਖ ਹੋ ਸਕਦਾ ਹੈ |
ਚੀਨੀ ਜਾਂ ਇਸ ਤੋਂ ਬਣੇ ਵਾਲੇ ਪਦਾਰਥਾਂ ਨੂੰ ਪਚਾਉਣ ਦੇ ਲਈ ਕੈਲਸ਼ੀਅਮ ਦੀ ਜਰੂਰਤ ਹੁੰਦੀ ਹੈ ਜੋ ਦੰਦਾਂ ਅਤੇ ਹੱਡੀਆਂ ਵਿਚੋਂ ਘੱਟ ਜਾਂਦਾ ਹੈ |ਜਿਸ ਨਾਲ ਹੱਡੀਆਂ ਅਤੇ ਦੰਦ ਕਮਜੋਰ ਹੋ ਜਾਂਦੇ ਹਾਂ ਅਤੇ ਜਿਸਦੇ ਕਾਰਨ ਦੰਦਾਂ ਵਿਚ ਖੋਖਲਾਪਣ ਅਤੇ ਸੁਰਾਖ ਹੋ ਸਕਦੇ ਹਨ |
ਵਿਅਕਤੀ ਦੇ ਦੰਦ ਵਿਚ ਖੋਖਲਾਪਣ ਅਤੇ ਸੁਰਾਖ ਦੂਰ ਕਰਨ ਦੇ ਲਈ ਘਰੇਲੂ ਉਪਚਾਰ
ਵੈਸੇ ਤਾਂ ਦੰਦ ਦੇ ਖੋਖਲੇਪਣ ਅਤੇ ਸੁਰਾਖ ਦਾ ਪ੍ਰਕਿਰਤਿਕ ਕੋਈ ਉਪਚਾਰ ਨਹੀਂ ਕੀਤਾ ਜਾ ਸਕਦਾ ਪਰ ਦੰਦਾਂ ਵਿਚ ਖੋਖਲੇਪਣ ਅਤੇ ਸੁਰਾਖ ਤੋਂ ਬਚਾਇਆ ਜਾ ਸਕਦਾ ਹੈ ਜੋ ਇਸ ਪ੍ਰਕਾਰ ਹੈ:-
– ਸਾਡੇ ਦੰਦਾਂ ਦੀ ਸਰੰਚਨਾਂ ਵਿਚ ਮਿੰਨਰਲਸ ,ਵਿਟਾਮਿਨ A ਅਤੇ D ਅਤੇ ਕੈਲਸ਼ੀਅਮ ਦੀ ਅਹਿਮ ਭੂਮਿਕਾ ਰਹਿੰਦੀ ਹੈ ,ਇਸ ਲਈ ਇਹਨਾਂ ਨੂੰ ਬਚਾਉਣ ਦੇ ਲਈ ਇਹਨਾਂ ਦੀ ਪੂਰਤੀ ਬਹੁਤ ਜਰੂਰੀ ਹੈ |ਭੋਜਨ ਵਿਚ ਅਜਿਹੀਆਂ ਚੀਜਾਂ ਜਰੂਰ ਸ਼ਾਮਿਲ ਕਰੋ ਜਿੰਨਾਂ ਤੋਂ ਇਹ ਜਰੂਰਤ ਪੂਰੀ ਹੋ ਸਕੇ |
– ਦੂਸਰਾ ਦੰਦਾਂ ਨੂੰ ਨਾਯਲੋਨ ਦੀ ਬ੍ਰਸ਼ ਅਤੇ ਟੂਥਪੇਸਟ ਨਾਲ ਰਗੜਨਾ ਬੰਦ ਕਰ ਦਵੋ |ਇਸਦੀ ਜਗਾ ਤੇ ਮੰਜਨ ਦਾ ਇਸਤੇਮਾਲ ਕਰੋ |ਮੰਜਨ ਸਹੀ ਤਰਾਂ ਉਪਯੋਗ ਕਰਨ ਦਾ ਤਰੀਕਾ ਹੈ ਕਿ ਮੰਜਨ ਨੂੰ ਉਂਗਲੀ ਨਾਲ ਮਸੂੜਿਆਂ ਅਤੇ ਦੰਦਾਂ ਉੱਪਰ ਚੰਗੀ ਤਰਾਂ 10 ਮਿੰਟਾਂ ਤੱਕ ਲਗਾ ਕੇ ਰੱਖੋ ਅਤੇ ਫਿਰ ਮੂੰਹ ਵਿਚੋਂ ਗੰਦਾ ਪਾਣੀ ਨਿਕਲੇਗਾ ,10 ਮਿੰਟ ਦੇ ਬਾਅਦ ਦੰਦਾਂ ਨੂੰ ਸਾਫ਼ ਪਾਣੀ ਨਾਲ ਧੋ ਲਵੋ |
– ਬਬੂਲ ਦੀ ਲੱਕੜੀ ਦਾ ਕੋਲਾ 20 ਗ੍ਰਾਮ ਕੁੱਟ ਕੇ ਕੱਪੜੇ ਨਾਲ ਛਾਣ ਕੇ ਰੱਖ ਲਵੋ |10 ਗ੍ਰਾਮ ਫਟਕੜੀ ਨੂੰ ਤਵੇ ਉੱਪਰ ਸੇਕ ਲਵੋ |ਇਹ ਬਿਲਕੁਲ ਚੂਰਨ ਬਣ ਜਾਵੇਗੀ |20 ਗ੍ਰਾਮ ਹਲਦੀ ਇਹਨਾਂ ਸਾਰੀਆਂ ਚੀਜਾਂ ਨੂੰ ਚੰਗੀ ਤਰਾਂ ਮਿਲਾ ਲਵੋ |ਹੁਣ ਸਵੇਰੇ ਮੰਜਨ ਕਰਦੇ ਸਮੇਂ ਇਸਨੂੰ ਲਵੋ ਅਤੇ ਇਸ ਵਿਚ 2 ਬੂੰਦਾਂ ਲੌਂਗ ਦਾ ਤੇਲ ਕੇ ਇਸ ਵਿਚ ਚੰਗੀ ਤਰਾਂ ਮਿਲਾ ਲਵੋ |ਇਸ ਮੰਜਨ ਨੂੰ ਕਰਨਾ ਹੈ |ਇਹ ਮੰਜਨ ਤੁਹਾਡੇ ਦੰਦਾਂ ਦੀ ਕੈਵਿਟੀ ਨੂੰ ਦੂਰ ਕਰੇਗਾ |
– ਸਵੇਰੇ ਅਤੇ ਸ਼ਾਮ ਨੂੰ 10 ਗ੍ਰਾਮ ਨਾਰੀਅਲ ਦਾ ਤੇਲ ਲੈ ਕੇ ਮੂੰਹ ਵਿਚ ਭਰੋ ਅਤੇ 10 ਮਿੰਟਾਂ ਤੱਕ ਮੂੰਹ ਵਿਚ ਉਸਨੂੰ ਘੁਮਾਉਂਦੇ ਰਹੋ ,ਅਰਥਾਤ ਗਰਾਰੇ ਕਰੋ |ਇਸਦੇ 10 ਮਿੰਟ ਦੇ ਬਾਅਦ ਇਸਨੂੰ ਥੁੱਕ ਦਵੋ |ਇਸ ਪ੍ਰਕਾਰ ਰਾਤ ਨੂੰ ਸੌਦੇ ਸਮੇਂ ਵੀ ਕਰੋ |ਇਸ ਵਿਧੀ ਨੂੰ ਗੜੂਸਕਰਨ ਵਿਧੀ ਕਹਿੰਦੇ ਹਨ |ਇਸ ਵਿਧੀ ਨਾਲ ਦੰਦਾਂ ਦੀ ਨਵ ਸਰੰਚਨਾਂ ਸ਼ੁਰੂ ਹੋਵੇਗੀ |
