31 ਅਕਤੂਬਰ ਤੋਂ ਬਾਅਦ ਬੰਦ ਹੋ ਜਾਣਗੇ 7 ਕਰੋੜ ਮੋਬਾਇਲ ਨੰਬਰ, ਜਾਰੀ ਰੱਖਣ ਲਈ ਕਰੋ ਇਹ ਕੰਮ
ਇੰਡੀਆ ਵਿਚ ਮੋਬਾਈਲ ਚਲਾਉਣ ਵਾਲਿਆਂ ਲਈ ਵੱਡੀ ਖਬਰ ਆ ਰਹੀ ਹੈ ਕੇ 7 ਕਰੋੜ ਮੋਬਾਈਲ 31 ਤਰੀਕ ਤੋਂ ਬਾਅਦ ਬੰਦ ਹੋ ਜਾਣਗੇ। ਇਸ ਤਰੀਕ ਤੋਂ ਪਹਿਲਾਂ ਪਹਿਲਾਂ ਗਾਹਕਾਂ ਨੂੰ ਇਹ ਕੰਮ ਕਰਨਾ ਜਰੂਰੀ ਪਵੇਗਾ। ਦੇਖੋ ਪੂਰੀ ਖਬਰ ਵਿਸਥਾਰ ਨਾਲ
ਗੈਜੇਟ ਡੈਸਕ– ਜੇਕਰ ਤੁਸੀਂ ਏਅਰਸੈੱਲ ਅਤੇ ਡਿਸ਼ਨੈੱਟ ਯੂਜ਼ਰਜ਼ ਹੋ ਤਾਂ ਤੁਹਾਡਾ ਨੰਬਰ 31 ਅਕਤੂਬਰ ਤੋਂ ਬਾਅਦ ਬੰਦ ਹੋ ਜਾਵੇਗਾ। ਆਪਣੇ ਨੰਬਰ ’ਤੇ ਸੇਵਾ ਜਾਰੀ ਰੱਖਣ ਲਈ ਜ਼ਰੂਰੀ ਹੈ ਕਿ 31 ਅਕਤੂਬਰ ਤੋਂ ਪਹਿਲਾਂ ਆਪਣੇ ਨੰਬਰ ਨੂੰ ਦੂਜੇ ਨੈੱਟਵਰਕ ’ਤੇ ਪੋਰਟ ਕਰਵਾ ਲਓ। ਟਰਾਈ ਦੀ ਰਿਪੋਰਟ ਮੁਤਾਬਕ, ਮੌਜੂਦਾ ਸਮੇਂ ’ਚ ਕਰੀਬ 70 ਮਿਲੀਅਨ (7 ਕਰੋੜ) ਏਅਰਸੈੱਲ ਦੇ ਯੂਜ਼ਰਜ਼ ਹਨ। ਜੇਕਰ ਇਨ੍ਹਾਂ ਨੇ ਤੈਅ ਤਰੀਕ ਤੋਂ ਪਹਿਲਾਂ ਨੰਬਰ ਪੋਰਟ ਨਹੀਂ ਕਰਵਾਇਆ ਤਾਂ ਇਨ੍ਹਾਂ ਦਾ ਨੰਬਰ ਅਚਾਨਕ ਬੰਦ ਹੋ ਜਾਵੇਗਾ।
ਏਅਰਸੈੱਲ ਨੂੰ ਦਿੱਤੀ ਗਈ ਸੀ UPC ਦੀ ਸੁਵਿਧਾ
ਰਿਲਾਇੰਸ ਜਿਓ ਨੇ 2016 ’ਚ ਟੈਲੀਕਾਮ ਦੀ ਦੁਨੀਆ ’ਚ ਕਦਮ ਰੱਖਿਆ ਸੀ। ਦੋ ਸਾਲ ਤਕ ਸੰਘਰਸ਼ ਕਰਨ ਤੋਂ ਬਾਅਦ ਏਅਰਸੈੱਲ ਨੇ 2018 ਦੇ ਸ਼ੁਰੂਆਤੀ ਦਿਨਾਂ ’ਚ ਹੀ ਆਪਣਾ ਆਪਰੇਸ਼ਨ ਬੰਦ ਕਰ ਦਿੱਤਾ। ਬਾਅਦ ’ਚ ਏਅਰਸੈੱਲ ਨੇ ਟਰਾਈ ਦਾ ਦਰਵਾਜ਼ਾ ਖੜਕਾਇਆ ਅਤੇ ਉਸ ਦੇ ਯੂਜ਼ਰਜ਼ ਨੂੰ ਅਡੀਸ਼ਨਲ UPC (ਯੂਨੀਕ ਪੋਰਟਿੰਗ ਕੋਡ) ਦੀ ਸੁਵਿਧਾ ਦਿੱਤੀ ਗਈ ਤਾਂ ਜੋ ਯੂਜ਼ਰਜ਼ ਸਰਵਿਸ ਦਾ ਲਾਭ ਜਾਰੀ ਰੱਖ ਸਕਣ। ਹੁਣ ਟਰਾਈ ਨੇ ਸਾਫ ਕਰ ਦਿੱਤਾ ਹੈ ਕਿ ਏਅਰਸੈੱਲ ਯੂਜ਼ਰਜ਼ ਕੋਲ ਨੰਬਰ ਪੋਰਟ ਕਰਨ ਲਈ 31 ਅਕਤੂਬਰ ਤਕ ਆਖਰੀ ਮੌਕਾ ਹੈ। ਇਸ ਤੋਂ ਬਾਅਦ ਨੰਬਰ ਬੰਦ ਹੋ ਜਾਵੇਗਾ ਅਤੇ ਉਹ ਪੋਰਟ ਵੀ ਨਹੀਂ ਕਰਵਾ ਸਕਣਗੇ।
19 ਮਿਲੀਅਨ ਯੂਜ਼ਰਜ਼ ਨੇ ਪੋਰਟ ਕਰਵਾਇਆ ਸੀ ਨੰਬਰ
2018 ’ਚ ਜਦੋਂ ਏਅਰਸੈੱਲ ਨੇ ਆਪਣਾ ਆਪਰੇਸ਼ਨ ਬੰਦ ਕੀਤਾ ਸੀ, ਉਸ ਸਮੇਂ ਉਸ ਦੇ 90 ਮਿਲੀਅਨ (9 ਕਰੋੜ) ਯੂਜ਼ਰਜ਼ ਸਨ। ਟਰਾਈ ਦੇ ਡਾਟਾ ਮੁਤਾਬਕ, 28 ਫਰਵਰੀ 2018 ਤੋਂ 31 ਅਗਸਤ 2019 ਦੇ ਵਿਚਕਾਰ ਸਿਰਫ 19 ਮਿਲੀਅਨ (1.9 ਕਰੋੜ) ਏਅਰਸੈੱਲ ਯੂਜ਼ਰਜ਼ ਨੇ ਹੀ ਮੋਬਾਇਲ ਨੰਬਰ ਪੋਰਟੇਬਿਲਿਟੀ ਨੂੰ ਅਪਣਾਇਆ ਹੈ। ਬਾਕੀ ਦੇ ਕਰੀਬ 70 ਮਿਲੀਅਨ (7 ਕਰੋੜ) ਯੂਜ਼ਰਜ਼ ਕੋਲ ਏਅਰਸੈੱਲ ਦਾ ਹੀ ਨੰਬਰ ਹੈ, ਜਿਨ੍ਹਾਂ ਕੋਲ ਇਹ ਆਖਰੀ ਮੌਕਾ ਹੈ।
ਫਰਵਰੀ 2018 ’ਚ ਬੰਦ ਹੋ ਗਿਆ ਸੀ ਏਅਰਸੈੱਲ ਦਾ ਸੰਚਾਲਨ
