BREAKING NEWS
Search

ਸਾਵਧਾਨ – ਹੁਣੇ ਹੁਣੇ ਪੰਜਾਬ ਚ ਇਥੇ 7 ਦਸੰਬਰ ਤੱਕ ਲਗੀ ਇਹ ਵੱਡੀ ਪਾਬੰਦੀ

ਪੰਜਾਬ ਚ ਇਥੇ 7 ਦਸੰਬਰ ਤੱਕ ਲਗੀ ਇਹ ਵੱਡੀ ਪਾਬੰਦੀ

ਭਾਰਤ ਦੇਸ਼ ਤਿਉਹਾਰਾਂ ਦਾ ਦੇਸ਼ ਹੈ। ਅਜਿਹਾ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਭਾਰਤ ਵਿੱਚ ਵੱਖ-ਵੱਖ ਧਰਮਾਂ ਅਤੇ ਜਾਤਾਂ ਦੇ ਲੋਕ ਆਪਸ ਵਿੱਚ ਮਿਲ ਜੁਲ ਕੇ ਰਹਿੰਦੇ ਹਨ। ਇਕ ਦੂਜੇ ਦੇ ਤਿਉਹਾਰਾਂ ਨੂੰ ਆਪਣਾ ਸਮਝ ਕੇ ਖੁਸ਼ੀ ਦੇ ਨਾਲ ਮਨਾਉਂਦੇ ਹਨ। ਬਿਨਾਂ ਕੋਈ ਭੇਦ-ਭਾਵ ਕੀਤੇ ਇਕ ਦੂਜੇ ਦੇ ਤਿਉਹਾਰਾਂ ਵਿੱਚ ਸ਼ਾਮਿਲ ਹੋ ਕੇ ਖੁਸ਼ੀਆਂ ਨੂੰ ਦੂਣ ਸਵਾਇਆ ਕਰਨਾ ਹੀ ਇਥੋਂ ਦੀ ਸੰਸਕ੍ਰਿਤੀ ਸਾਨੂੰ ਸਿਖਾਉਂਦੀ ਹੈ।

ਤਿਉਹਾਰ ਹੋਵੇ ਚਾਹੇ ਖੁਸ਼ੀ ਦਾ ਮੌਕਾ ਹੋਵੇ ਅੱਜ ਦੇ ਯੁੱਗ ਵਿੱਚ ਇਸ ਨੂੰ ਮਨਾਉਣ ਦਾ ਢੰਗ ਬਦਲ ਚੁੱਕਾ ਹੈ। ਪਹਿਲਾਂ ਲੋਕ ਇੱਕ ਦੂਜੇ ਕੋਲ ਬੈਠ ਕੇ ਇਨ੍ਹਾਂ ਤਿਉਹਾਰਾਂ ਨੂੰ ਜਾਂ ਖੁਸ਼ੀ ਦੇ ਪ੍ਰੋਗਰਾਮਾਂ ਨੂੰ ਪਿਆਰ ਅਤੇ ਸ਼ਾਂਤਮਈ ਢੰਗ ਨਾਲ ਮਨਾਇਆ ਕਰਦੇ ਸਨ। ਪਰ ਅੱਜ ਖੁਸ਼ੀਆਂ ਨੂੰ ਮਨਾਉਣ ਦਾ ਢੰਗ ਜ਼ਹਿਰ ਵਿੱਚ ਬਦਲ ਚੁੱਕਾ ਹੈ। ਅਸੀਂ ਸਮਝਦਾਰ ਹੋ ਕੇ ਵੀ ਖੁਸ਼ੀਆਂ ਦੇ ਅਸਲੀ ਮਕਸਦ ਨੂੰ ਭੁੱਲ ਜਾਂਦੇ ਹਾਂ।