– ਅੱਜ ਸਾਡੇ ਜੋ ਭੋਜਨ ਮਿਲਦਾ ਹੈ ਉਸ ਵਿਚ ਬਹੁਤ ਜਿਆਦਾ ਕੈਮੀਕਲ ਦਾ ਛਿੜਕਾਅ ਹੁੰਦਾ ਹੈ ,ਇਸ ਲਈ ਇਸ ਤੋਂ ਬਚਣ ਦੇ ਲਈ ਭੋੰ ਬਣਾਉਣ ਤੋਂ ਪਹਿਲਾਂ ਜਿਸ ਚੀਜ ਨੂੰ ਰਾਤ ਨੂੰ ਭਿਉਂਤਾ ਜਾ ਸਕਦਾ ਹੈ ਉਸਨੂੰ ਪਾਣੀ ਵਿਚ ਭਿਉਂ ਕੇ ਉਸ ਵਿਚ ਚਮਚ ਸਿਰਕਾ ਜਾਂ ਨਿੰਬੂ ਦਾ ਰਸ ਮਿਲਾ ਕੇ ਰੱਖ ਦਵੋ |ਇਸ ਨਾਲ ਫਲ ਅਤੇ ਸਬਜੀਆਂ ਵਿਚ ਮਿਲੇ Phytic Acid ਨਿਕਲ ਜਾਣਗੇ |ਜਿਸ ਨਾਲ ਭੋਜਨ ਵਿਚ ਮਿਲਣ ਵਾਲਾ ਮਿੰਨਰਲਸ ਅਤੇ ਪੋਸ਼ਣ ਸਾਨੂੰ ਮਿਲ ਜਾਣਗੇ |
– ਦੰਦਾਂ ਵਿਚ ਖੋਖਲਾਪਣ ਅਤੇ ਸੁਰਾਖ ਨਾ ਹੋ ਪਾਵੇ ਇਸਦੇ ਲਈ ਵਿਅਕਤੀ ਨੂੰ ਕਦੇ ਵੀ ਚੀਨੀ ,ਮਿਠਾਈ ਜਾਂ ਡੱਬਾ ਬੰਦ ਖਾਣ ਵਾਲੇ ਪਦਾਰਥਾਂ ਜਿਆਦਾ ਉਪਯੋਗ ਨਹੀਂ ਕਰਨਾ ਚਾਹੀਦਾ |
– ਦੰਦਾਂ ਵਿਚ ਖੋਖਲਾਪਣ ਅਤੇ ਸੁਰਾਖ ਨਾ ਹੋ ਪਾਉਣ ਇਸਦੇ ਲਈ ਵਿਅਕਤੀ ਨੂੰ ਹਰ-ਰੋਜ ਸਵੇਰ ਦੇ ਸਮੇਂ ਵਿਚ ਗਰਮ ਪਾਣੀ ਵਿਚ ਨਮਕ ਮਿਲਾ ਕੇ ਕੁਰਲੀਆਂ ਕਰਨੀਆਂ ਚਾਹੀਦੀਆਂ ਹਨ |ਇਸ ਨਾਲ ਰੋਗੀ ਵਿਅਕਤੀ ਨੂੰ ਬਹੁਤ ਜਿਆਦਾ ਲਾਭ ਮਿਲਦਾ ਹੈ ਅਤੇ ਉਸਦੇ ਦੰਦਾਂ ਵਿਚ ਕਦੇ ਵੀ ਖੋਖਲਾਪਣ ਅਤੇ ਸੁਰਾਖ ਨਹੀਂ ਹੁੰਦਾ |
– ਜੇਕਰ ਤੁਹਾਡੇ ਦੰਦ ਵਿਚ ਕੋਈ ਰੋਗ ਹੋ ਜਾਵੇ ਤਾਂ ਤੁਰੰਤ ਨਿੰਮ ਦੇ ਪੱਤਿਆਂ ਨੂੰ ਪਾਣੀ ਵਿਚ ਉਬਾਲ ਕੇ ਉਸ ਪਾਣੀ ਨਾਲ ਕੁਰਲੀਆਂ ਕਰੋ |