2018 ’ਚ ਜਦੋਂ ਏਅਰਸੈੱਲ ਦਾ ਆਪਰੇਸ਼ਨ ਬੰਦ ਹੋ ਗਿਆ ਸੀ, ਉਸ ਸਮੇਂ ਕੰਪਨੀ ਨੇ ਕੋਸ਼ਿਸ਼ ਕੀਤੀ ਸੀ ਕਿ ਉਸ ਦਾ ਮਰਜਰ RCom ਦੇ ਨਾਲ ਹੋ ਜਾਵੇ ਪਰ ਰੈਗੁਲੇਟਰੀ ਅਪਰੂਵਲਸ ਕਾਰਨ ਅਜਿਹਾ ਨਹੀਂ ਹੋ ਸਕਿਆ। ਟੈਲੀਕਾਮ ਦੀ ਦੁਨੀਆ ’ਚ ਮੁਕਾਬਲੇਬਾਜ਼ੀ ਵਧਣ ਕਾਰਨ ਬਾਅਦ ’ਚ ਆਈਡੀਆ ਦਾ ਵੋਡਾਫੋਨ ’ਚ ਮਰਜਰ ਹੋ ਗਿਆ। ਜਿਸ ਸਮੇਂ ਏਅਰਸੈੱਲ ਦਾ ਸੰਚਾਲਨ ਬੰਦ ਹੋਇਆ ਸੀ, ਉਸ ਦੇ ਯੂਜ਼ਰਜ਼ ਦੀ ਗਿਣਤੀ ਸਰਕਾਰੀ ਕੰਪਨੀ ਬੀ.ਐੱਸ.ਐੱਨ.ਐੱਲ. ਤੋਂ ਜ਼ਿਆਦਾ ਸੀ। ਤਮਿਲਨਾਡੂ ਵਰਗੇ ਰਾਜਾਂ ’ਚ ਇਹ ਸਭ ਤੋਂ ਅੱਗੇ ਸੀ।
ਇਨ੍ਹਾਂ ਰਾਜਾਂ ’ਚ ਏਅਰਸੈੱਲ ਦੀ ਸੁਵਿਧਾ ਉਪਲੱਬਧ ਹੈ
ਏਅਰਸੈੱਲ ਅਤੇ ਵਾਇਰਲੈੱਸ ਡਿਸ਼ਨੈੱਟ ਦੇ ਗਾਹਕ ਆਂਧਰ-ਪ੍ਰਦੇਸ਼, ਕਰਨਾਟਕ, ਕੇਰਲ, ਅਸਮ, ਬਿਹਾਰ, ਦਿੱਲੀ, ਜੰਮੂ ਅਤੇ ਕਸ਼ਮੀਰ, ਕੋਲਕਾਤਾ, ਮੁੰਬਈ, ਨੋਰਥ ਈਸਟ, ਓਡੀਸ਼ਾ, ਪੰਜਾਬ, ਰਾਜਸਥਾਨ, ਤਮਿਲਨਾਡੂ, ਉੱਤਰ ਪ੍ਰਦੇਸ਼ (ਈਸਟ) ਅਤੇ ਵੈਸਟ ਬੰਗਾਲ ਰਾਜਾਂ ’ਚੇ ਹੈ, ਜਿਨ੍ਹਾਂ ਕੋਲ ਨੰਬਰ ਪੋਰਟ ਕਰਵਾਉਣ ਦਾ ਆਖਰੀ ਮੌਕਾ 31 ਅਕਤੂਬਰ ਤਕ ਹੈ। ਉਸ ਤੋਂ ਬਾਅਦ ਨੰਬਰ ਪੋਰਟ ਕਰਵਾਉਣਾ ਸੰਭਵ ਨਹੀਂ ਹੋਵੇਗਾ।
Home ਤਾਜਾ ਜਾਣਕਾਰੀ ਸਾਵਧਾਨ ਸਾਵਧਾਨ 31 ਅਕਤੂਬਰ ਤੋਂ ਬਾਅਦ ਬੰਦ ਹੋ ਜਾਣਗੇ 7 ਕਰੋੜ ਮੋਬਾਇਲ ਨੰਬਰ, ਜਾਰੀ ਰੱਖਣ ਲਈ ਜਲਦੀ ਨਾਲ ਹੁਣੇ ਕਰੋ ਇਹ ਕੰਮ
ਤਾਜਾ ਜਾਣਕਾਰੀ