ਦੇਰ ਪਰ ਦਰੁਸਤ ਆਈ ਮਾਨਸੂਨ ਸੂਬੇ ਦੇ ਕਈ ਹਿੱਸਿਆਂ ਚ ਮੁਸੀਬਤ ਬਣਕੇ ਆਈ ਹੈ। ਮੂਨਕ ਤੇ ਹਲਕਾ ਸ਼ੁਤਰਾਣਾ ਕੋਲ ਘੱਗਰ ਦਰਿਆ ਦੇ ਬੰਨ੍ਹ ’ਚ ਪਏ ਪਾੜ ਨੇ ਹਰ ਪਾਸੇ ਤਬਾਹੀ ਮਚਾਈ ਹੋਈ ਹੈ। ਨੇੜਲੇ ਪਿੰਡਾਂ ਵਿਚ ਅਜੇ ਵੀ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਹਨ।
ਲਗਾਤਾਰ ਘੱਗਰ ’ਚ ਪਏ ਪਾੜ ਨੂੰ ਪੂਰਨ ਵਿੱਚ ਨਾਕਾਮ ਰਹਿਣ ਕਰ ਕੇ ਲੋਕਾਂ ਵਿੱਚ ਡਰ ਤੇ ਸਹਿਮ ਦਾ ਮਾਹੌਲ ਹੈ। ਪਾੜ ਰਾਹੀਂ ਤੇਜ਼ ਰਫ਼ਤਾਰ ਨਾਲ ਫੈਲ ਰਹੇ ਪਾਣੀ ਨੇ ਹਜ਼ਾਰਾਂ ਏਕੜ ਰਕਬੇ ਵਿੱਚ ਝੋਨੇ ਦੀ ਫ਼ਸਲ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ।
Pic14-005
ਪਰ ਵੱਡੇ ਪੱਧਰ ਤੇ ਪੰਜਾਬ ਚ ਬਾਰਿਸ਼ਾ ਦਾ ਅਗਲਾ ਦੌਰ 23-24 ਜੁਲਾਈ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਜੁਲਾਈ ਦੇ ਆਖਰੀ ਹਫ਼ਤੇ ਮਾਨਸੂਨੀ ਬਾਰਿਸ਼ ਫਿਰ ਜੋਰਾਂ ‘ਤੇ ਰਹੇਗੀ। ਜੋਕਿ ਰਾਹਤ ਦੀ ਓੁਮੀਦ ਲਾਈ ਬੈਠੇ ਹੜ੍ਹ ਪ੍ਭਾਵਿਤ ਖੇਤਰਾਂ ਲਈ ਚੰਗੀ ਖਬਰ ਨਹੀਂ ਹੈ। ਇਹੀ ਨਹੀਂ, ਜੁਲਾਈ ਦੇ ਆਖਰੀ ਹਫਤੇ ਹੜ੍ਹ ਦੀ ਸਥਿਤੀ ਹੋਰ ਖਰਾਬ ਹੋਣ ਦੀ ਵੀ ਸੰਭਾਵਨਾ ਬਣੀ ਹੋਈ ਹੈ।
ਸੰਗਰੂਰ ਦੇ ਪਿੰਡ ਫੂਲਦ ਨੇੜੇ 4 ਦਿਨ ਪਹਿਲਾਂ ਘੱਗਰ ਨਦੀ ‘ਚ ਪਏ ਪਾੜ ਕਾਰਨ ਆਲੇ-ਦੁਆਲੇ ਦੇ ਖੇਤਾਂ ‘ਚ ਪਾਣੀ ਭਰ ਗਿਆ ਸੀ। ਜਿਥੇ ਲੋਕਾਂ ਦੇ ਘਰ ‘ਚ ਪਾਣੀ ਭਰ ਗਿਆ ਹੈ, ਲੋਕਾਂ ਦੇ ਮਕਾਨ ਢਹਿ ਰਹੇ ਹਨ।ਜਾਣਕਾਰੀ ਅਨੁਸਾਰ ਨਦੀਆਂ ਦੇ ਬੰਨ੍ਹਾਂ ‘ਤੇ ਪਾਣੀ ਦਾ ਦਬਾਅ ਅਤੇ ਰਿਸਾਵ ਜਾਰੀ ਹੈ। ਕਈ ਇਲਾਕਿਆਂ ਵਿੱਚ ਹੜ੍ਹ ਦੇ ਆਸਾਰ ਬਣ ਸਕਦਾ ਹੈ । ਘੱਗਰ ਦਰਿਆ ਵਿੱਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਚੱਲ ਰਿਹਾ ਹੈ।
ਮੀਡੀਆ ਰਾਹੀ ਮਿਲੀ ਜਾਣਕਾਰੀ ਮੁਤਾਬਕ ਘੱਗਰ ਦਰਿਆ, ਐਸਵਾਈਐਲ ਨਹਿਰ, ਪੰਝੀ ਦਰ੍ਹਾ ਗੰਦਾ ਨਾਲਾ, ਭਾਗਨਾ ਡਰੇਨ ਤੇ ਝਾੜਵਾ ਡਰੇਨ ਸਮੇਤ ਹੋਰ ਨਦੀ ਨਾਲਿਆਂ ਵਿੱਚ ਆਏ ਪਾਣੀ ਕਾਰਨ ਦਰਜਨਾਂ ਪਿੰਡਾਂ ਦੀ ਫਸਲ ਡੁੱਬ ਗਈ ਹੈ। ਪਿੰਡ ਬਪਰੌਰ, ਗਦਾਪੁਰ, ਬੱਲੋਂਪੁਰ, ਰਾਏਪੁਰ ਨਨਹੇੜੀ, ਜੰਡਮੰਗੌਲੀ, ਸੰਧਾਰਸੀ, ਮਰਦਾਂਪੁਰ, ਪਿੱਪਲ ਮੰਗੌਲੀ, ਸਮਸਪੁਰ ਊਂਟਸਰ, ਸੰਜਰਪੁਰ, ਕਾਮੀ ਖੁਰਦ, ਜਮੀਤਗੜ੍ਹ ਦੇ ਖੇਤਾਂ ਵਿੱਚ ਪਾਣੀ ਫੈਲ ਗਿਆ ਹੈ।
ਤਾਜਾ ਜਾਣਕਾਰੀ