– ਸਰੋਂ ਦੇ ਤੇਲ ਵਿਚ ਨਮਕ ਅਤੇ ਹਲਦੀ ਮਿਲਾ ਕੇ ਉਂਗਲੀ ਨਾਲ ਹਰ-ਰੋਜ ਮਸੂੜਿਆਂ ਅਤੇ ਦੰਦਾਂ ਨੂੰ ਰਗੜ ਕੇ ਸਾਫ਼ ਕਰਨਾ ਚਾਹੀਦਾ ਹੈ |ਇਸ ਨਾਲ ਰੋਗੀ ਨੂੰ ਬਹੁਤ ਜਿਆਦਾ ਲਾਭ ਮਿਲਦਾ ਹੈ |ਉਸਦੇ ਦੰਦਾਂ ਵਿਚ ਕਦੇ ਵੀ ਕੋਈ ਰੋਗ ਨਹੀਂ ਹੁੰਦਾ |
ਹਰ-ਰੋਜ ਸਵੇਰੇ ,ਦੁਪਹਿਰੇ ਅਤੇ ਸ਼ਾਮ ਨੂੰ 10-10 ਮਿੰਟ ਦੇ ਲਈ ਨਿੰਮ ਦੇ ਪੱਤਿਆਂ ਨੂੰ ਚਬਾਉਣ ਨਾਲ ਦੰਦਾਂ ਵਿਚ ਕੋਈ ਵੀ ਰੋਗ ਨਹੀਂ ਹੁੰਦਾ |
– ਨਿੰਮ ਦੇ ਛਿਲਕੇ ਅਤੇ ਫਟਕੜੀ ਨੂੰ ਭੁੰਨ ਕੇ ਫਿਰ ਇਸਨੂੰ ਪੀਸ ਕੇ ਇਕੱਠਾ ਮਿਲਾ ਕੇ ਇੱਕ ਸ਼ੀਸ਼ੀ ਦੀ ਬੋਤਲ ਵਿਚ ਭਰ ਦਵੋ |ਇਸ ਮੰਜਨ ਨਾਲ ਹਰ-ਰੋਜ ਦੰਦ ਸਾਫ਼ ਕਰਨ ਨਾਲ ਦੰਦਾਂ ਵਿਚ ਕੋਈ ਵੀ ਰੋਗ ਨਹੀਂ ਹੁੰਦਾ |
ਨੋਟ:ਦੰਦਾਂ ਵਿਚ ਹੋਣ ਵਾਲੇ ਸਾਰੇ ਪ੍ਰਕਾਰ ਦੇ ਰੋਗਾਂ ਨੂੰ ਠੀਕ ਕਰਕੇ ਹੀ ਦੰਦਾਂ ਨੂੰ ਖੋਖਲੇਪਣ ਅਤੇ ਸੁਰਾਖ ਹੋਣ ਤੋਂ ਬਚਾਇਆ ਜਾ ਸਕਦਾ ਹੈ |
ਜੇਕਰ ਦੰਦਾਂ ਵਿਚ ਜਿਆਦਾ ਖੋਖਲਾਪਣ ਹੋ ਜਾਵੇ ਤਾਂ ਉਹਨਾਂ ਨੂੰ ਭਰਵਾ ਦੇਣਾ ਚਾਹੀਦਾ ਹੈ ਕਿਉਂਕਿ ਜੇਕਰ ਇਹਨਾਂ ਨੂੰ ਭਰਵਾਇਆ ਨਾ ਗਿਆ ਤਾਂ ਖੋਖਲੇ ਦੰਦਾਂ ਦੇ ਅੰਦਰ ਕੀੜੇ ਲੱਗ ਜਾਣਗੇ ਅਤੇ ਫਿਰ ਦੰਦ ਨੂੰ ਕਢਵਾਉਣਾ ਪੈ ਸਕਦਾ ਹੈ |ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਘਰੇਲੂ ਨੁਸ਼ਖੇ