ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਸਾਵਧਾਨ ਸਾਵਧਾਨ ਹੁਣੇ ਸ਼ਾਮੀ ਪੰਜਾਬ ਲਈ ਆਈ ਅੱਤ ਖਤਰਨਾਕ ਚੇਤਾਵਨੀ
ਹੁਣੇ ਸ਼ਾਮੀ ਪੰਜਾਬ ਲਈ ਆਈ ਅੱਤ ਖਤਰਨਾਕ ਚੇਤਾਵਨੀ ਆਈ ਹੈ ਜਿਸ ਵਿਚ ਦਸਿਆ ਗਿਆ ਹੈ ਕੇ ਕਿਸੇ ਵੀ ਵੇਲੇ ਪੰਜਾਬ ਪਹੁੰਚ ਸਕਦਾ ਹੈ ਟਿੱਡੀ ਦਲ, ਇਨ੍ਹਾਂ ਫਸਲਾਂ ਨੂੰ ਕਰੇਗਾ ਭਾਰੀ ਨੁਕਸਾਨ ਇਨ੍ਹਾਂ ਫਸਲਾਂ ਨੂੰ ਕਰੇਗਾ ਭਾਰੀ ਨੁਕਸਾਨ ਅਮਰੀਕਨ ਸੁੰਡੀ, ਚਿੱਟੇ ਮੱਛਰ ਤੋਂ ਬਾਅਦ ਹੁਣ ਫ਼ਸਲਾਂ ਦੇ ਵੈਰੀ ਟਿੱਡੀ ਦਲ ਨੇ ਬਾਹਰੀ ਧਰਤੀ ਤੋਂ ਪੈਦਾ ਹੋ ਕੇ ਦੇਸ਼ ਵਿਚ ਆਮਦ ਕਰ ਦਿੱਤੀ ਹੈ | ਟਿੱਡੀ ਦਲ ਪਾਕਿਸਤਾਨ ਦੇ ਰਾਸਤੇ ਰਾਜਸਥਾਨ ਪੁੱਜ ਚੁੱਕਾ ਹੈ ਤੇ ਹੁਣ ਅੱਗੇ ਪੰਜਾਬ ਵੀ ਆ ਸਕਦਾ ਹੈ |
ਟਿੱਡੀ ਦਲ ਦੀ ਆਮਦ ਨੂੰ ਲੈ ਕੇ ਰਾਜਸਥਾਨ ਦੇ ਪੰਜਾਬ ਨੇੜਲੇ ਹਨੂੰਮਾਨਗੜ੍ਹ ਜ਼ਿਲ੍ਹੇ ਵਿਚ ਜਿੱਥੇ ਪ੍ਰਸ਼ਾਸਨ ਨੇ ਚੌਕਸੀ ਵਧਾਈ ਦਿੱਤੀ ਹੈ ਉੱਥੇ ਪੰਜਾਬ ਦਾ ਖੇਤੀਬਾੜੀ ਵਿਭਾਗ ਵੀ ਸੁਚੇਤ ਹੋ ਗਿਆ ਹੈ | ਵਿਭਾਗ ਨੇ 30 ਮਈ ਨੂੰ ਇਸ ਬਾਰੇ ਮੀਟਿੰਗ ਵੀ ਰੱਖੀ ਹੈ |
ਜਾਣਕਾਰੀ ਅਨੁਸਾਰ ਟਿੱਡੀ ਦਲ ਇਕ ਕੀੜਾ ਹੈ ਜੋ ਝੁੰਡ ਵਿਚ ਚੱਲਦਾ ਹੈ | ਇਹ ਰੇਤੀਲੇ ਏਰੀਏ ‘ਚ ਜ਼ਿਆਦਾ ਵੱਧਦਾ ਹੈ | ਇਹ ਕੀੜਾ ਨਰਮੇ ਦੀ ਫਸਲ ਸਬਜ਼ੀਆਂ, ਹਰਾਂ ਚਾਰਾ ਦਾਲਾਂ ਆਦਿ ਨੂੰ ਨਸ਼ਟ ਕਰ ਦਿੰਦਾ ਹੈ ਇਹਨਾ ਕੀੜਿਆਂ ਦਾ ਝੁੰਡ ਜਿਸ ਜਗ੍ਹਾ ਤੋਂ ਗੁਜਰਦਾ ਹੈ ਫ਼ਸਲਾ ਨੂੰ ਨਸ਼ਟ ਕਰ ਦਿੰਦਾ ਹੈ,
ਰਾਜਸਥਾਨ ਦੇ ਖੇਤੀਬਾੜੀ ਵਿਭਾਗ ਦੀ ਟੀਮ ਤੇ ਕੇਂਦਰੀ ਟੀਮ ਲਗਾਤਾਰ ਸਰਵੇਖਣ ਕਰ ਰਹੀ ਹੈ | ਹਨੂੰਮਾਨਗੜ੍ਹ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਬਾਰੇ ਅਮਲੇ ਨੂੰ ਚੌਕਸ ਰਹਿਣ ਦੇ ਨਿਰਦੇਸ਼ ਪੱਤਰ ਜਾਰੀ ਕਰਕੇ ਦਿੱਤੇ ਹਨ |ਟਿੱਡੀ ਦਲ ਦੀ ਸੰਭਾਵਿਤ ਆਮਦ ਨੂੰ ਲੈ ਕੇ ਪੰਜਾਬ ਖੇਤੀਬਾੜੀ ਵਿਭਾਗ ਵੀ ਸੁਚੇਤ ਹੋ ਚੁੱਕਾ ਹੈ |
ਖੇਤੀਬਾੜੀ ਵਿਭਾਗ ਨੇ ਇਸ ਸਬੰਧੀ ਅਗਾਂਹੂ ਪ੍ਰਬੰਧਾਂ ਲਈ 30 ਮਈ ਨੂੰ ਚੰਡੀਗੜ੍ਹ ਬੈਠਕ ਰੱਖੀ ਹੈ, ਜਿਸ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਵਿਭਾਗ ਦੇ ਮਾਹਿਰ ਅਧਿਕਾਰੀ ਭਾਗ ਲੈਣਗੇ |
ਇਸ ਸਬੰਧੀ ਪ੍ਰਬੰਧਾਂ ਦੇ ਡਿਪਟੀ ਡਾਇਰੈਕਟਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਅਸੀਂ ਚੌਕਸ ਹਾਂ ਤੇ ਇਸ ਦੀ ਰੋਕਥਾਮ ਲਈ ਪ੍ਰਬੰਧ ਕੀਤੇ ਜਾਣਗੇ | ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਵਲੋਂ ਵੀ ਇਸ ਬਾਰੇ ਚਿੰਤਾ ਜ਼ਾਹਿਰ ਕਰਕੇ ਅਧਿਕਾਰੀਆਂ ਨੂੰ ਸਖ਼ਤ ਪ੍ਰਬੰਧਾਂ ਦਾ ਨਿਰਦੇਸ਼ ਦਿੱਤੇ ਗਏ ਹਨ |
ਤਾਜਾ ਜਾਣਕਾਰੀ