ਹੁਣੇ ਆਈ ਤਾਜਾ ਵੱਡੀ ਖਬਰ

ਸਾਵਧਾਨ! ਹੁਣ ਬਾਈਕ ‘ਤੇ ਗੋਦੀ ਚੁੱਕੇ ਬੱਚੇ ਦਾ ਵੀ ਹੋਵੇਗਾ ਚਾਲਾਨ ਦੇਖੋ ਪੂਰੀ ਖਬਰ — ਬਾਈਕ ਸਵਾਰ ਜੋੜੇ ਜੇਕਰ ਗੋਦ ‘ਚ ਬੱਚੇ ਨੂੰ ਲੈ ਕੇ ਜਾ ਰਹੇ ਹਨ ਤਾਂ ਉਹ ਸਾਵਧਾਨ ਰਹਿਣ। ਟਰੈਫਿਕ ਪੁਲਸ ਬੱਚੇ ਨੂੰ ਤੀਜੀ ਸਵਾਰੀ ਮੰਨ ਕੇ ਟ੍ਰਿਪਲ ਰਾਈਡਿੰਗ ਦਾ ਚਾਲਾਨ ਕਰ ਸਕਦੀ ਹੈ।

ਹੁਣ ਜ਼ੁਰਮਾਨੇ ਅਤੇ ਸਖਤੀ ਨਾਲ ਲੋਕਾਂ ‘ਚ ਇਕ ਤਰ੍ਹਾਂ ਦਾ ਡਰ ਪੈਦਾ ਹੋ ਗਿਆ ਹੈ। ਇਕ ਸਤੰਬਰ ਤੋਂ ਲਾਗੂ ਹੋਏ ਸੋਧ ‘ਚ ਬਾਈਕ ‘ਤੇ 2 ਤੋਂ ਵਧ ਸਵਾਰੀ ਓਵਰਲੋਡ ਮੰਨੀ ਜਾਂਦੀ ਹੈ। ਬੱਚਿਆਂ ਨੂੰ ਛੋਟ ਦਾ ਕਿਤੇ ਕੋਈ ਜ਼ਿਕਰ ਨਹੀਂ ਹੈ। ਮੰਤਰਾਲੇ ਨੇ ਸਮੱਸਿਆ ਦੇ ਹੱਲ ਦਾ ਭਰੋਸਾ ਦਿੱਤਾ ਹੈ ਪਰ ਸਮੇਂ-ਹੱਦ ਤੈਅ ਨਹੀਂ ਕੀਤੀ ਹੈ।

ਮੋਟਰ ਵਾਹਨ ਐਕਟ ‘ਚ ਬਾਈਕ ਟੂ-ਸੀਟ ਹੈ। ਭਾਵੇਂ ਹੀ ਨਿਰਮਾਤਾ ਕੰਪਨੀ ਨੇ ਬਾਈਕ ਨੂੰ 200 ਤੋਂ 300 ਕਿਲੋਗ੍ਰਾਮ ਭਾਰ ਅਨੁਸਾਰ ਡਿਜ਼ਾਈਨ ਕੀਤਾ ਹੋਵੇ ਅਤੇ ਇਸ ‘ਤੇ 2 ਤੋਂ ਵਧ ਸਵਾਰੀ ਬੈਠ ਸਕਦੀ ਹੋਵੇ ਪਰ ਇਸ ਨੂੰ ਓਵਰਲੋਡ ਹੀ ਮੰਨਿਆ ਜਾਵੇਗਾ। ਦਿੱਲੀ ਟਰੈਫਿਕ ਪੁਲਸ ਦੇ ਸੰਯੁਕਤ ਕਮਿਸ਼ਨਰ ਕੰਨਨ ਜਗਦੀਸ਼ਨ ਨੇ ਦੱਸਿਆ ਕਿ ਨਵੇਂ ਕਾਨੂੰਨ ‘ਚ ਦੋਪਹੀਆ ‘ਤੇ ਸ਼ਿਸ਼ੂ ਜਾਂ ਬੱਚਿਆਂ ਲਈ ਕੋਈ ਗਾਈਡਲਾਈਨ ਨਹੀਂ ਹੈ।

ਅਜਿਹੇ ‘ਚ ਉਸ ਨੂੰ ਤੀਜੀ ਸਵਾਰੀ ਹੀ ਮੰਨਿਆ ਜਾਵੇਗਾ। ਦੇਸ਼ ਭਰ ‘ਚ ਕੁੱਲ ਵਾਹਨਾਂ ‘ਚੋਂ 2 ਤਿਹਾਈ ਦੋਪਹੀਆ ਹਨ। ਸੂਤਰਾਂ ਅਨੁਸਾਰ ਨਵਾਂ ਮੋਟਰ ਲਾਗੂ ਹੋਣ ਤੋਂ ਪਹਿਲਾਂ ਵੀ ਬੱਚਾ ਤੀਜੀ ਸਵਾਰੀ ਮੰਨਿਆ ਜਾਂਦਾ ਸੀ ਪਰ ਕੋਈ ਗਾਈਡਲਾਈਨ ਨਹੀਂ ਸੀ। ਕਈ ਸੰਗਠਨਾਂ ਨੇ ਇਸ ਬਾਰੇ ਗਾਈਡਲਾਈਨ ਜਾਰੀ ਕਰਨ ਦੀ ਮੰਗ ਕੀਤੀ ਹੈ। ਹੁਣ ਲੋਕਾਂ ਨੂੰ ਵਧ ਜ਼ੁਰਮਾਨੇ ਨਾਲ ਲਾਇਸੈਂਸ ਸਸਪੈਂਡ ਹੋਣ ਦਾ ਡਰ ਹੈ।


ਤਾਜਾ ਜਾਣਕਾਰੀ
ਸਾਵਧਾਨ! ਸਾਵਧਾਨ ਇਸ ਐਲਾਨ ਨਾਲ ਕਈਆਂ ਦੀਆਂ ਉਡ ਗਈਆਂ ਨੀਂਦਾਂ
ByadminSeptember 13, 2019Comments Off on ਸਾਵਧਾਨ! ਸਾਵਧਾਨ ਇਸ ਐਲਾਨ ਨਾਲ ਕਈਆਂ ਦੀਆਂ ਉਡ ਗਈਆਂ ਨੀਂਦਾਂ
Previous Post15 ਸਾਲਾਂ ਦੀ ਬੱਚੀ ਨੇ ਅੱਜ DC ਦੀ ਕੁਰਸੀ ‘ਤੇ ਬੈਠ ਕੇ ਸੰਭਾਲਿਆ ਫਿਰੋਜ਼ਪੁਰ ਦਾ ਕਾਰਜਕਾਲ ਕੀਤਾ ਇਹ ਕੰਮ
Next Postਪੰਜਾਬ ਤੋਂ ਆਈ ਖੌਫਨਾਕ ਖਬਰ - ਫੇਸਬੁੱਕ 'ਤੇ ਹੋਈ ਸੀ ਦੋਸਤੀ, ਫਿਰ ਹੋਇਆ ਵਿਆਹ ਪਰ