ਸਾਡੇ ਵਿਆਹ ਸ਼ਾਦੀ ਹੋਣ, ਜਨਮ ਦਿਨ ਦੀ ਪਾਰਟੀ ਹੋਵੇ, ਛੋਟੇ-ਮੋਟੇ ਲੀਡਰ ਦੀ ਪਾਰਟੀ ਦੀ ਜਿੱਤ ਜਾਂ ਹੋਰ ਕੋਈ ਛੋਟੀ ਮੋਟੀ ਖੁਸ਼ੀ ਹੀ ਕਿਉਂ ਨਾ ਹੋਵੇ, ਇਨ੍ਹਾਂ ਜਸ਼ਨਾਂ ਨੂੰ ਮਨਾਉਣ ਲਈ ਅਸੀ ਪ੍ਰਦੂਸ਼ਣ ਨੂੰ ਸੱਦਾ ਪੱਤਰ ਜ਼ਰੂਰ ਭੇਜਦੇ ਹਾਂ। ਜਿਸ ਲਈ ਸਭ ਤੋਂ ਮੋਹਰੀ ਹੁੰਦੇ ਹਨ ਹੱਦੋਂ ਵੱਧ ਸ਼ੋਰ ਸ਼ਰਾਬਾ ਕਰਨ ਵਾਲੇ ਪਟਾਕੇ। ਲੋੜ ਤੋਂ ਜ਼ਿਆਦਾ ਸ਼ੋਰ ਦੇ ਨਾਲ ਜਿੱਥੇ ਧੁਨੀ ਪ੍ਰਦੂਸ਼ਣ ਵਧਦਾ ਹੈ ਉੱਥੇ ਹੀ ਇਸ ਵਿਚੋਂ ਨਿਕਲਣ ਵਾਲਾ ਧੂੰਆਂ ਵਾਤਾਵਰਨ ਨੂੰ ਗੰਧਲਾ ਕਰ ਦਿੰਦਾ ਹੈ‌ ਜੋ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਭਿਆਨਕ ਬਿਮਾਰੀਆਂ ਦੇ ਲਈ ਤਿਆਰ ਵੀ ਕਰ ਰਿਹਾ ਹੈ।

ਅਜਿਹੇ ਵਿੱਚ ਹੀ ਇੱਕ ਵੱਡੀ ਖ਼ਬਰ ਪੰਜਾਬ ਦੇ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਤੋਂ ਆ ਰਹੀ। ਜਿੱਥੋਂ ਜ਼ਿਲ੍ਹਾ ਮੈਜਿਸਟਰੇਟ ਡਾਕਟਰ ਸ਼ੇਨਾ ਅਗਰਵਾਲ ਵੱਲੋਂ ਜ਼ਿਲ੍ਹੇ ਭਰ ਵਿਚ ਵਿਆਹ ਸਮਾਗਮ ਜਾਂ ਹੋਰ ਕਿਸੇ ਵੀ ਖੁਸ਼ੀ ਦੇ ਤਿਉਹਾਰ ਜਾਂ ਮੌਕੇ ਉਪਰ 7 ਦਸੰਬਰ 2020 ਤੱਕ ਪਟਾਕੇ ਚਲਾਉਣ ਉੱਪਰ ਰੋਕ ਲਗਾ ਦਿੱਤੀ ਗਈ ਹੈ। ਜਿਸ ਵਿਚ ਉਨ੍ਹਾਂ ਕਿਹਾ ਕਿ ਆਏ ਦਿਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵਿੱਚ ਵਿਆਹ ਵਾਲੇ ਦਿਨ, ਨਵੇਂ ਸਾਲ ਜਾਂ ਹੋਰ ਖੁਸ਼ੀ ਦੇ ਮੌਕੇ ‘ਤੇ ਚੰਦ ਸਕਿੰਟਾਂ ਦੀ ਖੁਸ਼ੀ ਵਾਸਤੇ ਪਟਾਕਿਆਂ ਨੂੰ ਅੱਗ ਲਾ ਵਾਤਾਵਰਣ ਨੂੰ ਗੰਧਲਾ ਕਰ ਦਿੱਤਾ ਜਾਂਦਾ ਹੈ। ਲੋਕਾਂ ਨੂੰ ਇਨ੍ਹਾਂ ਤੋਂ ਹੋਣ ਵਾਲੇ ਬੁਰੇ ਪ੍ਰਭਾਵਾਂ ਬਾਰੇ ਜਾਣੂ ਕਰਵਾਉਣ ਲਈ ਹੀ ਇਹ ਰੋਕ ਲਗਾਈ ਗਈ ਹੈ।



error: Content is protected !!