BREAKING NEWS
Search

ਸਿਮਰਜੀਤ ਸਿੰਘ ਬੈਂਸ ਬਾਰੇ ਹੁਣੇ ਹੁਣੇ ਆਈ ਵੱਡੀ ਖਬਰ 16 ਸਤੰਬਰ ਨੂੰ ਹੋਵੇਗੀ

ਆਈ ਤਾਜਾ ਵੱਡੀ ਖਬਰ

ਗੁਰਦਾਸਪੁਰ: ਬਟਾਲਾ ਪਟਾਕਾ ਫੈਕਟਰੀ ਹਾਦਸੇ ਦੌਰਾਨ ਸਿਮਰਜੀਤ ਸਿੰਘ ਬੈਂਸ ਦੀ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਨਾਲ ਹੋਈ ਬਹਿਸ ਦੇ ਮਾਮਲੇ ਵਿੱਚ ਬੈਂਸ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਬੈਂਸ ਨੇ ਗੁਰਦਾਸਪੁਰ ਦੀ ਸੈਸ਼ਨ ਅਦਾਲਤ ਵਿੱਚ ਜ਼ਮਾਨਤ ਦੀ ਅਰਜ਼ੀ ਲਾਈ ਸੀ।

ਅਦਾਲਤ ਨੇ ਵੀਰਵਾਰ ਨੂੰ ਸੁਣਵਾਈ ਦੌਰਾਨ ਇਸ ਦੀ ਤਾਰੀਖ਼ ਵਧਾ ਕੇ 16 ਸਤੰਬਰ ਕਰ ਦਿੱਤੀ ਹੈ। ਹੁਣ ਅਰਜ਼ੀ ‘ਤੇ ਸੁਣਵਾਈ 16 ਸਤੰਬਰ ਨੂੰ ਹੋਵੇਗੀ। ਬੈਂਸ ਦੇ ਵਕੀਲ ਹਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸਿਮਰਜੀਤ ਸਿੰਘ ਬੈਂਸ ‘ਤੇ ਦਰਜ ਹੋਏ ਮਾਮਲੇ ਬਾਰੇ ਅੱਜ ਗੁਰਦਾਸਪੁਰ ਸੈਸ਼ਨ ਅਦਾਲਤ ਵਿੱਚ ਜ਼ਮਾਨਤ ਦੀ ਅਰਜ਼ੀ ਲਾਈ ਸੀ। ਅਦਾਲਤ ਨੇ ਸੁਣਵਾਈ ਦੀ ਤਰੀਕ ਵਧਾ ਕੇ 16 ਸਤੰਬਰ ਕਰ ਦਿੱਤੀ ਹੈ। ਹੁਣ 16 ਸਤੰਬਰ ਨੂੰ ਇਸ ਦਾ ਫ਼ੈਸਲਾ ਆਵੇਗਾ।

ਉਨ੍ਹਾਂ ਦੱਸਿਆ ਕਿ ਸਰਕਾਰੀ ਵਕੀਲ ਨੇ ਵੀ ਆਪਣਾ ਪੱਖ ਰੱਖਿਆ। ਉਨ੍ਹਾਂ ਕਿਹਾ ਸੀ ਕਿ ਜੋ ਵੀਡੀਓ ਵਾਇਰਲ ਕੀਤੀ ਗਈ ਹੈ, ਉਹ ਬੈਂਸ ਵੱਲੋਂ ਐਡਿਟ ਕੀਤੀ ਗਈ ਹੈ, ਤੇ ਉਨ੍ਹਾਂ ਨੂੰ ਦੱਸਿਆ ਜਾਵੇ ਕਿ ਬੈਂਸ ਨਾਲ ਜੋ ਉਨ੍ਹਾਂ ਦੇ 20 ਤੋਂ ਵੱਧ ਸਮਰਥਕ ਸਨ, ਉਹ ਕਿਹੜੇ ਜ਼ਿਲ੍ਹੇ ਜਾਂ ਸ਼ਹਿਰ ਨਾਲ ਸਬੰਧਤ ਹਨ। ਇਹ ਸਭ ਜਾਣਨ ਦੀ ਲੋੜ ਹੈ, ਇਸ ਲਈ ਉਨ੍ਹਾਂ ਨੂੰ ਜ਼ਮਾਨਤ ਨਾ ਦਿੱਤੀ ਜਾਵੇ।



error: Content is protected !!