BREAKING NEWS
Search

ਸਾਵਧਾਨ ਪੰਜਾਬ ਵਾਲਿਓ ਆਹ ਨਵਾਂ ਹੀ ਕੁੱਤ- ਪੋ ਸ਼ੁਰੂ ਹੋ ਗਿਆ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਤਪਾ ਮੰਡੀ -ਦਿਨ-ਦਿਹਾੜੇ ਪਿੰਡ ਧੂਰਕੋਟ ਵਿਖੇ ਦੋ ਔਰਤਾਂ ਨੇ ਰੁਮਾਲ ਸੁੰਘਾ ਕੇ ਘਰ ‘ਚ ਇਕੱਲੀ ਔਰਤ ਨੂੰ ਬੇਹੋਸ਼ ਕਰ ਕੇ ਗਹਿਣੇ ਚੋਰੀ ਕਰ ਲਏ। ਜਾਣਕਾਰੀ ਅਨੁਸਾਰ ਪੀੜਤ ਔਰਤ ਗੁਰਮੀਤ ਕੌਰ ਨੇ ਦੱਸਿਆ ਕਿ ਬੀਤੇ ਦਿਨੀਂ ਜਦ ਮੈਂ ਇਕੱਲੀ ਘਰ ਸੀ ਤਾਂ ਦੋ ਔਰਤਾਂ ਘਰ ‘ਚ ਦਾਖਲ ਹੋਈਆਂ ਤਾਂ ਉਨ੍ਹਾਂ ਨੇ ਮੇਰੇ ਤੋਂ ਪੀਣ ਲਈ ਪਾਣੀ ਮੰਗਿਆ ਜਦ ਮੈਂ ਪਾਣੀ ਫੜਾਇਆ ਤਾਂ ਉਨ੍ਹਾਂ ਨੇ

ਰੁਮਾਲ ਸੁੰਘਾ ਕੇ ਮੈਨੂੰ ਬੇਹੋਸ਼ ਕਰ ਦਿੱਤਾ। ਬੇਹੋਸ਼ੀ ਦੀ ਹਾਲਤ ‘ਚ ਮੈਨੂੰ ਮੰਜੇ ‘ਤੇ ਪਾ ਕੇ ਮੇਰੀਆਂ ਬਾਹਾਂ ਚੁੰਨੀ ਨਾਲ ਬੰਨ੍ਹ ਦਿੱਤੀਆਂ ਤਾਂ ਘਰ ਦੀ ਅਲਮਾਰੀ ਖੋਲ੍ਹ ਕੇ ਉਸ ‘ਚੋਂ ਪੰਜ ਸੋਨੇ ਦੀਆਂ ਮੁੰਦਰੀਆਂ, ਕਾਂਟੇ ਅਤੇ ਮੋਬਾਇਲ ਚੋਰੀ ਕਰ ਕੇ ਲੈ ਗਈਆਂ। ਚੋਰੀ ਕਰਨ ਮਗਰੋਂ ਔਰਤਾਂ ਨੇ ਧਮਕੀ ਦਿੱਤੀ ਕਿ ਤੇਰੇ ਬੱਚਿਆਂ ਨੂੰ ਚੁੱਕ ਕੇ ਲਿਜਾਣਾ ਸੀ, ਫਿਰ ਮੋਟੀਆਂ ਰਕਮਾਂ ਲੈ ਕੇ ਬੱਚਿਆਂ ਨੂੰ ਛੱਡਣਾ ਸੀ।

ਇਸ ਚੋਰੀ ਸਬੰਧੀ ਜਦ ਪਿੰਡ ‘ਚ ਗੱਲ ਫੈਲੀ ਤਾਂ ਹਰੇਕ ਦੇ ਮਨ ‘ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਸੀ। ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਜਿਹੇ ਚੋਰ ਔਰਤਾਂ ਨੂੰ ਕਾਬੂ ਕਰ ਕੇ ਮੁਕੱਦਮਾ ਦਰਜ ਕੀਤਾ ਜਾਵੇ। ਪੁਲਸ ਰੂੜੇਕੇ ਕਲਾਂ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।



error: Content is protected !!